ਕਬੱਡੀ ਖਿਡਾਰੀ ਦੇ ਕਤਲ ਕੇਸ ‘ਚ ਪੁਲਿਸ ਮੁਲਜ਼ਮ ਬਰਖਾਸਤ

ਬਟਾਲਾਸਾਬਕਾ ਅਕਾਲੀ ਸਰਪੰਚ ਦੇ ਬੇਟੇ ਤੇ ਉੱਘੇ ਕਬੱਡੀ ਖਿਡਾਰੀ ਗੁਰਮੇਜ ਸਿੰਘ ਉਰਫ ਪੱਪੀ ਦੇ ਕਤਲ ਕੇਸ ਚ ਪੰਜ ਪੁਲਿਸ ਮੁਲਾਜ਼ਮ ਬਰਖਾਸਤ ਕਰ ਦਿੱਤੇ ਹਨ। 30 ਅਗਸਤ ਦੀ ਸ਼ਾਮ ਕਰੀਬ 06:40 ਵਜੇ ਗੁਰਮੇਜ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਕੇਸ ਚ ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਜਿਨ੍ਹਾਂ ਵਿੱਚ ਪੰਜ ਪੁਲਿਸ ਮੁਲਾਜ਼ਮ ਸੀ।

ਬਟਾਲਾ ਦੇ ਐਸਐਸਪੀ ਰਛਪਾਲ ਸਿੰਘ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਪੀਐਚਸੀ ਬਲਕਾਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕਾਲਾ ਬਾਲਾਥਾਣਾ ਕਾਹਨੂੰਵਾਨ ਤੇ ਪੀਐਚਸੀ ਸੁਰਿੰਦਰਪਾਲ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਮੱਲੀਆਂ ਕਲਾਂ ਨੂੰ ਪੁਲਿਸ ਵਿਭਾਗ ਵਿੱਚ ਹੁੰਦੇ ਹੋਏ ਅਨੁਸ਼ਾਸ਼ਨਹੀਣਤਾ ਤੇ ਲਾਪ੍ਰਵਾਹੀ ਕਾਰਨ ਬਰਖਾਸਤ ਕੀਤਾ ਗਿਆ ਹੈ। ਇਸੇ ਤਰ੍ਹਾਂ ਬਾਕੀ ਮੁਲਜ਼ਮਾਂ ਵਿੱਚੋਂ ਪੀਐਚਸੀ ਅਵਤਾਰ ਸਿੰਘ ਨੰਬਰ 1899/ਅੰਮ੍ਰਿਤਸਰ ਸਿਟੀਏਐਸਆਈ ਰਣਜੀਤ ਸਿੰਘ ਨੰਬਰ 858/ਅੰਮ੍ਰਿਤਸਰ ਸਿਟੀਏਐਸਆਈ ਬਲਜੀਤ ਸਿੰਘ ਨੰਬਰ 1724/ਅੰਮ੍ਰਿਤਸਰ ਸਿਟੀ ਨੂੰ ਵੀ ਕਮਿਸ਼ਨਰ ਪੁਲਿਸਅੰਮ੍ਰਿਤਸਰ ਵੱਲੋਂ ਬਰਖਾਸਤ ਕੀਤਾ ਗਿਆ ਹੈ।

ਐਸਐਸਪੀ ਰਛਪਾਲ ਸਿੰਘ ਨੇ ਦੱਸਿਆ ਕਿ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਮੁਤਾਬਕ ਪੁਲਿਸ ਵਿਭਾਗ ਵਿੱਚ ‘ਜ਼ੀਰੋ ਟਾਲਰੇਸ਼ਨ’ ਦੀ ਨੀਤੀ ਨੂੰ ਹਰ ਹਾਲਤ ਵਿੱਚ ਬਰਕਰਾਰ ਰੱਖਿਆ ਜਾਵੇਗਾ। ਕਿਸੇ ਪ੍ਰਕਾਰ ਦੀ ਰਿਸ਼ਵਤਖੋਰੀਲਾਪ੍ਰਵਾਹੀਅਣਗਹਿਲੀ ਤੇ ਅਨੁਸ਼ਾਸ਼ਨਹੀਣਤਾ ਨਾਲ ਡਿਊਟੀ ਕਰਨ ਵਾਲੇ ਕਰਮਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਦੱਸ ਦਈਏ ਕਿ ਪੁਲਿਸ ਵੱਲੋਂ ਮੁਲਜ਼ਮਾਂ ਖਿਲਾਫ ਮੁਕੱਦਮਾ ਨੰਬਰ 78 ਮਿਤੀ 31.08.2020 ਜੁਰਮ 302,148,149 :, 25,27-54-59 ਅਸਲਾ ਐਕਟ ਥਾਣਾ ਕੋਟਲੀ ਸੂਰਤ ਮੱਲੀਆਂ ਦਰਜ ਕੀਤਾ ਗਿਆ ਸੀ। ਇਸ ਮੁੱਕਦਮੇ ਵਿੱਚ ਬਟਾਲਾ ਪੁਲਿਸ ਦੀ ਫੌਰੀ ਕਾਰਵਾਈ ਕਰਦਿਆਂ ਅਵਤਾਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਕੋਟਲਾ ਗੁੱਜਰਾਬਲਕਾਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕਾਲਾ ਬਾਲਾਰਣਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਲਾਲਪੁਰਬਲਜੀਤ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਗੁਮਾਨਪੁਰਸੁਰਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਮੱਲੀਆਂ ਕਲਾਂਸਿਮਰਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਕਾਹਨੂੰਵਾਨ ਰੋਡਬਟਾਲਾ ਨੂੰ ਗ੍ਰਿਫਤਾਰ ਕੀਤਾ ਸੀ।

Leave a Reply

Your email address will not be published. Required fields are marked *