ਸਾਲ 2020 ਦੇ ਅਖੀਰ ਤਕ ਭਾਰਤ ‘ਚ ਆ ਸਕਦੀ ਹੈ ਮਹਾ ਪਰਲੋ, ਖ਼ਤਰਨਾਕ ਭੂਚਾਲ ਦਾ ਵਿਗਿਆਨੀਆਂ ਨੇ ਕੀਤਾ ਦਾਅਵਾ

ਸਾਲ 2020 ‘ਚ ਦੁਨੀਆਭਰ ਦੇ ਲੋਕਾਂ ਲਈ ਕਹਿਰ ਬਣਦਾ ਜਾ ਰਿਹਾ ਹੈ। ਇਕ ਤੋਂ ਬਾਅਦ ਇਕ ਮੁਸ਼ਕਿਲਾਂ ਸਾਹਮਣੇ ਆ ਰਹੀਆਂ ਹਨ। ਕੋਰੋਨਾ ਦੀ ਵਜ੍ਹਾ ਕਾਰਨ ਪਹਿਲਾਂ ਹੀ ਦੁਨੀਆ ਕਈ ਸਾਲਾਂ ਪਿੱਛੇ ਚਲੀ ਗਈ ਹੈ ਤੇ ਇਸ ਦੇ ਨਾਲ ਜਿੱਥੇ ਆਰਥਿਕ ਨੁਕਸਾਨ ਹੋਇਆ ਹੈ ਨਾਲ ਹੀ ਸਕੂਲ-ਕਾਲਜਾਂ ‘ਚ ਬੱਚਿਆਂ ਦੀ ਪੜ੍ਹਾਈ ‘ਚ ਰੁਕਾਵਟ ਪੈਦਾ ਹੋ ਰਹੀ ਹੈ। ਕਈ ਲੋਕਾਂ ਨੂੰ ਤਾਂ ਨੌਕਰੀ ਤੋਂ ਹੱਥ ਵੀ ਧੋਣਾ ਪਿਆ। ਹੁਣ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ‘ਤੇ ਹਾਲੇ ਵੀ ਮੁਸੀਬਤ ਟਲ਼ੀ ਨਹੀਂ ਹੈ। ਹਾਲ ਹੀ ‘ਚ ਹੋਈ ਇਕ ਰਿਸਰਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਜਲਦ ਹੀ ਭਾਰਤ ਦੇ ਪੂਰੇ ਹਿਮਾਲਿਆ ਖੇਤਰ ‘ਚ ਤੇਜ਼ ਭੂਚਾਲ ਦੇ ਝਟਕੇ ਆ ਸਕਦੇ ਹਨ। ਇਨ੍ਹਾਂ ਖੇਤਰਾਂ ਦੇ ਅੰਦਰ ਹੀ ਅੰਦਰ ਹਲਚਲ ਤੇਜ਼ ਹੋ ਰਹੀ ਹੈ।
ਭਾਰਤ ਦੇ ਸਿਰ ਦਾ ਤਾਜ ਕਹੇ ਜਾਣ ਵਾਲੇ ਹਿਮਾਲਿਆ ਦੇਸ਼ ਨੂੰ ਨਾ ਸਿਰਫ ਉੱਤਰ ਦਿਸ਼ਾ ਤੋਂ ਆਉਣ ਵਾਲੀਆਂ ਠੰਢੀਆਂ ਹਵਾਵਾਂ ਤੋਂ ਬਚਾਉਂਦਾ ਹੈ ਬਲਕਿ ਦੁਸ਼ਮਣਾਂ ਨੂੰ ਵੀ ਦੇਸ਼ ‘ਚ ਦਾਖਲ ਹੋਣ ਤੋਂ ਰੋਕਦਾ ਹੈ। ਰਿਸਰਚ ‘ਚ ਦਾਅਵਾ ਕੀਤਾ ਗਿਆ ਹੈ ਕਿ ਇਸ ‘ਚ ਕੋਈ ਹੈਰਾਨੀ ਨਹੀਂ ਹੋਵੇਗੀ ਜੇਕਰ ਇਹ ਸਾਡੇ ਜੀਵਨ ਕਾਲ ਦੌਰਾਨ ਹੀ ਆ ਜਾਵੇ।
ਸਿਸਮੋਲਾਜੀਕਲ ਰਿਸਰਚ ਲੇਟਰਸ ਜਰਨਲ ‘ਚ ਪ੍ਰਕਾਸ਼ਿਤ ਹੋਈ ਇਸ ਖੋਜ ‘ਚ ਚੱਟਾਨਾਂ ਦੇ ਪੱਧਰ ‘ਤੇ ਮਿੱਟੀ ਦੀ ਜਾਂਚ, ਰੇਡੀਓਕਾਰਬਨ ਵਿਸ਼ਲੇਸ਼ਣ ਤੋਂ ਬਾਅਦ ਇਸ ਗੱਲ ਦਾ ਅਨੁਮਾਨ ਲਾਇਆ ਗਿਆ ਹੈ ਕਿ ਭਿਆਨਕ ਭੂਚਾਲ ਆ ਸਕਦਾ ਹੈ। ਵਿਗਿਆਨੀਆਂ ਨੇ ਇਸ ਗੱਲ ਦਾ ਦਾਅਵਾ ਜਿਓਲੋਜੀਕਲ, ਹਿਸਟੋਰੀਕਲ ਤੇ ਜਿਓਫਿਜੀਕਲ ਡਾਟਾ ਦੀ ਸਮੀਖਿਆ ਦੇ ਆਧਾਰ ‘ਤੇ ਕੀਤਾ ਹੈ।
ਇਸ ਖੋਜ ਦੇ ਰਿਸਰਚਰ ਸਟੀਵਨ ਜੀ ਵੋਸਨੋਸਕੀ ਨੇ ਦੱਸਿਆ ਕਿ ਹਿਮਾਲਿਆ ਖੇਤਰ ਪੂਰਬ ‘ਚ ਭਾਰਤ ਤੇ ਪੱਛਣ ‘ਚ ਪਾਕਿਸਤਾਨ ਤਕ ਫੈਲਿਆ ਹੋਇਆ ਹੈ। ਇਸ ਲਈ ਉਸ ਪੂਰੇ ਖੇਤਰ ‘ਚ ਇਸ ਦਾ ਅਸਰ ਦਿਸੇਗਾ। ਪਹਿਲਾਂ ਵੀ ਇਹ ਖੇਤਰ ਕਈ ਵੱਡੇ ਭੂਚਾਲਾਂ ਦਾ ਕੇਂਦਰ ਰਹਿ ਚੁੱਕਾ ਹੈ।

Leave a Reply

Your email address will not be published.