ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਪਿੱਛੇ ਲੜਦੇ ਫੈਨਸ ਨੂੰ ਇਨ੍ਹਾਂ ਕਲਾਕਾਰਾਂ ਦੀ ਸਲਾਹ

ਚੰਡੀਗੜ੍ਹ: ਪੰਜਾਬੀ ਸਿੰਗਰਸ ਨੂੰ ਲੈ ਕੇ ਫੈਨਸ ‘ਚ ਹੋ ਰਹੀ ਲੜਾਈ ‘ਤੇ ਰਣਜੀਤ ਬਾਵਾ ਤੇ ਗਿੱਪੀ ਗਰੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਮੁੱਦਿਆਂ ਪਿੱਛੇ ਇੱਕ-ਦੂਜੇ ਨਾਲ ਨਾ ਲੜ੍ਹਨ।

ਰਣਜੀਤ ਬਾਵਾ ਨੇ ਇਸ ਮੁੱਦੇ ਤੇ ਇਕ ਪੋਸਟ ਪਾ ਕੇ ਲਿਖਿਆ, “ਲੜਨਾ ਤੇ ਲੜੋ ਪੰਜਾਬ ਦੇ ਹੱਕਾਂ ਲਈ ਲੜੋ, ਪਾਣੀਆਂ ਦਾ ਮੁੱਦਾ ਉਸ ਲਈ ਕਰੋ ਕੁਝ, ਆਪਣੇ ਆਪ ਨੂੰ ਕਾਮਯਾਬ ਕਰਨ ਲਈ ਆਪਣੀ ਕਿਸਮਤ ਨਾਲ ਲੜੋ। ਨਸ਼ਿਆ ਵਿਰੁੱਧ ਲੜੋ, ਪੰਜਾਬ ਤੇ ਪੰਜਾਬੀ ਲਈ ਲੜੋ। ਐਵੇਂ ਨਾ ਆਪਣਾ ‘ਚ ਲੜ੍ਹ ਕੇ ਸਮਾਂ ਬਰਬਾਦ ਕਰੋ, ਪੰਜਾਬ ਦਾ ਪਹਿਲਾਂ ਹੀ ਬੁਰਾ ਹਾਲ ਹੈ ਕਿਉਂਕਿ ਅਸੀਂ ਹਮੇਸ਼ਾ ਆਪਸ ਵਿੱਚ ਹੀ ਲੜਦੇ ਆ ਜਦੋ ਵੀ ਲੜੇ ਆਂ। ਮਾਵਾਂ ਭੈਣਾਂ ਨੂੰ ਗਾਲਾਂ ਨਾ ਕੱਢੋ ਇੱਕ ਦੂਜੇ ਦੀਆਂ ਨੂੰ, ਚਾਰ ਕਿਤਾਬਾਂ ਪੜ੍ਹੋ। ਪਿਆਰ ਨਾਲ ਰਹੋ। ਜਿਸ ਨੂੰ ਵੀ ਸੁਣਨਾ ਸੁਣੋ ਪਰ ਐਵੇਂ ਮਸਲੇ ਨਾ ਵਧਾਉ। ਬੇਨਤੀ ਸਾਰਿਆਂ ਨੂੰ।”

ਰਣਜੀਤ ਬਾਵਾ ਤੋਂ ਇਲਾਵਾ ਗਿੱਪੀ ਗਰੇਵਾਲ ਨੇ ਇਕ ਵੀਡੀਓ ਪਾ ਕੇ ਕਿਹਾ ਕਿ ਇਸ ਤਰ੍ਹਾਂ ਆਪਸ ‘ਚ ਲੜ੍ਹਨਾ ਜਾਂ ਕਿਸੇ ਨੂੰ ਕੋਸਣਾਂ ਸਹੀ ਨਹੀਂ ਹੈ। ਗਿਪੀ ਨੇ ਦੱਸਿਆ ਕਿ ਕਲਾਕਾਰ ਹਮੇਸ਼ਾ ਆਪਸੀ ਦੌੜ ‘ਚ ਨਹੀਂ ਲੱਗੇ ਰਹਿੰਦੇ ਤੇ ਤੁਸੀਂ ਵੀ ਨਾ ਲੜੋ, ਐਮੀ ਵੀਰਕ ਨੇ ਵੀ ਇਕ ਵੀਡੀਓ ਰਾਹੀਂ ਇਸ ਔਖੀ ਘੜੀ ‘ਚ ਸ਼ਾਂਤੀ ਤੇ ਨੈਗੇਟਿਵ ਚੀਜ਼ਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਦੇ ਵਿਚ ਹੋਏ ਵਿਵਾਦ ਤੋਂ ਬਾਅਦ ਫੈਨਸ ‘ਚ ਲੜਾਈ ਦਾ ਸਿਲਸਿਲਾ ਜਾਰੀ ਹੈ। ਇਸ ਲੜਾਈ ਦੌਰਾਨ ਫੈਨਸ ਕਿਸੇ ਇਕ ਦੀ ਸਪੋਰਟ ਕਰਨ ਵਾਲੇ ਕਲਾਕਾਰ ਨੂੰ ਵੀ ਨੈਗੇਟਿਵ ਕਮੈਂਟਸ ਨਾਲ ਪ੍ਰੇਸ਼ਾਨ ਕਰ ਰਹੇ ਹਨ, ਜਿਸ ਤੋਂ ਬਾਅਦ ਇਨ੍ਹਾਂ ਕਲਾਕਾਰਾਂ ਵਲੋਂ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ।

Leave a Reply

Your email address will not be published.