ਉਪ ਰਾਜਪਾਲ ਦੀ ਹਰੀ ਝੰਡੀ ਮਗਰੋਂ ਦਿੱਲੀ ‘ਚ ਮੁੜ ਦੌੜੇਗੀ ਮੈਟਰੋ, ਹੁਣ ਗਾਈਡਲਾਈਨਜ਼ ਦਾ ਇੰਤਜ਼ਾਰ

ਨਵੀਂ ਦਿੱਲੀਕੋਰੋਨਾ ਸੰਕਟ ਵਿਚਾਲੇ ਹੁਣ ਦਿੱਲੀ ਵਿੱਚ ਸਤੰਬਰ ਤੋਂ ਮੈਟਰੋ ਚੱਲੇਗੀ। ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਕੇਜਰੀਵਾਲ ਸਰਕਾਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਮਨਜ਼ੂਰੀ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਦੀ ਮੀਟਿੰਗ ਵਿੱਚ ਦਿੱਤੀ ਗਈ।

ਅੱਜ ਜਾਰੀ ਕੀਤੀ ਜਾਏਗੀ ਮੈਟਰੋ ਲਈ ਗਾਈਡਲਾਈਨਜ਼:

ਮੈਟਰੋ ਦੇ ਦਿਸ਼ਾਨਿਰਦੇਸ਼ ਅੱਜ ਸ਼ਾਮ ਨੂੰ ਜਾਰੀ ਕੀਤੇ ਜਾ ਸਕਦੇ ਹਨ। ਕੇਂਦਰੀ ਸ਼ਹਿਰੀ ਮੰਤਰੀ ਹਰਦੀਪ ਪੁਰੀ ਮੈਟਰੋ ਸੇਵਾਵਾਂ ਸ਼ੁਰੂ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕਰਨਗੇ। ਫਿਲਹਾਲ ਮੈਟਰੋ ਸਟੇਸ਼ਨ ਦੇ ਐਂਟਰੀ ਪੁਆਇੰਟਸ ਸੀਮਤ ਹੋਣਗੇ। ਅਧਿਕਾਰੀਆਂ ਨੇ ਕਿਹਾ ਕਿ ਜਦੋਂ ਮੈਟਰੋ ਗੱਡੀਆਂ ਦਾ ਸੰਚਾਲਨ ਸ਼ੁਰੂ ਹੁੰਦਾ ਹੈ ਤਾਂ ਮਾਸਕ ਪਹਿਨਣ ਤੇ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਏਗੀ।

ਉਨ੍ਹਾਂ ਕਿਹਾ ਕਿ ਮੈਟਰੋ ਯਾਤਰੀਆਂ ਨੂੰ ਕੋਵਿਡ-19 ਵਿਰੋਧੀ ਉਪਾਅ ਅਪਣਾਉਣ ਲਈ ਉਤਸ਼ਾਹਤ ਕੀਤਾ ਜਾਵੇਗਾ। ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਕੀਤਾ ਜਾਵੇਗਾ। ਦੇਸ਼ ਵਿੱਚ 17 ਮੈਟਰੋ ਕਾਰਪੋਰੇਸ਼ਨ ਹਨ। ਮੰਤਰਾਲੇ ਵੱਲੋਂ ਵਿਸਤ੍ਰਿਤ ਐਸਓਪੀ ਜਾਰੀ ਕੀਤੇ ਜਾਣ ਤੋਂ ਬਾਅਦ ਉਹ ਸਥਾਨਕ ਜ਼ਰੂਰਤਾਂ ਮੁਤਾਬਕ ਆਪਣੇ ਵੇਰਵਿਆਂ ਨੂੰ ਜਾਰੀ ਕਰ ਸਕਦੇ ਹਨ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਹ ਸਤੰਬਰ ਤੋਂ ਹੌਲੀ ਹੌਲੀ ਮੈਟਰੋ ਸੇਵਾਵਾਂ ਨੂੰ ਬਹਾਲ ਕਰੇਗੀ।

ਇਸ ਦੇ ਨਾਲ ਹੀ ਸਟੇਸ਼ਨ ਤੇ ਭੀੜ ਨਹੀਂ ਲੱਗੇਗੀਇਸ ਦੇ ਲਈ ਮੈਟਰੋ ਸਟਾਫ ਅਤੇ ਸਿਵਲ ਵਾਲੰਟੀਅਰਸ ਨੂੰ ਤਾਇਨਾਤ ਕੀਤਾ ਜਾਏਗਾ।

Leave a Reply

Your email address will not be published. Required fields are marked *