ਸਰੀ ਦੇ ਕਿੰਗ ਜੌਰਜ਼ ਉਪਰ ਇਕ ਜ਼ਿਮ ਵਿਚ 42 ਵਿਅਕਤੀ ਕੋਵਿਡ ਪ੍ਰਭਾਵਿਤ

ਵੈਨਕੂਵਰ- ਬੀ ਸੀ ਵਿਚ ਕੋਵਿਡ ਦੀ ਗ੍ਰਿਫਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਬੀਤੇ ਦਿਨ 617 ਵਿਅਕਤੀਆਂ ਦੇ ਬੀਮਾਰੀ ਦੀ ਲਪੇਟ ਵਿਚ ਆਉਣ ਦੀ ਖਬਰ ਹੈ। ਇਸੇ ਦੌਰਾਨ ਸਰੀ ਦੇ ਇਕ ਜ਼ਿਮ ਵਿਚ ਸਟਾਫ ਅਤੇ ਜ਼ਿਮ ਵਿਚ ਆਉਣ ਵਾਲੇ 42 ਲੋਕਾਂ ਦੇ ਕੋਵਿਡ ਪਾਜੇਟਿਵ ਪਾਏ ਜਾਣ ਦੀ ਖਬਰ ਹੈ। ਸੂਤਰਾਂ ਮਤਾਬਿਕ 7653 ਕਿੰਗ ਜੌਰਜ ਬੁਲੇਵਾਰਡ ਉਪਰ ਸਥਿਤ ਪਲਾਟੀਨਮ ਐਥਲੈਟਿਕਸ ਕਲ੍ਬ ਦੇ ਜ਼ਿਮ ਿਵਚ 42 ਲੋਕਾਂ ਦੇ ਟੈਸਟ ਪਾਜੇਟਿਵ ਪਾਏ ਗਏ ਹਨ। ਜਦੋਂਕਿ ਕੁਝ ਹੋਰ ਲੋਕਾਂ ਦੇ ਟੈਸਟਾਂ ਦੀ ਰਿਪੋਰਟ ਉਡੀਕੀ ਜਾ ਰਹੀ ਹੈ। ਸਿਹਤ ਵਿਭਾਗ ਵਲੋਂ ਜਾਰੀ ਸੂਚਨਾ ਮੁਤਾਬਿਕ 21 ਅਕਤੂਬਰ ਤੋਂ 7 ਨਵੰਬਰ ਤਕ ਜ਼ਿਮ ਵਿਚ ਜਾਣ ਵਾਲੇ ਲੋਕ ਕੋਵਿਡ ਲਛਣਾਂ ਬਾਰੇ ਖਿਆਲ ਰਖਣ ਅਤੇ 14 ਦਿਨ ਵਾਸਤੇ ਇਕਾਂਤਵਾਸ ਹੋਣ।

Leave a Reply

Your email address will not be published.