ਅਮਰੀਕਾ ‘ਚ ਫਿਰ ਅਸ਼ਵੇਤ ਨੂੰ ਪੁਲਿਸ ਨੇ ਮਾਰੀ ਗੋਲੀ, ਮੌਤ ਤੋਂ ਬਾਅਦ ਪ੍ਰਦਰਸ਼ਨ ਜਾਰੀ

ਲਾਸ ਏਂਜਲਸ: ਲਾਸ ਏਂਜਲਸ ਕਾਊਂਟੀ ਸ਼ੈਰਿਫ ਦੇ ਸਾਥੀਆਂ ਨੇ ਇੱਕ ਅਸ਼ਵੇਤ (ਕਾਲੇ ਆਦਮੀ) ਡਿਜੋਨ ਕੀਜ਼ੀ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਨਾਲ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ।

ਅਧਿਕਾਰੀਆਂ ਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਹ ਸਾਈਕਲ ‘ਤੇ ਜਾ ਰਿਹਾ ਸੀ ਤਾਂ ਪੁਲਿਸ ਨੇ ਉਸ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਰੋਕਿਆ ਜਿਸ ‘ਤੇ ਉਸ ਨੇ ਭੱਜਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਨੇ ਇੱਕ ਪੁਲਿਸ ਮੁਲਾਜ਼ਮ ਨੂੰ ਮੁੱਕਾ ਮਾਰਿਆ। ਇਸ ਦੌਰਾਨ ਉਸ ਦਾ ਬੰਡਲ ਡਿੱਗ ਪਿਆ ਜਿਸ ‘ਚ ਇੱਕ ਬੰਦੂਕ ਵੀ ਸੀ।

ਸੋਮਵਾਰ ਦੁਪਹਿਰ ਦੀ ਗੋਲੀਬਾਰੀ ਅਜਿਹੇ ਸਮੇਂ ਹੋਈ ਹੈ ਜਦੋਂ ਵਿਸਕਾਨਸਿਨ ਦੇ ਕੀਨੋਸ਼ਾ ਵਿਖੇ ਅਸ਼ਵੇਤ, ਜੈਕਬ ਬਲੇਕ ਦੀ ਗੋਲੀ ਚੱਲਣ ਤੋਂ ਬਾਅਦ ਰਾਸ਼ਟਰੀ ਪੱਧਰ ‘ਤੇ ਨਸਲੀ ਨਿਆਂ ਤੇ ਪੁਲਿਸ ਸੁਧਾਰਾਂ ‘ਤੇ ਬਹਿਸ ਹੋ ਰਹੀ ਹੈ। ਗੋਲੀ ਲੱਗਣ ਕਾਰਨ ਬਲੇਕ ਆਦਮੀ ਅਧਰੰਗੀ ਹੋ ਗਿਆ ਹੈ।

ਦੱਖਣੀ ਲਾਸ ਏਂਜਲਸ ਖੇਤਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਸੋਮਵਾਰ ਦੀ ਰਾਤ ਨੂੰ ਇੱਕ ਮਾਰਚ ਕੱਢਿਆ, ਜਿਸ ਵਿੱਚ 100 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਤੇ ਗੋਲੀਬਾਰੀ ਵਾਲੀ ਜਗ੍ਹਾ ਦੇ ਨੇੜੇ ਸ਼ੈਰਿਫ ਦੇ ਦਫਤਰ ਵੱਲ ਮਾਰਚ ਕੀਤਾ। ਇਸ ਦੌਰਾਨ ‘ਨਿਆਂ ਨਹੀਂ, ਸ਼ਾਂਤੀ ਨਹੀਂ’ ਦੇ ਨਾਅਰੇ ਵੀ ਲਗਾਏ ਜਾ ਰਹੇ ਹਨ।

Leave a Reply

Your email address will not be published.