ਪੈਰੋਲ ‘ਤੇ ਗਏ 40 ਕੈਦੀਆਂ ਦੀ ਅੱਠ ਮਹੀਨਿਆਂ ਮਗਰੋਂ ਮਾਡਲ ਜੇਲ੍ਹ ‘ਚ ਵਾਪਸੀ

ਚੰਡੀਗੜ੍ਹ: ਕੋਵਿਡ-19 ਫੈਲਣ ਦੇ ਸ਼ੁਰੂਆਤੀ ਦੌਰ ਵਿਚ ਪੈਰੋਲ ‘ਤੇ ਗਏ 40 ਕੈਦੀਆਂ ਦੀ ਮਾਡਲ ਜੇਲ੍ਹ ਵਿਚ ਵਾਪਸੀ ਹੋ ਗਈ ਹੈ। ਇਸ ਤੋਂ ਪਹਿਲਾਂ ਸਾਰੇ ਕੈਦੀਆਂ ਦੇ ਕੋਵਿਡ-19 ਦਾ ਰੈਪਿਡ ਟੈਸਟ ਕਰਵਾਇਆ ਗਿਆ। ਸਾਰਿਆਂ ਦੀਆਂ ਰਿਪੋਰਟਾਂ ਨੈਗੇਟਿਵ ਆਉਣ ਮਗਰੋਂ ਜੇਲ੍ਹ ਵਿਚ ਬਣੀ ਖ਼ਾਸ ਬੈਰਕ ਵਿਚ ਭੇਜਿਆ ਗਿਆ ਹੈ।

ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਦੇ ਵਸਨੀਕ ਇਹ ਸਾਰੇ ਕੈਦੀ ਸਧਾਰਨ ਧਾਰਾਵਾਂ ਤਹਿਤ ਜੇਲ੍ਹ ਵਿਚ ਬੰਦ ਸਨ। ਜਦਕਿ ਸੰਗੀਨ ਧਾਰਾਵਾਂ ਤਹਿਤ ਜੇਲ੍ਹ ਵਿਚ ਬੰਦ ਕੈਦੀਆਂ ਨੂੰ ਪੈਰੋਲ ‘ਤੇ ਨਹੀਂ ਭੇਜਿਆ ਗਿਆ ਸੀ। ਇਨ੍ਹਾਂ ਵਿੱਚੋਂ ਇਕ-ਇਕ ਹਫ਼ਤੇ ਦੇ ਫ਼ਰਕ ਦੌਰਾਨ 40-40 ਕੈਦੀਆਂ ਦੀ ਟੋਲੀ ਸ਼ਾਮਲ ਹੋਵੇਗੀ। ਪੈਰੋਲ ਤਹਿਤ ਬਾਹਰ ਚੱਲਣ ਵਾਲੇ ਕੈਦੀਆਂ ਦੀ ਗਿਣਤੀ ਹੁਣ 210 ਹੋ ਗਈ ਹੈ।

ਸਪੈਸ਼ਲ ਬੈਰਕ ‘ਚ 10 ਦਿਨਾਂ ਤਕ ਰੱਖਣਗੇ ਕੁਆਰੰਟਾਈਨ

ਮਾਡਲ ਜੇਲ੍ਹ ਵਿਚ ਪੈਰੋਲ ਤੋਂ ਵਾਪਸ ਆਉਣ ਵਾਲੇ ਕੈਦੀਆਂ ਲਈ ਸਪੈਸ਼ਲ ਬੈਰਕ ਬਣਵਾਈ ਗਈ ਹੈ। ਕੋਰੋਨਾ ਟੈਸਟਿੰਗ ਨੈਗਟਿਵ ਆਉਣ ਮਗਰੋਂ ਸਾਰਿਆਂ ਨੂੰ ਵੱਖ-ਵੱਖ ਤੌਰ ‘ਤੇ ਸਪੈਸ਼ਲ ਬੈਰਕ ਵਿਚ 10 ਦਿਨਾਂ ਤਕ ਕੁਆਰੰਟਾਈਨ ਰੱਖਿਆ ਜਾਵੇਗਾ। ਇਸ ਮਗਰੋਂ ਉਨ੍ਹਾਂ ਨੂੰ ਸਪੈਸ਼ਲ ਬੈਰਕ ਵਿੱਚੋਂ ਕੱਢ ਕੇ ਉਨ੍ਹਾਂ ਦੀ ਬੈਰਕ ਵਿਚ ਤਬਦੀਲ ਕੀਤਾ ਜਾਵੇਗਾ। ਇਵੇਂ ਹੀ ਜੇਲ੍ਹ ਦੇ ਅੰਦਰ 250 ਕੈਦੀਆਂ ਦੀ ਵਾਪਸੀ ਹੋਵੇਗੀ।

ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਹੋਈ ਸੀ ਪੈਰੋਲ

ਮੁਲਕ ਵਿਚ ਕੋਵਿਡ-19 ਲਾਗ ਫੈਲਣ ਮਗਰੋਂ ਸੁਪਰੀਮ ਕੋਰਟ ਨੇ ਸਭਨਾਂ ਜੇਲ੍ਹਾਂ ਵਿਚ ਬੰਦ ਕੈਦੀਆਂ ਨੂੰ ਪੈਰੋਲ ‘ਤੇ ਛੱਡਣ ਦੇ ਹੁਕਮ ਕੀਤੇ ਸਨ। ਇਸ ਮਗਰੋਂ ਸੈਕਟਰ-51 ਮਾਡਲ ਜੇਲ੍ਹ ਪ੍ਰਬੰਧਕਾਂ ਨੇ ਕਿਰਦਾਰ, ਚਾਲ ਚਲਣ ਵਗੈਰਾ ਦੇ ਆਧਾਰ ‘ਤੇ 250 ਕੈਦੀਆਂ ਨੂੰ ਪੈਰੋਲ ‘ਤੇ ਛੱਡਿਆ ਸੀ। ਹੁਣ ਕੋਰੋਨਾ ਲਾਗ ਦੇ ਕੇਸਾਂ ਵਿਚ ਕਮੀ ਆਉਣ ਮਗਰੋਂ ਕੈਦੀਆਂ ਦਾ ਪੈਰੋਲ ਖ਼ਤਮ ਕਰਾ ਕੇ ਜੇਲ੍ਹ ਵਾਪਸੀ ਕਰਵਾਈ ਜਾ ਰਹੀ ਹੈ। ਜੇਲ੍ਹ ਦੇ ਮੁੱਖ ਗੇਟ ‘ਤੇ ਰੈਪਿਡ ਐਂਟੀਜਨ ਟੈਸਟ ਮਸ਼ੀਨ ਵੀ ਲਾਈ ਗਈ ਹੈ।

Leave a Reply

Your email address will not be published.