ਡਾ. ਬੂਟਾ ਸਿੰਘ ਸਿੱਧੂ ਮਹਾਰਾਜਾ ਰਣਜੀਤ ਸਿੰਘ ਸਟੇਟ ਟੈਕਨੀਕਲ ਯੂਨੀਵਰਸਿਟੀ,ਬਠਿੰਡਾ ਦੇ ਨਵੇਂ VC ਨਿਯੁਕਤ
ਬਠਿੰਡਾ : ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਸਟੇਟ ਟੈਕਨੀਕਲ ਯੂਨੀਵਰਸਿਟੀ ਦੇ ਨਵੇਂ ਵਾਇਸ ਚਾਂਸਲਰ ਡਾ. ਬੂਟਾ ਸਿੰਘ ਸਿੱਧੂ ਨੂੰ ਨਿਯੁਕਤ ਕੀਤਾ ਗਿਆ ਹੈ। ਉਹ ਇਸ ਅਹੁਦੇ ’ਤੇ ਤਿੰਨ ਸਾਲ ਲਈ ਆਪਣੀਆਂ ਸੇਵਾਵਾਂ ਨਿਭਾਉਣਗੇ। ਡਾ. ਬੂਟਾ ਸਿੰਘ ਸਿੱਧੂ ਇਸੇ ਯੂਨੀਵਰਸਿਟੀ ਵਿਚ ਬਤੌਰ ਰਜਿਸਟਰਾਰ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਇਨ੍ਹਾਂ ਤੋਂ ਪਹਿਲਾਂ ਡਾ. ਈਸ਼ਰਪਾਲ ਸਿੰਘ ਨੇ ਬਤੌਰ ਵਾਇਸ ਚਾਂਸਲਰ ਆਪਣੀਆਂ ਸੇਵਾਵਾਂ ਨਿਭਾਈਆਂ। ਦੇਖੋ ਆਰਡਰ ਦੀ ਕਾਪੀ