ਪੀਏਯੂ ਮੁਲਾਜ਼ਮਾਂ ਕੀਤਾ ਰੋਸ ਮਾਰਚ

ਲੁਧਿਆਣਾ: ਪੀਏਯੂ ਇੰਪਲਾਈਜ਼ ਯੂਨੀਅਨ, ਪੀਏਯੂ ਟੀਚਰਜ਼ ਐਸੋਸੀਏਸ਼ਨ ਅਤੇ ਪੀਏਯੂ ਫੌਰਥ ਕਲਾਸ ਵਰਕਰਜ਼ ਯੂਨੀਅਨ ਵੱਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਅਧਿਕਾਰੀਆਂ ਵਿਰੁੱਧ ਕੀਤਾ ਜਾ ਰਿਹਾ ਸੰਘਰਸ਼ ਅੱਜ ਸਤਾਰ੍ਹਵੇਂ ਦਿਨ ‘ਚ ਸ਼ਾਮਲ ਹੋ ਗਿਆ। ਅੱਜ ਪੀਏਯੂ ਇੰਪਲਾਈਜ਼ ਯੂਨੀਅਨ ਵੱਲੋਂ ਸੁਖਵਿੰਦਰ ਸਿੰਘ ਗਿੱਲ, ਦਰਸ਼ਨ ਸਿੰਘ, ਪੀਏਯੂ ਇੰਪਲਾਈਜ਼ ਟੀਚਰਜ਼ ਐਸੋਸ਼ੀਸ਼ੇਨ ਵੱਲੋਂ ਡਾ. ਕੇਅੱੈਸ ਸੰਘਾ ਅਤੇ ਡਾ.ਡੀਕੇ ਸ਼ਰਮਾ, ਪੀਏਯੂ ਦਰਜਾ ਚਾਰ ਯੂਨੀਅਨ ਵੱਲੋਂ ਨੰਦ ਕਿਸ਼ੋਰ ਧਰਨੇ ‘ਤੇ ਬੈਠੇ। ਇਸ ਤੋਂ ਪਹਿਲਾਂ ਮੁਲਾਜ਼ਮਾਂ ਨੇ ਨਾਅਰਬਾਜ਼ੀ ਕਰਦਿਆਂ ਰੋਸ ਮਾਰਚ ਕੀਤਾ। ਜਥੇਬੰਦੀਆਂ ਦਾ ਵਫ਼ਦ ਪੀਏਯ ਦੌਰੇ ‘ਤੇ ਆਏ ਵਧੀਕ ਸਕੱਤਰ ਵਿਕਾਸ ਅਨਿਰੱੁਧ ਤਿਵਾੜੀ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ। ਵਫ਼ਦ ਵਿੱਚ ਬਲਦੇਵ ਸਿੰਘ ਵਾਲੀਆ, ਮਨਮੋਹਨ ਸਿੰਘ, ਡਾ. ਹਰਮੀਤ ਸਿੰਘ ਕਿੰਗਰਾ, ਡੀਕੇ ਸ਼ਰਮਾ, ਕਮਲ ਸਿੰਘ ਅਤੇ ਨੰਦ ਕਿਸ਼ੋਰ ਸ਼ਾਮਲ ਸਨ। ਤਿਵਾੜੀ ਨੇ ਵਫ਼ਦ ਨੂੰ ਚੰਡੀਗੜ੍ਹ ਆਪਣੇ ਦਫ਼ਤਰ ਮੀਟਿੰਗ ਲਈ ਸੱਦਿਆ ਤੇ ਮੂਲਾਜ਼ਮਾਂ ਦੀਆਂ ਮੰਗਾ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਮਨਮੋਹਨ ਸਿੰਘ, ਗੁਰਪ੍ਰਰੀਤ ਸਿੰਘ ਿਢੱਲੋਂ, ਗੁਰਪ੍ਰਰੀਤ ਸਿੰਘ, ਗੁਰਇਕਬਾਲ ਸਿੰਘ ਸੋਹੀ, ਧਰਮਿੰਦਰ ਸਿੰਘ ਸਿੱਧੂ, ਦਲਜੀਤ ਸਿੰਘ, ਸੁਖਦੇਵ ਸ਼ਰਮਾ, ਲਾਲ ਬਹਾਦਰ ਯਾਦਵ, ਮੋਹਨ ਲਾਲ, ਬਿਕੱਰ ਸਿੰਘ, ਕੇਸ਼ਵ ਰਾਏ ਸੈਣੀ, ਰਾਜ ਸਿੰਘ ਿਢੱਲੋਂ, ਦਰਸ਼ਨ ਸਿੰਘ, ਬਲਜਿੰਦਰ ਸਿੰਘ, ਬਲਜਿੰਦਰ ਸਿੰਘ ਟਰੈਕਟਰ ਡਰਾਈਵਰ, ਹਰਮਿੰਦਰ ਸਿੰਘ, ਸੁਰਜੀਤ ਸਿੰਘ, ਤੇਜਿੰਦਰ ਸਿੰਘ, ਸੁਰਿੰਦਰ ਸਿੰਘ ਅਤੇ ਪਿ੍ਰੰਸ ਗਰਗ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *