ਮੋਦੀ ਮੰਤਰੀ ਮੰਡਲ ਨੇ ਜੰਮੂ-ਕਸ਼ਮੀਰ ਲਈ ਲਿਆ ਵੱਡਾ ਫੈਸਲਾ, ਪੰਜ ਅਧਿਕਾਰਤ ਭਾਸ਼ਾਵਾਂ ਨੂੰ ਮਿਲੀ ਪ੍ਰਵਾਨਗੀ

ਨਵੀਂ ਦਿੱਲੀਮੋਦੀ ਮੰਤਰੀ ਮੰਡਲ ਨੇ ਅੱਜ ਜੰਮੂਕਸ਼ਮੀਰ ਲਈ ਅਧਿਕਾਰਤ ਭਾਸ਼ਾਵਾਂ ਨੂੰ ਮਨਜ਼ੂਰੀ ਦੇ ਦਿੱਤੀ। ਸੰਸਦ ਤੋਂ ਪ੍ਰਵਾਨਗੀ ਮਿਲਣ ਮਗਰੋਂ ਕਸ਼ਮੀਰੀਡੋਗਰੀਉਰਦੂਹਿੰਦੀ ਤੇ ਅੰਗਰੇਜ਼ੀ ਜੰਮੂਕਸ਼ਮੀਰ ਵਿੱਚ ਅਧਿਕਾਰਤ ਭਾਸ਼ਾਵਾਂ ਹੋਵੇਗੀ।

ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਮੰਤਰੀ ਮੰਡਲ ਨੇ ਜੰਮੂਕਸ਼ਮੀਰ ਸਰਕਾਰੀ ਭਾਸ਼ਾ ਬਿੱਲ, 2020 ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੰਤਰੀ ਮੰਡਲ ਦੁਆਰਾ ਪ੍ਰਵਾਨਿਤ ਨਵੇਂ ਬਿੱਲ ਤਹਿਤ ਉਰਦੂਕਸ਼ਮੀਰੀਡੋਗਰੀਹਿੰਦੀ ਤੇ ਅੰਗਰੇਜ਼ੀ ਜੰਮੂਕਸ਼ਮੀਰ ਦੀਆਂ ਅਧਿਕਾਰਤ ਭਾਸ਼ਾਵਾਂ ਹੋਣਗੀਆਂ। ਇਹ ਫੈਸਲਾ ਲੋਕਾਂ ਦੀ ਮੰਗ ਦੇ ਅਧਾਰ ਤੇ ਲਿਆ ਗਿਆ ਹੈ।

ਦੱਸ ਦਈਏ ਕਿ ਇਸ ਸਮੇਂ ਜੰਮੂਕਸ਼ਮੀਰ ਵਿੱਚ ਅੰਗਰੇਜ਼ੀ ਤੇ ਉਰਦੂ ਸੂਬੇ ਦੀਆਂ ਅਧਿਕਾਰਤ ਭਾਸ਼ਾਵਾਂ ਹਨ। ਜੰਮੂਕਸ਼ਮੀਰ ਪੁਨਰਗਠਨ ਐਕਟ ਦੀ ਧਾਰਾ 47 ਮੁਤਾਬਕ ਰਾਜ ਵਿਧਾਨ ਸਭਾ ਨੂੰ ਇੱਕ ਜਾਂ ਵਧੇਰੇ ਭਾਸ਼ਾਵਾਂ ਨੂੰ ਅਧਿਕਾਰਤ ਕਰਨ ਦਾ ਅਧਿਕਾਰ ਹੈ।

ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਡੋਗਰੀਹਿੰਦੀ ਤੇ ਕਸ਼ਮੀਰੀ ਨੂੰ ਜੰਮੂਕਸ਼ਮੀਰ ਵਿੱਚ ਸਰਕਾਰੀ ਭਾਸ਼ਾਵਾਂ ਵਜੋਂ ਸ਼ਾਮਲ ਕਰਨਾ ਨਾ ਸਿਰਫ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਦੀ ਪੂਰਤੀ ਹੈਬਲਕਿ ਅਗਸਤ, 2019 ਤੋਂ ਬਾਅਦ ਸਮਾਨਤਾ ਦੀ ਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਫੈਸਲਾ ਹੈ।

Leave a Reply

Your email address will not be published.