ਭਾਰਤੀ ਵਿਦਿਆਰਥੀਆਂ ਲਈ ਪਹਿਲੀ ਪਸੰਦ ਹੈ ਇਹ ਦੇਸ਼, 10 ਸਾਲਾਂ ‘ਚ ਦੁਗਣੀ ਹੋਈ ਪੜ੍ਹਨ ਵਾਲਿਆਂ ਦੀ ਗਿਣਤੀ

ਨਵੀਂ ਦਿੱਲੀ: ਕਰੀਬ ਦੋ ਲੱਖ ਭਾਰਤੀ ਵਿਦਿਆਰਥੀਆਂ ਨੇ 2019-20 ਸਿੱਖਿਆ ਪੱਧਰ ‘ਚ ਆਪਣੀ ਉੱਚ ਸਿੱਖਿਆ ਲਈ ਅਮਰੀਕਾ ਨੂੰ ਚੁਣਿਆ ਹੈ। ਸੋਮਵਾਰ ਨੂੰ ਜਾਰੀ ਓਪਨ ਡੋਰਸ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਦੁਨੀਆ ਭਰ ਦੇ ਦਸ ਲੱਖ ਤੋਂ ਜਿਆਦਾ ਵਿਦਿਆਰਥੀਆਂ ‘ਚੋਂ ਕਰੀਬ 20 ਫ਼ੀਸਦੀ ਭਾਰਤੀ ਵਿਦਿਆਰਥੀਆਂ ਹਨ।
ਭਾਰਤ ਤੋਂ ਅੰਡਰ ਗ੍ਰੇਜੂਏਟ ਵਿਦਿਆਰਥੀਆਂ ‘ਚ ਅਮਰੀਕਾ ਪਹਿਲੀ ਪਸੰਦ ਦੇ ਰੂਪ ‘ਚ ਤੇਜ਼ੀ ਨਾਲ ਉਭਰਿਆ ਹੈ।
Minister Counselor for Public Affairs David Kennedy ਨੇ ਕਿਹਾ, ‘ਪਿਛਲੇ 10 ਸਾਲਾਂ ਦੌਰਾਨ ਅਮਰੀਕਾ ‘ਚ ਪੜ੍ਹਨ ਵਾਲੇ ਭਾਰਤੀਆਂ ਦੀ ਗਿਣਤੀ ਦੁਗਣੀ ਹੋ ਗਈ ਹੈ। ਅਸੀਂ ਜਾਣਦੇ ਹਾਂ ਕਿ ਇਸ ਦਾ ਕਾਰਨ ਕੀ ਹੈ। ਅਮਰੀਕਾ ਉੱਚ ਸਿੱਖਿਆ ਲਈ ਗੋਲਡ ਸਟੈਂਡਰਡ ਬਣਾਇਆ ਹੋਇਆ ਹੈ।’ ਭਾਰਤੀ ਵਿਦਿਆਰਥੀਆਂ ਦੀ ਮਦਦ ਲਈ ਅਮਰੀਕੀ ਵਿਦੇਸ਼ ਵਿਭਾਗ ਸੱਤ ਸਿੱਖਿਆ ਯੂਐੱਸਏ Counseling centers ਦੇ ਮਾਧਿਅਮ ਨਾਲ ਇਛੁਕ ਵਿਦਿਆਰਥੀਆਂ ਨੂੰ Counseling ਸੇਵਾ ਮੁਹੱਇਆ ਕਰਵਾ ਰਿਹਾ ਹੈ। ਇਹ ਕੇਂਦਰ ਨਵੀਂ ਦਿੱਲੀ, ਹੈਦਰਾਬਾਦ, ਚੇਨਈ, ਕੋਲਕਾਤਾ, ਬੇਂਗਲੁਰੂ, ਅਹਿਮਦਾਬਾਦ ਤੇ ਮੁੰਬਈ ‘ਚ ਹੈ।
ਦੂਤਾਵਾਸ ਦੇ ਇਕ ਆਧਿਕਾਰਿਕ ਬਿਆਨ ‘ਚ ਕਿਹਾ ਗਿਆ ਹੈ ਕਿ ਅਗਲੇ ਸਾਲ ਦੀ ਸ਼ੁਰੂਆਤ ‘ਚ ਹੈਦਰਾਬਾਦ ‘ਚ
Y-Axis Foundation ਦੀ ਮੇਜ਼ਬਾਨੀ ‘ਚ ਐਜੂਕੇਸ਼ਨ ਯੂਐੱਸਏ ਕੇਂਦਰ ਖੁੱਲ੍ਹ ਰਿਹਾ ਹੈ। ਇੱਥੇ ਵਿਦਿਆਰਥੀਆਂ ਨੂੰ ਸੰਯੁਕਤ ਸੂਬੇ ‘ਚ ਅਧਿਐਨ ਦੇ ਮੌਕੇ ਬਾਰੇ ਵਿਆਪਕ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਇਸ ਨਾਲ ਭਾਰਤੀ ਵਿਦਿਆਰਥੀਆਂ ਨੂੰ 4,500 ਮਾਨਤਾ ਪ੍ਰਾਪਤ ਅਮਰੀਕੀ ਉੱਚ-ਸਿੱਖਿਆ ਸੰਸਥਾਨਾਂ ‘ਚੋਂ ਸਭ ਤੋਂ ਚੰਗਾ ਪ੍ਰੋਗਰਾਮ ਤੇ ਸਹੀ ਸੰਸਥਾਨ ਲੱਭਣ ‘ਚ ਮਦਦ ਮਿਲੇਗੀ।
ਓਪਨ ਡੋਰਸ 2020 ਦੀ ਰਿਪੋਰਟ ਮੁਤਾਬਕ ਸਾਲ 2019-20 ਦੇ academic year ‘ਚ ਯੂਐੱਸ ਅਰਥਵਿਵਸਥਾ ‘ਚ ਭਾਰਤੀ ਵਿਦਿਆਰਥੀਆਂ ਦਾ 7.6 ਬਿਲੀਅਨ ਭਾਵ 7 ਕਰੋੜ 60 ਲੱਖ ਦਾ ਯੋਗਦਾਨ ਰਿਹਾ ਹੈ। ਹਾਲਾਂਕਿ ਭਾਰਤੀ ਵਿਦਿਆਰਥੀਆਂ ਦੀ ਕੁੱਲ ਗਿਣਤੀ ‘ਚ 4.4 ਫ਼ੀਸਦੀ ਗਿਰਾਵਟ ਵੀ ਦੇਖਣ ਨੂੰ ਮਿਲੀ ਹੈ।

Leave a Reply

Your email address will not be published.