ਨਵਾਂਸ਼ਹਿਰ ‘ਚ ਘਰ ‘ਚੋਂ 27 ਲੱਖ ਦੀ ਚੋਰੀ, ਘਰ ‘ਚ 6 ਲੋਕ ਸੀ ਮੌਜੂਦ

ਨਵਾਂਸ਼ਹਿਰ: ਨਵਾਂਸ਼ਹਿਰ ਤੋਂ ਇੱਕ ਮਾਈਨਿੰਗ ਠੇਕੇਦਾਰ ਦੇ ਘਰ 27 ਲੱਖ 50 ਹਜਾਰ ਰੁਪਏ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਜਦ ਕੋਠੀ ਵਿੱਚ 6 ਲੋਕ ਮੌਜੂਦ ਸੀ। ਇੱਕ ਕਰਿੰਦਾ ਬਾਹਰ ਵੇਹੜੇ ਵਿੱਚ ਸੁਤਾ ਸੀ ਤੇ ਬਾਕੀ ਉਪਰ ਕਮਰਿਆ ਵਿੱਚ ਸੁਤੇ ਹੋਏ ਸੀ।

 

ਚੋਰ ਕੰਧ ਟੱਪ ਕੇ ਅੰਦਰ ਦਾਖਲ ਹੋਏ ਤੇ ਉਨ੍ਹਾਂ ਨੇ ਪਹਿਲਾਂ ਉਪਰ ਕਮਰਿਆ ਬਾਹਰ ਦਰਵਾਜਿਆਂ ਨੁੰ ਰੱਸੀ ਬੰਨੀ ਤੇ ਬਾਅਦ ਵਿੱਚ ਉਨ੍ਹਾਂ ਨੇ ਥੱਲੇ ਕਮਰੇ ਦੀ ਅਲਮਾਰੀ ਵਿੱਚ ਪਏ 27 ਲੱਖ 50 ਹਜਾਰ ਚੋਰੀ ਕਰ ਰਫੂਚੱਕਰ ਹੋ ਗਏ। ਗੌਰਤਲਬ ਹੈ ਕਿ ਪੰਜੌਰ ਰਾਇਲਟੀ ਕੰਪਨੀ ਦੇ ਮਾਲਕ ਨੇ ਇਸ ਮਕਾਨ ਨੂੰ ਕਿਰਾਏ ‘ਤੇ ਲਿਆ ਹੋਇਆ ਹੈ।

 

ਕੰਪਨੀ ਦੇ ਅਕਾਉਟੈਂਟ ਨੰਦ ਲਾਲ ਨੇ ਦੱਸਿਆ ਕਿ ਜਦ ਸਵੇਰੇ ਉੱਠ ਕੇ ਦੇਖਿਆ ਤਾਂ ਕਮਰੇ ਦਾ ਲੌਕ ਟੁੱਟਿਆ ਹੋਇਆ ਸੀ ਤੇ ਅੰਦਰ ਅਲਮਾਰੀ ਵਿੱਚ ਕੈਸ਼ ਨਹੀਂ ਸੀ। ਪੁਲਿਸ ਮੁਤਾਬਕ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published.