Jammu Kashmir Encounter : ਸੁਰੱਖਿਆਬਲਾਂ ਨਾਲ ਮੁਕਾਬਲੇ ‘ਚ ਬਡਗਾਮ ‘ਚ ਮਾਰੇ ਗਏ ਦੋ ਅੱਤਵਾਦੀ

ਨਵੀਂ ਦਿੱਲੀ, ਜੇਐੱਨਐੱਨ : ਜੰਮੂ-ਕਸ਼ਮੀਰ ‘ਚ ਸੁਰੱਖਿਆਬਲਾਂ ਨੇ ਦੋ ਅੱਤਵਾਦੀ ਢੇਰ ਕਰ ਦਿੱਤੇ ਹਨ। ਬਡਗਾਮ ਜ਼ਿਲ੍ਹੇ ਦੇ ਮਾਚੁਵਾ ‘ਚ ਮੰਗਲਵਾਰ ਨੂੰ ਉਸ ਸਮੇਂ ਗੋਲੀਆਂ ਦੀ ਆਵਾਜ਼ ਗੂੰਜ ਉੱਠੀ ਜਦੋਂ ਉੱਥੇ ਲੁਕੇ ਅੱਤਵਾਦੀਆਂ ਨੂੰ ਫੜਣ ਲਈ ਸੁਰੱਖਿਆਬਲਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਦੇਰ ਰਾਤ ਤਕ ਮੁਕਾਬਲੇ ‘ਚ ਸੁਰੱਖਿਆਬਲਾਂ ਨੇ ਜੈਸ਼-ਏ- ਮੁਹੰਮਦ ਦੇ ਦੋ ਅੱਤਵਾਦੀਆਂ ਨੂੰ ਘੇਰ ਰੱਖਿਆ ਸੀ ਜਿਨ੍ਹਾਂ ਨੂੰ ਢੇਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਅੱਤਵਾਦੀ ਟਿਕਾਣਿਆਂ ਦੇ ਆਲੇ-ਦੁਆਲੇ ਸਥਿਤ ਮਕਾਨਾਂ ਤੋਂ ਸੁਰੱਖਿਆਬਲਾਂ ਨੇ ਲਗਪਗ ਦੋ ਦਰਜਨ ਲੋਕਾਂ ਨੂੰ ਅੱਤਵਾਦੀਆਂ ਦੀ ਗੋਲੀਬਾਰੀ ਤੋਂ ਬਚਾ ਕੇ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ। ਲਾਲਚੌਕ ਤੋਂ ਲਗਪਗ 12 ਕਿਲੋਮੀਟਰ ਦੂਰ ਮਾਚੁਵਾ ‘ਚ ਅੱਤਵਾਦੀਆਂ ਨੂੰ ਦੇਖੇ ਜਾਣ ਦੀ ਸੂਚਨਾ ਮਿਲਦੇ ਹੀ ਸ਼ਾਮ ਨੂੰ ਪੁਲਿਸ ਨੇ ਫੌਜ ਸੀਆਰਫੀਐੱਫ ਦੇ ਜਵਾਨਾਂ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਚਲਾਇਆ। ਤਲਾਸ਼ੀ ਲੈਂਦੇ ਹੋਏ ਜਵਾਨ ਜਦੋਂ ਅਰੀਬਾਗ ਮਾਗਰੇ ਮੁਹੱਲੇ ‘ਚ ਦਾਖਲ ਹੋਏ ਤਾਂ ਇਕ ਮਕਾਨ ‘ਚ ਲੁਕੇ ਅੱਤਵਾਦੀਆਂ ਨੇ ਉਨ੍ਹਾਂ ਨੂੰ ਦੇਖ ਲਿਆ।
ਅੱਤਵਾਦੀਆਂ ਨੇ ਜਵਾਨਾਂ ਦੀ ਘੇਰਾਬੰਦੀ ਤੋੜ ਕੇ ਭੱਜਣ ਲਈ ਪਹਿਲਾਂ ਗ੍ਰੇਨੇਡ ਸੁੱਟਿਆ ਤੇ ਫਿਰ ਫਾਇਰਿੰਗ ਕੀਤੀ। ਜਵਾਨਾਂ ਨੇ ਖੁਦ ਨੂੰ ਬਚਾਉਂਦੇ ਹੋਏ ਜਵਾਬੀ ਫਾਇਰਿੰਗ ਕਰ ਕੇ ਅੱਤਵਾਦੀਆਂ ਦੇ ਭੱਜਣ ਦੇ ਮਨਸੂਬੇ ਨੂੰ ਨਾਕਾਮ ਬਣਾ ਦਿੱਤਾ। ਇਸ ਦੇ ਨਾਲ ਹੀ ਮੁਕਾਬਲਾ ਸ਼ੁਰੂ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀ ਇਕ ਮਕਾਨ ‘ਚ ਲੁਕੇ ਹੋਏ ਸੀ। ਉਨ੍ਹਾਂ ਨੂੰ ਵਾਰ-ਵਾਰ ਸਿਰੰਡਰ ਕਰਨ ਲਈ ਕਿਹਾ ਗਿਆ ਪਰ ਉਹ ਫਾਇਰਿੰਗ ਕਰਦੇ ਰਹੇ। ਅੱਤਵਾਦੀਆਂ ਦੇ ਟਿਕਾਣੇ ਦੇ ਆਲੇ-ਦੁਆਲੇ ਦੇ ਮਕਾਨਾਂ ਤੋਂ ਲਗਪਗ ਦੋ ਦਰਜਨ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ। ਰਾਤ ਦੇ ਹਨ੍ਹੇਰੇ ‘ਚ ਅੱਤਵਾਦੀ ਭੱਜ ਨਾ ਸਕੇ, ਇਸ ਲਈ ਚਾਰਿਓਂ ਪਾਸਿਓ ਤੋਂ ਘੇਰਾਬੰਦੀ ਕਰਦੇ ਹੋਏ ਲਾਈਟਸ ਵੀ ਲਾਈਆਂ ਗਈਆਂ। ਅੱਤਵਾਦੀਆਂ ਦੀ ਗਿਣਤੀ ਪਤਾ ਨਹੀਂ ਲੱਗ ਸਕੀ ਪਰ ਫਾਇਰਿੰਗ ਨੂੰ ਦੇਖਦੇ ਹੋਏ ਅੱਤਵਾਦੀ ਦੋ ਤੋਂ ਤਿੰਨ ਹੋ ਸਕਦੇ ਹਨ।

Leave a Reply

Your email address will not be published. Required fields are marked *