ਜਲੰਧਰ ‘ਚ ਅੱਠ ਸਾਲਾਂ ਦੀ ਬੱਚੀ ਨਾਲ ਛੇੜਛਾੜ, ਜਦੋਂ ਮਾਂ ਨੇ ਰੋਕਿਆਂ ਤਾਂ ਉਸ ਦੇ ਵੀ ਪਾੜੇ ਕੱਪੜੇ

ਜਲੰਧਰ : ਥਾਣਾ ਡਵੀਜ਼ਨ 1 ਦੀ ਪੁਲਿਸ ਨੇ 8 ਸਾਲਾਂ ਦੀ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਹੈ।

ਨਾਬਾਲਗ ਲੜਕੀ ਦੀ ਮਾਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੀ ਨਾਬਾਲਗ ਲੜਕੀ ਘਰ ਦੇ ਬਾਹਰ ਗਲੀ ਵਿੱਚ ਸਾਈਕਲ ਚਲਾ ਰਹੀ ਸੀ ਤੇ ਉਹ ਬਾਹਰ ਗਲੀ ਵਿੱਚ ਆਪਣੇ ਘਰ ਦੇ ਬਾਹਰ ਖੜ੍ਹੀ ਸੀ। ਜਦੋਂ ਉਸਦੀ ਲੜਕੀ ਸਾਈਕਲ ਚਲਾ ਰਹੀ ਸੀ ਤੇ ਜਦ ਉਹ ਮਨਵਿੰਦਰ ਸਿੰਘ ਉਰਫ ਗੋਲਡੀ ਦੇ ਘਰ ਵੱਲ ਗਈ ਤਾਂ ਮਨਵਿੰਦਰ ਸਿੰਘ ਉਰਫ ਗੋਲਡੀ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਜਿਸਨੇ ਉਸਦੀ ਲੜਕੀ ਨੂੰ ਆਪਣੇ ਕੋਲ ਬੁਲਾਇਆ ਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ। ਤੇ ਜਦ ਉਸਨੇ ਆਪਣੀ ਲੜਕੀ ਨਾਲ ਅਜਿਹੀ ਹਰਕਤ ਕਰਨ ਤੋਂ ਰੋਕਿਆ ਤਾਂ ਮਨਵਿੰਦਰ ਸਿੰਘ ਉਰਫ ਗੋਲਡੀ ਨੇ ਉਸ ਨਾਲ ਵੀ ਗਾਲੀ ਗਲੋਚ ਕੀਤੀ ਤੇ ਉਸਦੇ ਕਪੜੇ ਵੀ ਪਾੜ ਦਿੱਤੇ। ਜਦ ਉਸ ਨੇ ਰੌਲ਼ਾ ਪਾਇਆ ਤਾਂ ਉਹ ਦੌੜ ਕੇ ਆਪਣੇ ਘਰ ਵੜ ਗਿਆ।

ਥਾਣਾ ਮੁਖੀ ਰਜੇਸ਼ ਕੁਮਾਰ ਨੇ ਦੱਸਿਆ ਕਿ ਏਐੱਸ ਆਈ ਬਲਜੀਤ ਕੌਰ ਵਲੋਂ ਤਫਤੀਸ਼ ਕਰਨ ਉਪਰੰਤ ਮਨਵਿੰਦਰ ਸਿੰਘ ਉਰਫ ਗੋਲਡੀ ਵਾਸੀ ਨਿਊ ਜਵਾਲਾ ਨਗਰ, ਜਲੰਧਰ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਕੇ ਵਿਰੁੱਧ ਜੁਰਮ 354, 354-ਬੀ ਆਈਪੀਸੀ ਅਤੇ 12 ਪੋਕਸੋ ਐਕਟ ਦਾ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮਨਵਿੰਦਰ ਸਿੰਘ ਉਰਫ ਗੋਲਡੀ ਨੂੰ ਕਾਬੂ ਕਰ ਲਿਆ ਗਿਆ ਹੈ।

Leave a Reply

Your email address will not be published.