UP ‘ਚ ਸਮੂਹਿਕ ਜਬਰ ਜਨਾਹ ਤੋਂ ਬਾਅਦ ਸੱਤ ਸਾਲ ਦੀ ਬੱਚੀ ਦੀ ਹੱਤਿਆ, ਢਿੱਡ ਪਾੜ ਕੇ ਖਾਧਾ ਕਲੇਜਾ ਤੇ ਲਿਵਰ

ਨਵੀਂ ਦਿੱਲੀ : Uttar Pradesh Crime News : ਉੱਤਰ ਪ੍ਰਦੇਸ਼ ਦੇ ਘਾਟਮਪੁਰ ‘ਚ ਇਕ ਦਿਲ-ਦਹਿਲਾ ਦੇਣ ਵਾਲੀ ਘਟਨਾ ਹੋਈ ਹੈ। ਇਕ ਅੰਧ-ਵਿਸ਼ਵਾਸੀ ਜੋੜੇ ਦੀ ਸੰਤਾਨ ਦੀ ਚਾਹਤ ‘ਚ ਜੋ ਕੁਝ ਵੀ ਹੋਇਆ, ਉਸਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਕ ਮੱਧ ਉਮਰ ਦੇ ਵਿਅਕਤੀ ਨੇ ਸੰਤਾਨ ਪ੍ਰਾਪਤੀ ਲਈ ਭਤੀਜੇ ਅਤੇ ਇਕ ਹੋਰ ਨੌਜਵਾਨ ਨੂੰ ਡੇਢ ਹਜ਼ਾਰ ਰੁਪਏ ਦੇ ਕੇ ਕਿਸੀ ਬੱਚੀ ਦਾ ਕਲੇਜਾ ਲਿਆਉਣ ਨੂੰ ਕਿਹਾ। ਨੌਜਵਾਨਾਂ ਨੇ ਇਸਤੋਂ ਬਾਅਦ ਲੜਕੀ ਨੂੰ ਕਿਡਨੈਪ ਕਰਕੇ ਉਸ ਨਾਲ ਜਬਰ ਜਨਾਹ ਕੀਤਾ ਅਤੇ ਫਿਰ ਉਸਦੀ ਹੱਤਿਆ ਕਰ ਦਿੱਤੀ। ਇਸਤੋਂ ਬਾਅਦ ਉਨ੍ਹਾਂ ਨੇ ਲੜਕੀ ਦਾ ਢਿੱਡ ਪਾੜ ਕੇ ਅੰਗ ਕੱਢ ਕੇ ਚਾਚਾ ਨੂੰ ਦੇ ਦਿੱਤੇ। ਜਦੋਂ ਦੋਵੇਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਤਾਂ ਪੁੱਛਗਿੱਛ ‘ਚ ਅੰਤਵਿਸ਼ਵਾਸ ਤੇ ਦਰਿੰਦਗੀ ਦੀ ਦਿਲ ਦਹਿਲਾ ਦੇਣ ਵਾਲੀ ਇਹ ਕਹਾਣੀ ਪਤਾ ਲੱਗੀ। ਇਸਦੇ ਖ਼ਿਲਾਫ਼ POCSO ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਐਤਵਾਰ ਸਵੇਰੇ ਘਾਟਮਪੁਰ ਦੇ ਭਦਰਸ ਇਲਾਕੇ ‘ਚ ਸਥਿਤ ਭੱਦਰਕਾਲੀ ਦੇਵੀ ਮੰਦਿਰ ਦੇ ਨੇੜੇ ਪਿੰਡ ਦੀ ਇਕ ਬੱਚੀ ਦੀ ਲਾਸ਼ ਬੁਰੀ ਹਾਲਤ ‘ਚ ਮਿਲੀ। ਬੱਚੀ ਦੇ ਹੱਥ ਪੈਰ ‘ਚ ਰੰਗ, ਗਲਾ ਤੇ ਕੱਟਿਆ ਪੇਟ ਦੇਖ ਕੇ ਕਿਸੇ ਤੰਤਰਿਕ ਨੂੰ ਬਲੀ ਦੇਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਸੀ। ਬੱਚੀ ਦੂਸਰੀ ਕਲਾਸ ‘ਚ ਪੜ੍ਹਦੀ ਸੀ। ਸ਼ੁਰੂਆਤ ‘ਚ ਲੱਗਦਾ ਸੀ ਕਿ ਹੱਤਿਆ ਕਰਕੇ ਸੁੱਟੀ ਲਾਸ਼ ਨੂੰ ਜਾਨਵਰਾਂ ਨੇ ਖਾਧਾ ਹੋਵੇ।

ਪੁਲਿਸ ਨੇ ਇਲਾਕੇ ਦੇ ਕੁਝ ਲੋਕਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਤਾਂ ਇਹ ਜਾਣਕਾਰੀ ਮਿਲੀ ਕਿ ਸ਼ਨੀਵਾਰ ਸ਼ਾਮ ਕਰੀਬ ਛੇ ਵਜੇ ਪਿੰਡ ਦੇ ਗੋਗਾ ਕੁਰੀਲ ਦਾ ਪੁੱਤਰ ਅੰਕੁਲ ਉਰਫ ਹੁਲਾ ਪਟਾਕੇ ਦਿਵਾਉਣ ਬਹਾਨੇ ਬੱਚੀ ਨੂੰ ਘਰ ਲੈ ਕੇ ਗਿਆ ਸੀ। ਉਧਰ, ਬੱਚੀ ਦੇ ਪਿਤਾ ਨੇ ਅੰਕੁਲ, ਵੰਸ਼ਲਾਲ, ਬਾਬੂਰਾਮ, ਸੁਰੇਸ਼ ਜਮਾਦਾਰ, ਸਾਧੂਰਾਮ ਤੇ ਕੁਝ ਅਣਜਾਣ ਲੋਕਾਂ ਖ਼ਿਲਾਫ਼ ਬੱਚੀ ਦੀ ਹੱਤਿਆ ਦਾ ਮੁਕੱਦਮਾ ਦਰਜ ਕਰਵਾਇਆ ਗਿਆ। ਤਿੰਨ ਡਾਕਟਰਾਂ ਦੇ ਪੈਨਲ ਨੇ ਲਾਸ਼ ਦਾ ਪੋਸਟਮਾਰਟਮ ਕੀਤਾ ਤਾਂ ਦਿਲ, ਫੇਫੜੇ, ਕਿਡਨੀ, ਸਪਲੀਨ (ਤਿੱਲੀ), ਛੋਟੀ ਤੇ ਵੱਡੀ ਅੰਤੜੀ ਗਾਇਬ ਮਿਲੀ।

ਐੱਸਪੀ ਗ੍ਰਾਮੀਣ ਬ੍ਰਿਜੇਸ਼ ਸ਼੍ਰੀਵਾਸਤਵ ਨੇ ਸੋਮਵਾਰ ਦੇਰ ਸ਼ਾਮ ਮਾਮਲੇ ਦਾ ਖ਼ੁਲਾਸਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਬੇ-ਔਲਾਦ ਪਰਸ਼ੂਰਾਮ ਨੇ ਕਿਸੀ ਕਿਤਾਬ ‘ਚ ਪੜ੍ਹਿਆ ਸੀ ਕਿ ਬੱਚੀ ਦਾ ਲਿਵਰ ਤੇ ਕਲੇਜਾ ਖਾਣ ਨਾਲ ਸੰਤਾਨ ਦੀ ਪ੍ਰਾਪਤੀ ਹੁੰਦੀ ਹੈ। ਬੱਚੀ ਨੂੰ ਕਿਡਨੈਪ ਕਰਵਾ ਕੇ ਪਤੀ-ਪਤਨੀ ਨੇ ਲਿਵਰ ਤੇ ਕਲੇਜਾ ਖਾ ਲਿਆ ਜਦਕਿ ਬਾਕੀ ਦੇ ਅੰਗ ਕੁੱਤਿਆਂ ਨੂੰ ਪਾ ਦਿੱਤੇ। ਹੱਤਿਆ ‘ਚ ਉਪਯੋਗ ਹੋਣ ਵਾਲਾ ਚਾਕੂ ਬਰਾਮਦ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *