ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆਉਣ ਨਾਲ ਟਰੱਕ ਸਹਾਇਕ ਦੀ ਮੌਤ

ਸਰਾਏ ਅਮਾਨਤ ਖਾਂ: ਜੰਮੂ ਕਸ਼ਮੀਰ ਤੋਂ ਝਬਾਲ ਪੁੱਜੇ ਟਰੱਕ ’ਤੇ ਤਾਇਨਾਤ ਸਹਾਇਕ ਦੀ ਬਿਜਲੀ ਦੀਆਂ ਤਾਰਾਂ ਦੇ ਲਪੇਟ ’ਚ ਆਉਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਝਬਾਲ ਦੀ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਟਰੱਕ ਚਾਲਕ ਨਿਸਾਰ ਅਹਿਮਦ ਪੁੱਤਰ ਅਮਲ ਅਬਦਲ ਅਹਿਦ ਵਾਸੀ ਹੈਦਰਪੁਰਾ ਜੰਮੂ ਨੇ ਦੱਸਿਆ ਕਿ ਉਹ ਟਰੱਕ ਨੰਬਰ ਜੇਕੇ 01 ਵੀ 9813 ’ਤੇ ਸਹਾਇਕ ਮੁਦੱਸਰ ਅਹਿਮਦ ਪੁੱਤਰ ਮੁਹੰਮਦ ਇਕਬਾਲ (19) ਨਾਲ ਪਲਾਈਆਂ ਲੈ ਕੇ ਝਬਾਲ ਆਇਆ ਸੀ।
ਸੜਕ ਕਿਨਾਰੇ ਉਨ੍ਹਾਂ ਨੇ ਟਰੱਕ ਖੜ੍ਹਾ ਕੀਤਾ, ਜਿਸ ਦੌਰਾਨ ਸਹਾਇਕ ਮੁਦੱਸਰ ਅਹਿਮਦ ਟਰੱਕ ਉੱਪਰ ਚੜ੍ਹ ਗਿਆ। ਜਿਸ ਦੀ ਉਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਪੁੱਜੇ ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਮਿ੍ਰਤਕ ਦੇ ਵਾਰਸਾਂ ਦੇ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਲਾਸ਼ ਨੂੰ ਕਬਜੇ ਵਿਚ ਲੈ ਲਿਆ ਗਿਆ ਹੈ।

Leave a Reply

Your email address will not be published. Required fields are marked *