ਚੀਨੀ ਮੋਬਾਈਲ ਐਪ ‘ਤੇ ਤੁਰੰਤ ਬੈਨ ਲਾਉਣ ਦੀ ਮੰਗ ਨੂੰ ਅਮਰੀਕੀ ਅਦਾਲਤ ਨੇ ਕੀਤਾ ਖਾਰਜ
ਵਾਸ਼ਿੰਗਟਨ – ਅਮਰੀਕਾ ਦੀ ਇਕ ਅਦਾਲਤ ਨੇ ਮੈਸੇਜਿੰਗ ਤੇ ਮੋਬਾਈਲ ਪੇਮੈਂਟ ਐਪ ਵੀ-ਚੈਟ ‘ਤੇ ਤੁਰੰਤ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰ ਦੇ ਨਿਆਂ ਵਿਭਾਗ ਨੇ ਇਸ ਸਬੰਧੀ ਸਰਕਟ ਕੋਰਟ ‘ਚ ਚੀਨੀ ਐਪ ‘ਤੇ ਰੋਕ ਲਾਉਣ ਲਈ ਪ੍ਰਸਤਾਵ ਦਿੱਤਾ ਸੀ। ਅਦਾਲਤ ਨੇ ਸਰਕਾਰ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਸਤਾਵ ‘ਚ ਅਜਿਹਾ ਕੋਈ ਠੋਸ ਕਾਰਨ ਨਹੀਂ ਦਿੱਤਾ ਗਿਆ, ਜਿਸ ਨਾਲ ਇਸ ਲੰਬਿਤ ਪਏ ਮਾਮਲੇ ਨੂੰ ਤੁਰੰਤ ਸੁਣਨਾ ਜ਼ਰੂਰੀ ਹੋਵੇ। ਅਦਲਾਤ ਨੇ ਪਿਛਲੇ ਆਦੇਸ਼ ਨੂੰ ਵੀ ਰੱਦ ਕਰਨ ਤੋਂ ਮਨ੍ਹਾ ਕਰ ਦਿੱਤਾ।
ਜ਼ਿਕਰਯੋਗ ਹੈ ਕਿ 6 ਅਗਸਤ ਨੂੰ ਟਰੰਪ ਸਰਕਾਰ ਨੇ ਚੀਨੀ ਐਪ ਵੀ-ਚੈਟ ‘ਤੇ ਰੋਕ ਲਾਉਣ ਦਾ ਐਲਾਨ ਕੀਤਾ ਸੀ। ਇਸ ਐਪ ਜ਼ਰੀਏ ਅਮਰੀਕਾ ‘ਚ ਯੂਜ਼ਰ ਪੇਮੈਂਟ ਵੀ ਕਰਦੇ ਹਨ। ਰੋਕ ਕਾਰਨ ਵੀ-ਚੈਟ ਯੂਜ਼ਰ ਨੇ ਇਸ ਸਬੰਧੀ ਅਦਾਲਤ ਦਾ ਦਰਵਾਜ਼ਾ ਖੜਕਾਇਆ, ਜਿਸ ਤੋਂ ਬਾਅਦ ਕੋਰਟ ਨੇ ਐਪ ‘ਤੇ ਰੋਕ ਦੇ ਆਦੇਸ਼ ਨੂੰ ਮੁਲਤਵੀ ਕਰਦਿਆਂ ਫਿਲਹਾਲ ਉਸ ਨੂੰ ਰਾਹਤ ਦੇ ਦਿੱਤੀ। ਹੁਣ ਸਰਕਾਰ ਨੇ ਦੁਬਾਰਾ ਅਦਾਲਤ ‘ਚ ਅਰਜ਼ੀ ਦਿੰਦਿਆਂ ਤੁਰੰਤ ਚੀਨੀ ਐਪ ‘ਤੇ ਰੋਕ ਲਾਉਣ ਦੀ ਬੇਨਤੀ ਕੀਤੀ ਸੀ।