ਦੁਕਾਨਦਾਰਾਂ ਨੇ ਪਵਨਦੀਪ ਮਦਾਨ ਦਾ ਕੀਤਾ ਸਨਮਾਨ

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਵਿਧਾਨ ਸਭਾ ਹਲਕਾ ਕੇਂਦਰੀ ਦਾ ਇੰਚਾਰਜ ਨਿਯੁਕਤ ਕਰਨ ਤੇ ਅਕਾਲਗੜ੍ਹ ਮਾਰਕੀਟ ਵੱਲੋਂ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਹੇਠ ਸਿਰੋਪਾਓ ਦੀ ਬਖਸ਼ਿਸ਼ ਭੇਂਟ ਕਰ ਕੇ ਸਨਮਾਨਤ ਕੀਤਾ ਗਿਆ।

ਇਸ ਮੌਕੇ ਸੰਬੋਧਨ ਕਰਦੇ ਹੋਏ ਪੰਮਾ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਹਾਈ ਕਮਾਂਡ ਵਲੋਂ ਪਵਨਦੀਪ ਸਿੰਘ ਮਦਾਨ ਨੂੰ ਹਲਕਾ ਕੇਂਦਰੀ ਦਾ ਇੰਚਾਰਜ ਲਾ ਕੇ ਸਹੀ ਸਮੇਂ ‘ਤੇ ਸਹੀ ਫੈਸਲਾ ਲਿਆ ਗਿਆ ਹੈ। ਕਿਉਂਕਿ ਵਿਧਾਨ ਸਭਾ ਚੋਣਾਂ ‘ਚ ਅਜੇ ਲਗਭਗ ਸਵਾ ਸਾਲ ਬਾਕੀ ਹੈ ਅਤੇ ਰਹਿੰਦੇ ਸਮੇ ਵਿਚ ਉਹ ਆਪਣਾ ਆਧਾਰ ਹੋਰ ਮਜ਼ਬੂਤ ਕਰ ਲੈਣਗੇ। ਇਸ ਮੌਕੇ ਪਵਨਦੀਪ ਸਿੰਘ ਮਦਾਨ ਨੇ ਲਿਪ ਹਾਈ ਕਮਾਂਡ ਅਤੇ ਅਕਾਲਗੜ੍ਹ ਮਾਰਕੀਟ ਦੇ ਦੁਕਾਨਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਕ ਲੋਕ ਇਨਸਾਫ ਪਾਰਟੀ ਹੀ ਹੈ ਜੋ ਪੰਜਾਬ ਨੂੰ ਭਿ੍ਸ਼ਟਾਚਾਰ ਮੁਕਤ ਕਰ ਸਕਦੀ ਹੈ ਤੇ ਕੇਂਦਰ ਸਰਕਾਰ ਤੋਂ ਪੰਜਾਬ ਨੂੰ ਬਣਦੇ ਹੱਕ ਦਿਵਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਰਵਾਇਤੀ ਸਿਆਸੀ ਪਾਰਟੀਆਂ (ਅਕਾਲੀ ਦਲ ਤੇ ਕਾਂਗਰਸ) ਆਪਸ ਵਿਚ ਮਿਲ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਦੇ ਹੋਏ ਵਾਰੀ-ਵਾਰੀ ਲੁੱਟ ਰਹੀਆਂ ਹਨ। ਇਹ ਦੋਵੇਂ ਪਾਰਟੀਆਂ ਇਕ ਦੂਜੇ ਦੇ ਖਿਲਾਫ ਬਿਆਨ ਤਾਂ ਸਖ਼ਤ ਦਿੰਦੀਆਂ ਹਨ, ਪਰ ਕਾਰਵਾਈ ਕੋਈ ਨਹੀਂ ਕਰਦੀਆਂ। ਜਿਸ ਦੀ ਮਿਸਾਲ ਵੋਟਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਕਾਂਗਰਸੀ ਆਗੂਆਂ ਵੱਲੋਂ ਬਿਕਰਮਜੀਤ ਸਿੰਘ ਮਜੀਠੀਆ ਤੇ ਚਿੱਟੇ ਦਾ ਦੋਸ਼ ਲਾ ਕੇ ਉਸ ਨੂੰ ਅੰਦਰ ਡੱਕਣ ਦੇ ਬਿਆਨ ਦਿੱਤੇ ਜਾਂਦੇ ਸਨ ਪ੍ਰੰਤੂ ਲਗਭਗ 4 ਸਾਲ ਲੰਘਣ ਦੇ ਬਾਵਜੂਦ ਕੈਪਟਨ ਸਰਕਾਰ ਵਲੋਂ ਉਸ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਗਈ। ਮਦਾਨ ਨੇ ਕਿਹਾ ਕਿ ਸਿਮਰਜੀਤ ਸਿੰਘ ਬੈਂਸ ਨੂੰ 4 ਦਿਨ ਲਈ ਮੁੱਖ ਮੰਤਰੀ ਬਣਾ ਦਿਓ ਪੰਜਾਬ ‘ਚ ਚਿੱਟਾ ਨਹੀਂ ਲੱਭਣਾ। ਇਸ ਮੋਕੇ ਤੇ ਸਮੂਹ ਹਾਜਰੀਨ ਨੇ ਲੋਕ ਇਨਸਾਫ ਪਾਰਟੀ ਦਾ ਤਨਦੇਹੀ ਨਾਲ ਸਾਥ ਦੇਣ ਦਾ ਪ੍ਰਣ ਲਿਆ। ਇਸ ਮੋਕੇ ਉਪਰੋਕਤ ਆਗੂਆਂ ਤੋਂ ਇਲਾਵਾ ਗੁਰਿੰਦਰ ਸਿੰਘ ਐਮਪੀ, ਕਮਲਜੀਤ ਸਿੰਘ ਸੇਠੀ, ਗੁਰਪ੍ਰਰੀਤ ਸਿੰਘ ਗੋਲੂ, ਰਮਨ ਕੁਮਾਰ, ਮੰਗਾ ਜੀ, ਮਨਿੰਦਰਪਾਲ ਸਿੰਘ ਮਿੰਟੂ, ਹਨੀ, ਪਰਵਿੰਦਰ ਸਿੰਘ ਬੱਗਾ, ਸਰਬਜੀਤ ਸਿੰਘ ਜਨਕਪੁਰੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *