Moderna Coronavirus Vaccine : ਮੌਡਰਨਾ ਦੀ ਵੈਕਸੀਨ 94.5 ਫੀਸਦੀ ਅਸਰਦਾਰ, ਭਾਰਤ ਨਾਲ ਚੱਲ ਰਹੀ ਗੱਲਬਾਤ

ਨਵੀਂ ਦਿੱਲੀ: ਕੋਰੋਨਾ ਵਾਇਰਸ ਸੰਕ੍ਰਮਣ ਨਾਲ ਲੜਨ ਲਈ ਜਲਦ ਹੀ ਕਈ ਵੈਕਸੀਨ ਸਾਡੇ ਕੋਲ ਹੋਣਗੀਆਂ। ਕਈ ਵੈਕਸੀਨ ਆਪਣੇ ਅੰਤਿਮ ਪੜਾਅ ’ਚੋ ਲੰਘ ਰਹੀ ਹੈ। ਉਨ੍ਹਾਂ ’ਚੋਂ ਇਕ ਹੈ ਅਮਰੀਕਾ ਦੀ ਮਸ਼ਹੂਰ ਬਾਓਟੇਕ ਮੌਡਰਨਾ ਦੀ ਕੋਰੋਨਾ ਵੈਕਸੀਨ। ਹਾਲ ਹੀ ’ਚ ਟ੍ਰਾਈਲ ਦੌਰਾਨ ਮਾਡਰਨ ਦੀ ਵੈਕਸੀਨ ਨੂੰ ਕੋਵਿਡ-19 ਖ਼ਿਲਾਫ਼ 94.5 ਫੀਸਦੀ ਅਸਰਦਾਰ ਪਇਆ ਗਿਆ ਹੈ। ਭਾਰਤ ਸਰਕਾਰ, ਮੌਡਰਨਾ ਦੇ ਸੰਪਰਕ ’ਚ ਹੈ ਤਾਂਕਿ ਜਲਦ ਤੋਂ ਜਲਦ ਇਹ ਵੈਕਸੀਨ ਇੱਥੈੇ ਉਪਲਬਧ ਹੋ ਸਕੇ।
ਭਾਰਤ ਵੀ ਇਸ ਸਮੇਂ ਕੋਰੋਨਾ ਦੀ ਵੈਕਸੀਨ ’ਤੇ ਕੰਮ ਕਰ ਰਿਹਾ ਹੈ। ਇਸ ਦੇ ਨਾਲ ਹੀ ਸਰਕਾਰ ਮੌਡਰਨਾ ਦੇ ਇਲਾਵਾ ਕਈ ਵੈਕਸੀਨ ਬਣਾਉਣ ਵਾਲੀ ਕੰਪਨੀਆਂ ਦੇ ਸੰਪਰਕ ’ਚ ਹੈ। ਸਰਕਾਰ ਦਾ ਮਕਸਦ ਲੋਕਾਂ ਤਕ ਜਲਦ ਤੋਂ ਜਲਦ ਇਕ ਪ੍ਰਭਾਵੀ ਕੋਰੋਨਾ ਵੈਕਸੀਨ ਨੂੰ ਪਹੁੰਚਾਉਣਾ ਹੈ। ਮੌਡਰਨਾ ਨੇ ਦੱਸਿਆ ਹੈ ਕਿ ਕੋਰੋਨਾ ਵਾਇਰਸ ਦੇ ਖ਼ਿਲਾਫ਼ ਟੀਕੇ-ਐੱਮ ਆਰਏਐੱਨ-1273 ਦੇ ਤੀਜੇ ਪੜਾਅ ਦੇ ਟ੍ਰਾਈਲ ਨਿਯੁਕਤ ਸੁਤੰਤਰ ਡੇਟਾ ਸੁਰੱਖਿਆ ਨਿਗਰਾਨੀ ਬੋਰਡ ਨੇ ਟੀ ਨੂੰ 94.5 ਫੀਸਦੀ ਪ੍ਰਭਾਵੀ ਪਾਇਆ ਹੈ।
ਕਈ ਦੇਸ਼ ਹੁਣ ਮੌਡਰਨਾ ਨਾਲ ਸੰਪਰਕ ਕਰ ਰਹੇ ਹਨ। ਭਾਰਤ ਸਰਕਾਰ ਸੂਤਰਾਂ ਅਨੁਸਾਰ, ਮੋਦੀ ਸਰਕਾਰ ਸਿਰਫ਼ ਮੌਡਰਨਾ ਨਾਲ ਹੀ ਨਹੀਂ ਬਲਕਿ ਫਾਇਜਰ, ਸੀਰਮ ਇੰਸਟੀਚਿਊਟ ਆਫ਼ ਇੰਡੀਆ, ਭਾਰਤ ਬਾਓਟੇਕ ਤੇ ਜਾਇਡਸ ਕੈਡਿਲਾ ਦੇ ਨਾਲ ਵੀ ਵੈਕਸੀਨ ਦੇ ਕਲੀਨਿਕਲ ਟ੍ਰਾਈਲ ਦੀ ਪ੍ਰੋਗ੍ਰੈਸ ਨੂੰ ਲੈ ਕੇ ਸੰਪਰਕ ’ਚ ਹੈ।
ਦਰਅਸਲ ਭਾਰਤ ’ਚ ਕਿਸੇ ਵੈਕਸੀਨ ਦਦੇ ਇਲਤੇਮਾਲ ਨੂੰ ਲੈ ਕੇ ਨਿਯਮ ਬਹੁਤ ਸਖ਼ਤ ਹੈ। ਨਿਯਮਾਂ ਅਨੁਸਾਰ ਕਿਸੇ ਦਵਾਈ ਜਾਂ ਟੀਕੇ ਦਾ ਟੈਸਟ ਹੋ ਚੁੱਕੇ ਹੈ ਤੇ ਉਸ ਨੂੰ ਭਾਰਤ ਦੇ ਬਾਹਰ ਗੈਰੂਲੇਟਰੀ ਮਨਜ਼ੂਰੀ ਮਿਲ ਗਈ ਹੈ ਤਾਂ ਉਸ ਸੁਰੱਖਿਅਤ ਰੈਗੂਲੇਟਰੀ ਮਨਜ਼ੂਰੀ ਲਈ ਇੱਥੇ ਦੂਸਰੇ ਤੇ ਤੀਜੇ ਪੜਾਅ ਦੇ ਕਲੀਨਿਕਲ ਅਧਿਆਨ ਤੋਂ ਲੰਘਣਾ ਪਵੇਗਾ। ਹਾਲਾਂਕਿ ਮੋਦੀ ਸਰਕਾਰ ਇਨ੍ਹਾਂ ਨਿਯਮਾਂ ’ਚ ਕੋਰੋਨਾ ਵੈਕਸੀਨ ਨੂੰ ਲੈ ਕੇ ਛੋਟ ਦੇਣ ਦੀ ਤਿਆਰੀ ਕਰਨ ’ਚ ਜੁੱਟੀ ਹੈ।
ਭਾਰਤ ’ਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਮਾਮਲੇ 88 ਲੱਖ ਦੇ ਪਾਰ ਪਹੁੰਚ ਗਏ ਹਨ। 1 ਲੱਖ 29 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵੀ ਕੋਰੋਨਾ ਵਾਇਰਸ ਵੈਕਸੀਨ ਦਾ ਟੈਸਟ ਕਰ ਰਿਹਾ ਹੈ। ਭਾਰਤ ਬਾਓਟੇਕ ਦੀ ਕੋਰੋਨਾ ਵੈਕਸੀਨ ਕੋਵਾਕਸਿਨ ਟ੍ਰਾਈਲ ਦੇ ਫਾਈਨਲ ਸਟੇਜ ’ਚ ਹੈ। ਉਮੀਦ ਹੈ ਕਿ ਇਹ ਵੈਕਸੀਨ ਅਗਲੇ ਸਾਲ ਦੀ ਸ਼ੁਰੂਆਤ ਤਕ ਤਿਆਰ ਹੋ ਜਾਵੇਗੀ।

Leave a Reply

Your email address will not be published.