ਮਾਣੋਚਾਹਲ ਦੇ ਸਰਕਾਰੀ ਸਕੂਲ ‘ਚ ਲਾਇਆ ਡੇਂਗੂ ਜਾਗਰੂਕਤਾ ਕੈਂਪ

ਸ਼ਾਹਬਾਜਪੁਰ : ਸੀਨੀਅਰ ਸੈਕੰਡਰੀ ਸਕੂਲ ਮਾਣੋਚਾਹਲ ਵਿਖੇ ਡੇਂਗੂ ਜਾਗਰੂਕਤਾ ਕੈਂਪ ਦਾ ਪ੍ਰਬੰਧ ਕੀਤਾ ਗਿਆ। ਸਿਵਲ ਸਰਜਨ ਡਾ. ਅਨੂਪ ਕੁਮਾਰ ਤੇ ਜ਼ਿਲ੍ਹਾ ਐਪੀਡਿਮੋਲਾਜਿਸਟ ਡਾ. ਕਮਲ ਜੋਤੀ ਦੇ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕਰਮਜੀਤ ਭਾਰਤੀ ਦੀ ਅਗਵਾਈ ਹੇਠ ਇਸ ਲਾਏ ਗਏ। ਇਸ ਕੈਂਪ ਮੌਕੇ ਸਿਹਤ ਕਰਮਚਾਰੀ ਸਤਨਾਮ ਸਿੰਘ ਨੇ ਦੱਸਿਆ ਡੇਂਗੂ ਬੁਖਾਰ ਏਡੀਜ ਐਜੀਪਟੀ ਨਾਮੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਜੋ ਆਮ ਤੌਰ ਤੇ ਸਾਫ਼ ਪਾਣੀ ‘ਚ ਪੈਦਾ ਹੁੰਦਾ ਹੈ। ਇਸ ਬਿਮਾਰੀ ਦਾ ਮੱਛਰ ਟੁੱਟੇ ਫੱਟੇ ਬਰਤਨਾਂ, ਕੂਲਰਾਂ, ਫਰਿੱਜਾਂ, ਪੁਰਾਣੇ ਟਾਇਰਾਂ ਤੇ ਗਮਲਿਆਂ ‘ਚ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ।

ਆਲੇ ਦੁਆਲੇ ਦੀ ਸਫ਼ਾਈ ਤੇ ਥੋੜੀਆਂ ਜਿਹੀਆਂ ਸਾਵਧਾਨੀਆਂ ਵਰਤ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਤੇਜ ਬੁਖਾਰ, ਮਾਸਪੇਸ਼ੀਆਂ ‘ਚ ਜਬਰਦਸਤ ਦਰਦ, ਪੇਟ ਦਰਦ, ਬਦਨਦਰਦ ਆਦਿ ਇਸ ਬਿਮਾਰੀ ਦੇ ਪ੍ਰਮੁੱਖ ਲੱਛਣ ਹਨ। ਇਸ ਤਰ੍ਹਾਂ ਦੇ ਲੱਛਣ ਹੋਣ ‘ਤੇ ਡੇਂਗੂ ਦਾ ਮੁਫਤ ਟੈਸਟ ਕਰਵਾ ਕੇ ਡੇਂਗੂ ਦਾ ਪਤਾ ਲਾਇਆ ਜਾ ਸਕਦਾ ਹੈ। ਸਕੂਲੀ ਬੱਚਿਆਂ ਨੇ ਅਹਿਦ ਲਿਆ ਕਿ ਉਹ ਆਪਣੇ ਦੁਆਲੇ ਦੀ ਸਫਾਈ ਤੇ ਘਰਾਂ ਦੀ ਸਫ਼ਾਈ ਵੱਲ ਧਿਆਨ ਦੇ ਕੇ ਇਸ ਬਿਮਾਰੀ ਨੂੰ ਖਤਮ ਕਰਨ ‘ਚ ਪੂਰਾ ਯੋਗਦਾਨ ਪਾਉਣਗੇ। ਇਸ ਮੌਕੇ ਅਮਨਪ੍ਰਰੀਤ ਸਿੰਘ ਫਾਰਮਾਸਿਸਟ, ਪਿੰ੍ਸੀਪਲ ਜਸਪ੍ਰਰੀਤ ਸਿੰਘ, ਲੈਕਚਰਾਰ ਨਛੱਤਰ ਸਿੰਘ, ਗੁਰਵਰਿਆਮ ਸਿੰਘ, ਰੇਸ਼ਮ ਸਿੰਘ, ਰਾਖੀ ਮੰਨਣ, ਚਰਨਜੀਤ ਕੌਰ, ਮਨਪ੍ਰਰੀਤ ਕੌਰ, ਰਜਵੰਤ ਕੌਰ, ਹਰਜੀਤ ਕੌਰ, ਸਵਿਤਾ ਆਦਿ ਤੋਂ ਇਲਾਵਾ ਸਮੂਹ ਅਧਿਆਪਕ ਹਾਜ਼ਰ ਸਨ।

Leave a Reply

Your email address will not be published. Required fields are marked *