ਸਾਬਕਾ ਭਾਰਤੀ ਐਥਲੀਟ ਨੇ ਕੀਤਾ ਮਾਂ ਤੇ ਪਤਨੀ ਦਾ ਕਤਲ

ਸਾਬਕਾ ਭਾਰਤੀ ਐਥਲੀਟ ਇਕਬਾਲ ਸਿੰਘ ਬੋਪਾਰਾਏ ਨੂੰ ਅਮਰੀਕਾ ਦੇ ਨਿਊ ਟਾਊਨ ਸਕੁਏਰ, ਪੇਨਸਿਲਵੇਨੀਆ ‘ਚ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਕਬਾਲ ਸਿੰਘ ਬੋਪਾਰਾਏ ‘ਤੇ ਆਪਣੀ ਮਾਂ ਤੇ ਪਤਨੀ ਦਾ ਕਤਲ ਕਰਨ ਦਾ ਇਲਜ਼ਾਮ ਹੈ। ਪੁਲਿਸ ਨੇ ਵਾਰਦਾਤ ‘ਚ ਵਰਤੇ ਗਏ ਹਥਿਆਰ ਨੂੰ ਕਬਜ਼ੇ ‘ਚ ਲੈ ਲਿਆ ਹੈ।

ਲੋਕਲ ਮੀਡੀਆ ਅਨੁਸਾਰ 63 ਸਾਲਾ ਇਕਬਾਲ ਸਿੰਘ ਨੇ ਚਾਕੂ ਨਾਲ ਆਪਣੀ ਮਾਂ ਤੇ ਪਤਨੀ ਦਾ ਕਤਲ ਕਰ ਦਿੱਤਾ ਤੇ ਬਾਅਦ ‘ਚ ਆਪਣੇ ਪੁੱਤਰ ਨੂੰ ਕਾਲ ਕਰਕੇ ਕਿਹਾ ਕਿ ਮੈਂ ਤੇਰੀ ਮਾਂ ਤੇ ਦਾਦੀ ਨੂੰ ਮਾਰ ਦਿਤਾ ਹੈ। ਨਾਲ ਹੀ ਇਕਬਾਲ ਸਿੰਘ ਨੇ ਪੁਲਿਸ ਨੂੰ ਵੀ ਕਾਲ ਕਰਕੇ ਇਸ ਦੀ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਇਕਬਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਕਬਾਲ ਸਿੰਘ ਬੋਪਾਰਾਏ ਪੰਜਾਬ ਦੇ ਹੁਸ਼ਿਆਰਪੁਰ ਨਾਲ ਸੰਬਧ ਰੱਖਦਾ ਹੈ। ਉਹ ਟਾਂਡਾ ਉੜਮੁੜ ਦਾ ਰਹਿਣ ਵਾਲਾ ਸੀ ਤੇ 1983 ‘ਚ ਅਮਰੀਕਾ ‘ਚ ਜਾ ਵੱਸਿਆ ਸੀ। 1983 ਦੀਆਂ ਏਸ਼ੀਅਨ ਗੇਮਸ ‘ਚ ਸ਼ਾਟਪੁਟ ਖੇਡ ‘ਚ ਤਾਂਬੇ ਦਾ ਤਮਗਾ ਜਿੱਤਿਆ ਸੀ।

ਜਦ ਵਾਰਦਾਤ ਦੀ ਖ਼ਬਰ ਪੁਲਿਸ ਨੂੰ ਮਿਲੀ ਤਾਂ ਪੁਲਿਸ ਮੌਕੇ ‘ਤੇ ਪਹੁੰਚੀ। ਇਸ ਦੌਰਾਨ ਉਨ੍ਹਾਂ ਨੂੰ ਘਰ ਦੀ ਪਹਿਲੀ ਮੰਜ਼ਲ ਦੇ ਬੈਡਰੂਮ ‘ਚ ਇਕਬਾਲ ਦੀ ਮਾਂ ਦੀ ਲਾਸ਼ ਮਿਲੀ ਤੇ ਪਤਨੀ ਦੀ ਲਾਸ਼ ਦੂਜੀ ਮੰਜ਼ਲ ‘ਤੇ ਮਿਲੀ। ਦੋਹਾਂ ‘ਤੇ ਚਾਕੂ ਨਾਲ ਵਾਰ ਕੀਤੇ ਗਏ ਸੀ ਤੇ ਉਨ੍ਹਾਂ ਦੀ ਮੌਤ ਹੋ ਚੁਕੀ ਸੀ। ਜਿਸ ਚਾਕੂ ਨਾਲ ਵਾਰ ਕੀਤੇ ਗਏ, ਉਸ ਚਾਕੂ ਨੂੰ ਪੁਲਿਸ ਨੇ ਰਸੋਈ ‘ਚੋਂ ਬਰਾਮਦ ਕੀਤਾ।

Leave a Reply

Your email address will not be published. Required fields are marked *