ਬੇਟੇ ਦੀ ਸਕੂਟਰ ਲਈ ਜਿੱਦ ਨੂੰ ਪਿਉ ਨੇ ਕੁਝ ਇਸ ਤਰ੍ਹਾਂ ਕੀਤਾ ਪੂਰਾ ਕਿ ਵਾਇਰਲ ਹੋਈ ਵੀਡੀਓ, ਤੁਸੀਂ ਵੀ ਵੇਖੋ

ਲੁਧਿਆਣਾਪੰਜਾਬ ਦੇ ਲੁਧਿਆਣਾ ਵਿੱਚ ਇੱਕ ਪਿਤਾ ਨੇ ਜੁਗਾੜ ਨਾਲ ਘਰ ਬੈਠੇਬੈਠੇ ਆਪਣੇ ਪੁੱਤਰ ਲਈ ਸਕੂਟਰ ਵਰਗੀ ਸਾਈਕਲ ਬਣਾ ਦਿੱਤੀ ਜਿਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਪਿਤਾ ਨੇ ਘਰ ਵਿਚ ਸਾਈਕਲ ਬਣਾਇਆ ਕਿਉਂਕਿ ਕੋਰੋਨਾ ਕਾਰਨ ਉਹ ਆਪਣੇ ਬੇਟੇ ਨੂੰ ਨਵੀਂ ਸਾਈਕਲ ਨਹੀਂ ਦੇ ਪਾ ਰਿਹਾ ਸੀ।

ਦੱਸ ਦਈਏ ਕਿ ਮਾਮਲਾ ਪੰਜਾਬ ਦੇ ਲੁਧਿਆਣਾ ਦੇ ਪਿੰਡ ਲੱਖੋਵਾਲ ਦਾ ਹੈ ਜਿੱਥੇ 8ਵੀਂ ਕਲਾਸ ਵਿੱਚ ਪੜ੍ਹਣ ਵਾਲੇ ਹਰਮਨਜੋਤ ਨੇ ਆਪਣੇ ਪਿਤਾ ਦੀ ਮਦਦ ਨਾਲ ਇੱਕ ਸਕੂਟਰ ਵਰਗਾ ਸਾਈਕਲ ਡਿਜ਼ਾਇਨ ਕੀਤਾ। ਸਾਹਮਣੇ ਤੋਂ ਇਹ ਸਾਈਕਲ ਇੱਕ ਸਕੂਟਰ ਦੀ ਤਰ੍ਹਾਂ ਲੱਗਦਾ ਹੈ ਜਿਸ ਚ ਚਲਾਉਣ ਲਈ ਪੈਡਲ ਦਿੱਤੇ ਗਏ ਹਨ।

ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਲੜਕਾ ਘਰ ਤੋਂ ਇੱਕ ਸਕੂਟਰ ਵਰਗਾ ਸਾਈਕਲ ਬਾਹਰ ਕੱਢਦਾ ਹੈ ਤੇ ਪੈਡਲਿੰਗ ਮਾਰਕੇ ਇਸ ਨੂੰ ਚਲਾ ਰਿਹਾ ਹੈ। ਸਾਹਮਣੇ ਤੋਂ ਲੱਗਦਾ ਹੈ ਕਿ ਉਹ ਸਕੂਟਰ ਚਲਾ ਰਿਹਾ ਹੈ। ਇਸ ਬਾਰੇ ਗੱਲ ਕਰਦਿਆਂ ਹਰਮਨਜੋਤ ਨੇ ਕਿਹਾ, ‘ਕਿਉਂਕਿ ਮੇਰੇ ਪਿਤਾ ਕੋਵਿਡ-19 ਕਰਕੇ ਮੈਨੂੰ ਨਵਾਂ ਸਾਈਕਲ ਨਹੀਂ ਦੇ ਸਕੇਇਸ ਲਈ ਅਸੀਂ ਇਹ ਬਣਾਇਆ।

ਵੀਡੀਓ ਦੇਖੋ:

ਇਹ ਵੀਡੀਓ 25 ਅਗਸਤ ਦੀ ਸਵੇਰ ਨੂੰ ਸ਼ੇਅਰ ਕੀਤਾ ਗਿਆਜਿਸ ਨੂੰ ਹੁਣ ਤੱਕ 27 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਨਾਲ ਹੀ, 800 ਤੋਂ ਵੱਧ ਲਾਈਕ ਤੇ ਸੈਂਕੜੇ ਰੀਟਵੀਟ ਕੀਤੇ ਜਾ ਚੁੱਕੇ ਹਨ। ਲੋਕ ਪਿਤਾ ਦੇ ਦੇਸ਼ੀ ਜੁਗਾੜ ਨੂੰ ਬਹੁਤ ਪਸੰਦ ਕਰਦੇ ਹਨ।

Leave a Reply

Your email address will not be published.