ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਇਕਾਂਤਵਾਸ ਗਏ

ਲੰਡਨ- ਕੋਵਿਡ ਦੀ ਦਸੂਰੀ ਵੇਵ  ਆਪਣੇ ਪੂਰੇ ਵੇਗ ਨਾਲ ਚੱਲ ਰਹੀ ਹੈ।

ਕਈ ਮੁਲਕ ਮੁੜ ਲਾਕਡਾਉਨ ਵਾਲੀ ਸਥਿਤੀ ਵਿਚ ਪੁਜ ਗਏ ਹਨ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਇਕ ਸਲਾਹਕਾਰ ਦੇ ਕੋਵਿਡ ਪਾਜੇਟਿਵ ਹੋਣ ਕਾਰਣ ਪ੍ਰਧਾਨ ਮੰਤਰੀ ਇਕਾਂਤਵਾਸ ਚਲੇ ਗਏ ਹਨ।

ਜ਼ਿਕਰਯੋਗ ਹੈ ਕਿ ਇਸ ਸਾਲ ਦੇ ਸ਼ੁਰੂ ਵਿਚ ਵੀ ਪ੍ਰਧਾਨ ਮੰਤਰੀ ਕੋਵਿਡ ਪੀੜਤ ਹੋ ਗਏ ਸਨ। ਪਰ ਇਸ ਵਾਰ ਉਹਨਾਂ ਨੂੰ ਕੋਈ ਕੋਵਿਡ ਲੱਛਣ ਨਹੀਂ ਹਨ ਪਰ ਇਤਿਹਾਦ ਵਜੋਂ ਉਹ ਆਪਣੇ ਘਰ ਵਿਚ ਹੀ ਇਕਾਂਤਵਾਸ ਹੋ ਗਏ ਹਨ।

ਪ੍ਰਧਾਨ ਮੰਤਰੀ ਇਸ ਸ਼ੁਕਰਵਾਰ ਕੰਸਰਵੇਟਿਵ ਮੈਂਬਰ ਲੀ ਐਂਡਰਸਨ  ਮਿਲੇ ਸਨ ਜੋ ਕੋਵਿਡ ਪਾਜੇਟਿਵ ਪਾਏ ਗਏ ਹਨ।

 

 

Leave a Reply

Your email address will not be published. Required fields are marked *