ਮਾਛੀਵਾੜਾ-ਰੋਪੜ ਖ਼ਸਤਾਹਾਲ ਸੜਕ, ਬੱਸਾਂ ਬੰਦ

ਗੋਬਿੰਦ ਸ਼ਰਮਾ, ਸ੍ਰੀ ਮਾਛੀਵਾੜਾ ਸਾਹਿਬ : ਇਤਿਹਾਸਕ ਸ਼ਹਿਰ ਮਾਛੀਵਾੜਾ ਤੋਂ ਜ਼ਿਲ੍ਹਾ ਰੂਪਨਗਰ ਉਰਫ ਰੋਪੜ ਨੂੰ ਜਾਂਦੀ ਸੜਕ (ਮਾਛੀਵਾੜਾ ਤੋ ਲੁਧਿਆਣਾ ਦੀ ਹੱਦ ਵਾਲਾ ਪਿੰਡ ਚੱਕ ਲੋਹਟ) ਤਕ ਜਿਹੜੀ ਕਿ ਪਿਛਲੇ ਲੰਬੇ ਸਮੇਂ ਤੋਂ ਬੇਹੱਦ ਖ਼ਸਤਾ ਹੋਣ ਕਾਰਨ ਇਸ ਰੂਟ ‘ਤੇ ਚਲਦੀ ਰਹੀ ਸਰਕਾਰੀ ਤੇ ਪ੍ਰਰਾਈਵੇਟ ਬੱਸ ਸਰਵਿਸ ਹੁਣ ਬੰਦ ਹੋ ਗਈ ਹੈ। ਸਰਵਿਸ ਬੰਦ ਹੋਣ ਕਾਰਨ ਇਤਿਹਾਸਕ ਨਗਰ ਦੇ ਗੁਰੂਘਰਾਂ ਦੇ ਦਰਸ਼ਨਾਂ ਨੂੰ ਆਉਣ-ਜਾਣ ਵਾਲੀਆਂ ਸੰਗਤਾਂ ਨੂੰ ਤਾਂ ਭਾਰੀ ਅੌਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਲੁਧਿਆਣੇ ਤੇ ਰੋਪੜ ਜ਼ਿਲ੍ਹੇ ਨੂੰ ਜੋੜਦੀ ਇਹ ਸੜਕ ‘ਤੇ ਵੱਸਦੇ ਪੇਂਡੂ ਲੋਕਾਂ ਨੂੰ ਵੀ ਟੁੱਟੀ ਸੜਕ ਕਾਰਨ ਬੱਸਾਂ ਦੇ ਬੰਦ ਰੂਟਾਂ ਕਾਰਨ ਭਾਰੀ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ।

ਮਾਛੀਵਾੜਾ ਸਥਿਤ ਰੋਡਵੇਜ਼ ਦੇ ਅੱਡਾ ਇੰਚਾਰਜ ਗੁਰਜੀਤ ਸਿੰਘ ਪੰਜੇਟਾ ਨੇ ਦੱਸਿਆ ਕਿ ਮਾਛੀਵਾੜਾ ਤੋਂ ਰੋਪੜ ਨੂੰ ਸਰਕਾਰੀ ਤੇ ਗ਼ੈਰ-ਸਰਕਾਰੀ 12 ਬੱਸਾਂ ਦੇ 24 ਟਾਈਮ ਸਨ, ਜਿਨ੍ਹਾਂ ‘ਚੋਂ ਹੁਣ ਸਿਰਫ਼ ਦੋ ਬੱਸਾਂ ਇਕ ਸੀਟੀਯੂ ਸਵੇਰੇ ਮਾਛੀਵਾੜਾ ਤੋਂ ਚੱਲ ਕੇ ਵਾਇਆ ਚਮਕੌਰ ਸਾਹਿਬ ਸ਼ਾਮ ਨੂੰ ਵਾਪਸ ਆਉਂਦੀ ਹੈ ਤੇ ਇਕ ਪ੍ਰਰਾਈਵੇਟ ਮਿੰਨੀ ਬੱਸ ਮਾਛੀਵਾੜਾ ਤੋਂ ਰੋਪੜ ਨੂੰ ਚਲ ਰਹੀ ਹੈਜਦਕਿ 22 ਬੱਸਾਂ ਦੇ ਰੂਟ ਬੰਦ ਪਏ ਹਨ। ਵਿਭਾਗ ਦਾ ਕਹਿਣਾ ਹੈ ਕਿ ਬੀਤੇ ਦਿਨੀਂ ਜੁਝਾਰ ਬੱਸ ਨੇ ਵੀ ਇੱਥੇ ਬੱਸਾਂ ਚਲਾਈਆਂ, ਜਿਸ ਦੇ ਸੜਕ ‘ਚ ਪਏ ਵੱਡੇ ਟੋਇਆਂ ਕਾਰਨ ਪਟੇ ਤੇ ਕਮਾਨੀਆਂ ਟੁੱਟਦੀਆਂ ਰਹੀਆਂ ਤੇ ਇਸ ਰੂਟ ਤੋਂ ਬੱਸ ਸਰਵਿਸ ਬੰਦ ਕਰ ਦਿੱਤੀ।

ਅਜਿਹਾ ਹੀ ਹਾਲ ਪੰਜਾਬ ਰੋਡਵੇਜ਼ ਦਾ ਵੀ ਦੱਸਿਆ ਜਾ ਰਿਹਾ ਹੈ, ਭਾਵੇਂ ਅਧਿਕਾਰੀ ਇਸ ਰੂਟ ‘ਤੇ ਪਹਿਲਾਂ ਵਾਂਗ ਬੱਸ ਸਰਵਿਸ ਚਲਾਉਣ ਦੀ ਗੱਲ ਕਹਿ ਤਾਂ ਰਹੇ ਹਨ, ਪਰ ਸੜਕ ਦੀ ਮਾੜੀ ਹਾਲਤ ਕਾਰਨ ਅਜਿਹਾ ਹੁੰਦਾ ਨਜ਼ਰ ਨਹੀਂ ਆਉਂਦਾ।

ਜ਼ਿਕਰਯੋਗ ਹੈ ਕਿ ਮਹੀਨਾ ਪਹਿਲਾਂ ਪੰਜਾਬ ਰੋਡਵੇਜ਼ ਦੀ ਚਲ ਰਹੀ ਬੱਸ ਦੀ ਬੁਕਿੰਗ ਤਿੰਨ ਰੁਪਏ ਕਿਲੋਮੀਟਰ ਹੀ ਆਈ ਸੀ ਪਰ ਹਾਲਾਤ ਨੂੰ ਦੇਖਦਿਆਂ ਇਸ ਨੂੰ ਵੀ ਬੰਦ ਕੀਤਾ ਗਿਆਹੈ। ਭਾਵੇਂ ਕਾਂਗਰਸ ਸਰਕਾਰ ਵੱਲੋਂ ਆਪਣੇ 3 ਸਾਲ ਤੋਂ ਵੱਧ ਹੋ ਗੁਜ਼ਰੇ ਕਾਰਜਕਾਲ ‘ਚ ਇਸ ਮਾਰਗ ਦੀ ਮੁਰੰਮਤ ਨਾ ਕਰਵਾਉਣ ਦੇ ਦੋਸ਼ ਤਾਂ ਸਰਕਾਰ ਬਣਨ ਤੋਂ ਹੀ ਲੱਗ ਰਹੇ ਹਨ, ਪਰ ਇਸ ਤੋਂ ਪਹਿਲਾਂ ਪੰਜਾਬ ‘ਚ ਦਸ ਸਾਲ ਰਾਜ ਕਰਦੀ ਰਹੀ। ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਵੀ ਬਣਦਾ ਧਿਆਨ ਨਹੀਂ ਦਿੱਤਾ ਅਤੇ ਬਚਦੀ ਖੁਚਦੀ ਸੜਕ ਨੂੰ ਇੱਥੋਂ ਲੰਘਦੇ ਰਹੇ ਰੇਤ ਦੇ ਭਰੇ ਟਿੱਪਰਾਂ ਨੇ ਬੁਰੀ ਤਰ੍ਹਾਂ ਨਾਲ ਤੋੜ ਸੁੱਟਿਆ ਤੇ ਹੁਣ ਇਸ ਵਿੱਚ ਵੱਡੇ ਵੱਡੇ ਖੱਡੇ ਪੈ ਗਏ ਹਨ।

ਇਸ ਸੜਕ ਦੀ ਮਾੜੀ ਹਾਲਤ ਵੱਲ ਸਰਕਾਰ ਦਾ ਧਿਆਨ ਦਿਵਾਉਣ ਲਈ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਸਰਕਲ ਮਾਛੀਵਾੜਾ ਨੇ ਪਿੰਡਾਂ ਵਿੱਚ ਰੋਸ ਮਾਰਚ ਕਰਕੇ ਸਥਾਨਕ ਚਰਨ ਕੰਵਲ ਚੌਂਕ ਵਿੱਚ ਧਰਨਾ ਦੇਣ ਉਪਰੰਤ ਸਰਕਾਰ ਨੂੰ ਚੇਤਾਵਨੀ ਦਿੰਦਿਆ ਇਸ ਮਾਰਗ ਨੂੰ ਇਕ ਮਹੀਨੇ ਵਿੱਚ ਠੀਕ ਨਾ ਕਰਨ ਦੀ ਸੂਰਤ ਵਿੱਚ ਤਿੱਖਾ ਸੰਘਰਸ਼ ਵਿੱਢਣ ਦੀ ਗੱਲ ਵੀ ਕਹੀ ਗਈ ਪਰ ਇਸ ਸਬੰਧੀ ਅਕਾਲੀ ਦਲ ਨੇ ਹੁਣ ਤੱਕ ਅਜਿਹਾ ਕੁੱਝ ਨਹੀ ਹੋ ਰਿਹਾ ਕਿ ਉਸ ਦੇ ਆਗੂ ਕੋਈ ਸ਼ੰਘਰਸ ਜਲਦੀ ਵਿੱਢਣਗੇ।

ਵਿਧਾਇਕ ਅਮਰੀਕ ਸਿੰਘ ਿਢੱਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਟੈਂਡਰ ਹੋ ਚੁੱਕਾ ਸੀ ਪਰ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਕਾਰਨ ਸਾਰੇ ਵੱਡੇ ਸੜਕੀ ਕੰਮ ਪੈਂਡਿੰਗ ਕਰ ਦਿੱਤੇ ਗਏ ਹਨ। ਹੁਣ ਕਿਸੇ ਹੋਰ ਸਕੀਮ ਦੇ ਤਹਿਤ ਆਏ ਫੰਡਾਂ ਨਾਲ ਸੜਕ ਦਾ ਕੰਮ ਕਰਵਾਇਆ ਜਾਵੇਗਾ।

Leave a Reply

Your email address will not be published. Required fields are marked *