Breaking News: ਦਿਨ ਦਿਹਾੜੇ ਲੁਟੇਰਿਆਂ ਵੱਲੋਂ ਬਜ਼ੁਰਗ ਵਿਅਕਤੀ ਦੀ ਪੰਜ ਲੱਖ ਰੁਪਏ ਦੀ ਕੀਤੀ ਲੁੱਟ

ਤਰਨਤਾਰਨ : ਜ਼ਿਲ੍ਹੇ ਦੇ ਕਤਲੋਗਰਤ ‘ਤੇ ਲੁੱਟਮਾਰ ਦੀ ਵਾਰਦਾਤ ਲਗਾਤਾਰ ਵੱਧ ਰਹੀ ਹੈ। ਸੋਮਵਾਰ ਨੂੰ ਪਿੰਡ ਬੂੜ ਚੰਦ ਨਿਵਾਸੀ ਬਜ਼ੁਰਗ ਕਿਸਾਨ ਨੂੰ ਬਾਈਕ ਸਵਾਰ ਦੋ ਨੌਜਵਾਨਾਂ ਨੇ ਜ਼ਖ਼ਮੀ ਕਰ ਕੇ ਸਾਢੇ ਪੰਜ ਲੱਖ ਦੀ ਨਕਦੀ ਲੁੱਟ ਲਈ ਤੇ ਫਰਾਰ ਹੋ ਗਏ। ਘਟਨਾ ਬਾਰੇ ਸੂਚਨਾ ਦੇਣ ਤੋਂ ਅੱਧੇ ਘੰਟੇ ਬਾਅਦ ਪੁਲਿਸ ਨੇ ਮੌਕੇ ‘ਤੇ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਖੇਮਕਰਨ ਦੇ ਪਿੰਡ ਬੂੜ ਚੰਦ ਨਿਵਾਸੀ ਬਜ਼ੁਰਗ ਕਿਸਾਨ ਜਰਨੈਲ ਸਿੰਘ ਆਪਣੇ ਮੁੰਡੇ ਨਾਲ ਭਿੱਖੀਵਿੰਡ ਦੀ ਬੈਂਕ ਤੋਂ ਸਾਢੇ ਪੰਜ ਲੱਖ ਦੀ ਰਾਸ਼ੀ ਨਿਕਲਾਵਾ ਕੇ ਪਿੰਡ ਨੂੰ ਪਰਤ ਰਿਹਾ ਹੈ। ਪਿੰਡ ਕਾਲੇ ਕੋਲ ਬਾਈਕ ‘ਤੇ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਬਜ਼ੁਰਗ ਜਰਨੈਲ ਸਿੰਘ ‘ਤੇ ਦਾਤਰ ਨਾਲ ਹਮਲਾ ਕਰਦਿਆਂ ਸਾਢੇ ਪੰਜ ਲੱਖ ਦੀ ਰਾਸ਼ੀ ਲੁੱਟ ਲਈ ਤੇ ਨੌਜਵਾਨ ਫਰਾਰ ਹੋ ਗਏ। ਜਰਨੈਲ ਸਿੰਘ ਦੀ ਪੱਟ ਤੇ ਹੱਥ ‘ਤੇ ਦਾਤਰ ਦੇ ਜ਼ਖ਼ਮ ਆਏ ਹਨ। ਰਾਸ਼ੀ ਲੁੱਟ ਕੇ ਜਦੋਂ ਮੁਲਜ਼ਮ ਫਰਾਰ ਹੋਏ ਤਾਂ ਬਜ਼ੁਰਗ ਨੇ ਆਪਣੇ ਲੜਕੇ ਨਾਲ ਮਿਲ ਕੇ ਉਨ੍ਹਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਲੱਗ ਪਾਇਆ। ਅੱਧੇ ਘੰਟੇ ਬਾਅਦ ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁਲਿਸ ਆਈ। ਡੀਐੱਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *