ਪਾਕਿ ‘ਚ ਰਹਿ ਰਹੇ 18 ਦਹਿਸ਼ਤਗਰਦਾਂ ਨੂੰ ਭਾਰਤ ਨੇ ਅੱਤਵਾਦੀ ਐਲਾਨਿਆ, ਦਾਊਦ ਤੇ ਹਾਫਿਜ ਸਈਦ ਦੇ ਕਰੀਬੀ ਹਨ ਸ਼ਾਮਲ

ਨਵੀਂ ਦਿੱਲੀ : ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਵਿਚ ਰਹਿ ਰਹੇ 18 ਅੱਤਵਾਦੀਆਂ ਨੂੰ ਅਧਿਕਾਰਕ ਤੌਰ ‘ਤੇ ਗ਼ੈਰ-ਕਾਨੂੰਨੀ ਗਤੀਵਿਧੀ ਰੋਕਥਾਮ ਕਾਨੂੰਨ ਦੀ ਸੂਚੀ ਵਿਚ ਸ਼ਾਮਲ ਕਰ ਲਿਆ ਹੈ। ਇਸ ਤਰ੍ਹਾਂ ਨਾਲ ਇਸ ਸੂਚੀ ਵਿਚ ਐਲਾਨੇ ਕੁੱਲ ਅੱਤਵਾਦੀਆਂ ਦੀ ਗਿਣਤੀ 31 ਹੋ ਗਈ ਹੈ। ਪਿਛਲੇ ਸਾਲ ਅਗਸਤ ਵਿਚ ਯੂਏਪੀਏ ਵਿਚ ਸੋਧ ਕਰ ਕੇ ਸਰਕਾਰ ਨੇ ਵਿਅਕਤੀ ਨੂੰ ਵੀ ਅੱਤਵਾਦੀ ਸੂਚੀ ਵਿਚ ਪਾਉਣ ਦਾ ਪ੍ਰਬੰਧ ਕੀਤਾ ਸੀ। ਇਸ ਤੋਂ ਪਹਿਲੇ ਸਿਰਫ ਸੰਗਠਨਾਂ ਨੂੰ ਆਤੰਕੀ ਸੂਚੀ ਵਿਚ ਰੱਖਿਆ ਜਾਂਦਾ ਸੀ।

ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ ‘ਤੇ ਜਿਨ੍ਹਾਂ 18 ਦਹਿਸ਼ਤਗਰਦਾਂ ਨੂੰ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਵਿਚ ਪੰਜ ਲਸ਼ਕਰ-ਏ-ਤਾਇਬਾ, ਚਾਰ ਦੇਸ਼ ਜੈਸ਼-ਏ-ਮੁਹੰਮਦ, ਤਿੰਨ ਹਿਜ਼ਬੁਲ ਮੁਜਾਹਿਦੀਨ, ਚਾਰ ਦਾਊਦ ਇਬਰਾਹੀਮ ਦੇ ਕਰੀਬੀ ਤੇ ਦੋ ਇੰਡੀਅਨ ਮੁਜ਼ਾਹਿਦੀਨ ਦੇ ਅੱਤਵਾਦੀ ਹਨ। ਲਸ਼ਕਰ ਦੇ ਅੱਤਵਾਦੀਆਂ ਵਿਚ ਸਾਜਿਦ ਮੀਰ ਤੇ ਯੁਸੁਫ ਮੁਜਾਮਿਲ ਮੁੰਬਈ ਹਮਲੇ ਦਾ ਦੋਸ਼ੀ ਹੈ। ਉੱਥੇ ਹਾਫਿਜ ਸਈਅਦ ਦਾ ਰਿਸ਼ਤੇਦਾਰ ਅਬਦੁਰ ਰਹਿਮਾਨ ਮੱਕੀ ਲਸ਼ਕਰ ਦੇ ਰਾਜਨੀਤਕ ਤੇ ਵਿਦੇਸ਼ੀ ਮਾਮਲਿਆਂ ਦਾ ਮੁਖੀ ਹੈ। ਸ਼ਾਹਿਦ ਮਹਿਮੂਦ ਲਸ਼ਕਰ ਦੇ ਮੁਖੌਟਾ ਸੰਗਠਨ ਫਲਾ-ਏ-ਇਨਸਾਨੀਅਤ ਦਾ ਡਿਪਟੀ ਚੀਫ ਹੈ। ਇਸ ਤੋਂ ਇਲਾਵਾ 2002 ਵਿਚ ਅਕਸ਼ਰਧਾਮ ਤੇ 2005 ਵਿਚ ਹੈਦਰਾਬਾਦ ਵਿਚ ਹਮਲੇ ਦੇ ਦੋਸ਼ੀ ਫਰਹਾਤੁੱਲਾ ਘੋਰੀ ਵੀ ਸੂਚੀ ਵਿਚ ਸ਼ਾਮਲ ਹੈ। ਲਸ਼ਕਰ ਦੇ ਸਰਗਨਾ ਹਾਫਿਜ਼ ਸਈਦ ਨੂੰ ਪਹਿਲੇ ਹੀ ਅੱਤਵਾਦੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਜਾ ਚੁੱਕਾ ਹੈ।

Leave a Reply

Your email address will not be published. Required fields are marked *