ਹਵਾ ਹੁਣ ਕ੍ਰਿਸਟਲ ਵਰਗੀ ਕਲੀਅਰ, AQI ਲਾਕਡਾਊਨ ਦੇ ਪਹਿਲੇ ਮਹੀਨੇ ਜਿੰਨੇ ਪੱਧਰ ‘ਤੇ ਪੁੱਜਾ

 ਚੰਡੀਗਡ਼੍ਹ : ਅਸਮਾਨ ‘ਚ ਪ੍ਰਦੂਸ਼ਣ ਦੇ ਬੱਦਲ ਹੁਣ ਉੱਡ ਚੁੱਕੇ ਹਨ। ਦੋ ਦਿਨਾਂ ਦੀ ਬਰਸਾਤ ਤੋਂ ਬਾਅਦ ਇੰਝ ਲੱਗ ਰਿਹਾ ਹੈ ਜਿਵੇਂ ਇਕ ਨਵੀਂ ਸਵੇਰ ਦੀ ਸ਼ੁਰੂਆਤ ਹੋਈ ਹੈ ਜੋ ਬਿਲਕੁਲ ਤਾਜ਼ੀ ਤੇ ਸਾਫ਼-ਸੁਥਰੀ ਹਵਾ ਦੀ ਸੌਗਾਤ ਲਿਆਈ ਹੈ। ਹੁਣ ਅਜਿਹਾ ਲੱਗ ਰਿਹਾ ਹੈ ਕਿ ਪ੍ਰਦੂਸ਼ਣ ਕਿਤੇ ਸੀ ਹੀ ਨਹੀਂ। ਹਵਾ ਕ੍ਰਿਸਟਲ ਵਾਂਗ ਕਲੀਅਰ ਹੋ ਗਈ ਹੈ। ਹੁਣ ਇਸ ਦੀ ਸਥਿਤੀ ਘੰਟਿਆਂ ਦੇ ਹਿਸਾਬ ਨਾਲ ਲਗਾਤਾਰ ਬਿਹਤਰ ਹੋ ਰਹੀ ਹੈ। ਸੋਮਵਾਰ ਸਵੇਰੇ ਏਅਰ ਕੁਆਲਿਟੀ ਇੰਡੈਕਸ (AQI) 109 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਦਰਜ ਕੀਤੀ ਗਈ ਸੀ ਜੋ ਸ਼ਾਮ ਹੋਣ ਤਕ 55 ‘ਤੇ ਆ ਗਈ। ਉੱਥੇ ਹੀ ਮੰਗਲਵਾਰ ਸਵੇਰੇ ਤਾਂ ਇਹ 15 ਪੁਆਇੰਟ ਹੋਰ ਘਟ ਕੇ 40 ਤਕ ਪਹੁੰਚ ਗਿਆ ਜਿਹਡਾ ਬਹੁਤ ਹੀ ਵਧੀਆ ਕੈਟਾਗਰੀ ‘ਚ ਆਉਂਦਾ ਹੈ। ਹੁਣ ਇਸ ਵਿਚ ਗਿਰਾਵਟ ਹੋਰ ਆਵੇਗੀ। ਬਰਸਾਤ ਨੇ ਹਵਾ ‘ਚ ਤੈਰ ਰਹੇ ਪ੍ਰਦੂਸ਼ਣ ਦੇ ਕਣਾਂ ਨੂੰ ਪੂਰੀ ਤਰ੍ਹਾਂ ਜ਼ਮੀਂਦੋਜ਼ ਕਰ ਦਿੱਤਾ ਹੈ ਜਿਸ ਨਾਲ ਹਵਾ ਇਕਦਮ ਸਾਫ਼ ਹੋ ਚੁੱਕੀ ਹੈ। ਸਿਰਫ਼ ਚੰਡੀਗਡ਼੍ਹ ਹੀ ਨਹੀਂ ਆਸ-ਪਾਸ ਦੇ ਸ਼ਹਿਰਾਂ ‘ਚ ਵੀ ਹੁਣ ਸਵੱਛ ਹਵਾ ਵਹਿਣ ਲੱਗੀ ਹੈ ਜੋ ਵਧੀਆ ਸੰਕੇਤ ਹੈ। ਪੰਚਕੂਲਾ ‘ਚ ਮੰਗਲਵਾਰ ਨੂੰ ਏਕਿਊਆਈ 105 ਦਰਜ ਕੀਤਾ ਗਿਆ।

ਚੰਡੀਗਡ਼੍ਹ ‘ਚ ਤਾਂ ਸ਼ੁਰੂ ਤੋਂ ਹੀ ਪ੍ਰਦੂਸ਼ਣ ਮੁਡ਼ ਕਾਬੂ ‘ਚ ਹੀ ਸੀ। ਪੰਜਾਬ ਅਤੇ ਹਰਿਆਣਾ ਦੇ ਸ਼ਹਿਰਾਂ ‘ਚ ਸਥਿਤੀ ਕਾਫ਼ੀ ਖ਼ਰਾਬ ਸੀ ਪਰ ਇਸ ਬਰਸਾਤ ਨੇ ਸਾਰਿਆਂ ਨੂੰ ਸਕੂਨ ਦਿੱਤਾ ਹੈ। ਹੁਣ ਇਨ੍ਹਾਂ ਦੋਵਾਂ ਸੂਬਿਆਂ ਦੇ ਹਾਲਾਤ ਵੀ ਸੁਧਰ ਚੁੱਕੇ ਹਨ। ਅੰਬਾਲਾ ‘ਚ ਮੰਗਲਵਾਰ ਸਵੇਰੇ ਏਕਿਊਆਈ 70 ਰਿਹਾ। ਕੁਰੂਕਸ਼ੇਤਰ ‘ਚ 77, ਕਰਨਾਲ ‘ਚ 63 ਦਰਜ ਕੀਤਾ ਗਿਆ। ਉੱਥੇ ਹੀ ਪੰਜਾਬ ਦੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਜਲੰਧਰ ਨੂੰ ਛੱਡ ਕੇ ਬਾਕੀ ਸ਼ਹਿਰ ਗ੍ਰੀਨ ਜ਼ੋਨ ‘ਚ ਆ ਚੁੱਕੇ ਹਨ। ਜਲੰਧਰ ਦਾ ਏਕਿਊਆਈ 158, ਲੁਧਿਆਣਾ ਦਾ 66 ਤੇ ਪਟਿਆਲਾ ਦਾ 69 ਦਰਜ ਕੀਤਾ ਗਿਆ। ਹੁਣ ਨਵੀਂ ਦਿੱਲੀ ਐੱਨਸੀਆਰ ਦੀ ਹਾਲਤ ਵੀ ਸੁਧਰ ਚੁੱਕੀ ਹੈ। ਨਵੀਂ ਦਿੱਲੀ ਦਾ ਏਕਿਊਆਈ 168 ਦਰਜ ਕੀਤਾ ਗਿਆ।

ਪ੍ਰਮੁੱਖ ਸ਼ਹਿਰਾਂ ਦਾ ਹਾਲ

ਸ਼ਹਿਰ————————AQI
ਚੰਡੀਗਡ਼੍ਹ———————-40
ਪੰਚਕੂਲਾ———————-105
ਜਲੰਧਰ———————–158
ਲੁਧਿਆਣਾ———————66
ਪਟਿਆਲਾ———————69
ਅੰਬਾਲਾ———————–70
ਕੁਰੂਕਸ਼ੇਤਰ——————-77
ਕਰਨਾਲ———————63
ਨਵੀਂ ਦਿੱਲੀ——————-108
ਗੁਰੂਗ੍ਰਾਮ———————205
ਫ਼ਰੀਦਾਬਾਦ——————-176

Leave a Reply

Your email address will not be published. Required fields are marked *