ਸੰਗਰੂਰ ‘ਚ ਭਿਆਨਕ ਹਾਦਸਾ, ਟਰੱਕ-ਟਰਾਲੇ ਨਾਲ ਟੱਕਰ ਤੋਂ ਬਾਅਦ ਕਾਰ ਨੂੰ ਲੱਗੀ ਅੱਗ, 5 ਲੋਕ ਜ਼ਿੰਦਾ ਸੜੇ

ਸੰਗਰੂਰ: ਇਕ ਭਿਆਨਕ ਹਾਦਸੇ ‘ਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਵਿਆਹ ਤੋਂ ਵਾਪਸ ਆ ਰਹੀ ਕਾਰ ਦੀ ਟੱਕਰ ਟਰੱਕ-ਟਰਾਲੇ ਨਾਲ ਹੋ ਗਈ ਜਿਸ ਨਾਲ ਕਾਰ ‘ਚ ਅੱਗ ਲੱਗ ਗਈ। ਕਾਰ ‘ਚ ਸਵਾਰ ਪੰਜ ਲੋਕ ਇਸ ‘ਚ ਫਸ ਗਏ ਤੇ ਜ਼ਿੰਦਾ ਸੜ ਗਏ। ਹਾਦਸਾ ਮੰਗਲਵਾਰ ਸਵੇਰੇ ਹੋਇਆ ਜਿਸ ਨਾਲ ਆਲੇ-ਦੁਆਲੇ ਹੜਕੰਪ ਮਚ ਗਿਆ।
ਦੁਰਘਟਨਾ ਸੰਗਰੂਰ-ਸੁਨਾਮ ਮੇਨ ਰੋਡ ‘ਤੇ ਹੋਈ। ਜ਼ਿਕਰਯੋਗ ਹੈ ਕਿ ਪਟਿਆਲਾ ਵੱਲੋਂ ਗਲਤ ਦਿਸ਼ਾ ‘ਚ ਆ ਰਹੀ ਕਾਰ ਨੇ ਪੁਲ਼ ਦੇ ਹੇਠੋਂ ਕ੍ਰਾਸ ਕਰਦੇ ਸਮੇਂ ਕੈਂਟਰ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ। ਕਾਰ ਦੀ ਸਿੱਧੀ ਟੱਕਰ ‘ਚ ਕੈਂਟਰ ਦਾ ਤੇਲ ਟੈਕ ਟੁੱਟ ਗਿਆ ਤੇ ਸਾਰਾ ਤੇਲ ਗੱਡੀ ‘ਤੇ ਜਾ ਡਿੱਗਿਆ। ਹਾਦਸੇ ਦੇ ਤੁਰੰਤ ਬਾਅਦ ਭਿਆਨਕ ਅੱਗ ਲੱਗ ਗਈ ਤੇ ਕੁਝ ਹੀ ਮਿੰਟਾਂ ‘ਚ ਕਾਰ ‘ਚ ਸਵਾਰ ਵਿਅਕਤੀ ਸੜ ਕੇ ਸੁਆਹ ਹੋ ਗਏ। ਫਾਇਰਬ੍ਰਿਗੇਡ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਪਰ ਉਦੋਂ ਤਕ ਕਾਰਾਂ ਸਵਾਰਾਂ ਦੀ ਮੌਤ ਹੋ ਚੁੱਕੀ ਸੀ।
ਪੁਲਿਸ ਨੇ ਦੱਸਿਆ ਕਿ ਹਾਦਸੇ ‘ਚ ਮਾਰੇ ਗਏ ਲੋਕਾਂ ਦੀ ਪਛਾਣ ਮੋਗਾ ਦੇ ਟੱਲੇਵਾਲਾ ਨਿਵਾਸੀ ਬਲਵਿੰਦਰ ਸਿੰਘ ਮੋਗਾ ਨਿਵਾਸੀ ਕੁਲਤਾਰ ਸਿੰਘ ਪੁੱਤਰ ਲਛਮਣ ਸਿੰਘ, ਮੋਗਾ ਦੀ ਗ੍ਰੀਨ ਫੀਲਡ ਕਾਲੋਨੀ ਨਿਵਾਸੀ ਕੈਪਟਨ ਸੁਖਵਿੰਦਰ ਸਿੰਘ, ਮੋਗਾ ਦੇ ਰਾਮੂਵਾਲੀਆ ਨਿਵਾਸੀ ਸੁਰਿੰਦਰ ਸਿੰਘ ਤੇ ਮੋਗਾ ਨਿਵਾਸੀ ਚਮਕੌਰ ਸਿੰਘ ਦੇ ਰੂਪ ਵਜੋਂ ਹੋਈ ਹੈ। ਭਾਰੀ ਮੁਸ਼ੱਕਤ ਤੋਂ ਪੁਲਿਸ ਨੇ ਲਾਸ਼ਾਂ ਨੂੰ ਬਾਹਰ ਕੱਢਿਆ ਤੇ ਪੋਸਟਮਾਰਟਮ ਲਈ ਸੰਗਰੂਰ ‘ਚ ਸਿਵਲ ਹਸਪਤਾਲ ਭੇਜਿਆ ਗਿਆ ਹੈ। ਟਰੱਕ ਚਾਲਕ ਮੌਕੇ ‘ਤੋਂ ਫਰਾਰ ਹੋ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ‘ਚ ਲੱਗੀ ਹੋਈ ਹੈ।

Leave a Reply

Your email address will not be published. Required fields are marked *