ਪੰਜਾਬ ‘ਚ ਨੌਜਵਾਨਾਂ ਲਈ ਖੁੱਲ੍ਹਿਆ ਨੌਕਰੀਆਂ ਦਾ ਪਿਟਾਰਾ, ਇਸ ਵਿਭਾਗ ‘ਚ ਭਰਤੀ ਪ੍ਰਕਿਰਿਆ ਸ਼ੁਰੂ

ਮੋਹਾਲੀ : Government Job : ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਸੂਬੇ ‘ਚ ਨੌਜਵਾਨਾਂ ਲਈ ਨੌਕਰੀਆਂ ਦਾ ਪਿਟਾਰਾ ਖੁੱਲ੍ਹ ਗਿਆ ਹੈ। ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (Subordinate Services Selection Board) ਨੇ ਜੇਲ੍ਹ ਵਿਭਾਗ ‘ਚ ਸਹਾਇਕ ਸੁਪਰਡੈਂਟ ਜੇਲ੍ਹ ਦੀ ਭਰਤੀ ਲਈ ਵਿਗਿਆਪਨ ਜਾਰੀ ਕੀਤਾ ਹੈ। ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਇਨ੍ਹਾਂ ਅਹੁਦਿਆਂ ਲਈ ਸੋਮਵਾਰ ਤੋਂ ਅਪਲਾਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇੰਜੀਨੀਅਰ ਆਗਾਮੀ 7 ਦਸੰਬਰ, 2020 ਤਕ ਅਪਲਾਈ ਕਰ ਸਕਦੇ ਹਨ। ਨੌਜਵਾਨ ਨੌਕਰੀ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਫੀਸ ਭੁਗਤਾਨ ਦੀ ਅੰਤਿਮ ਤਰੀਕ 10 ਦਸੰਬਰ ਸੀ।
ਜੇਲ੍ਹ ਦੇ ਸਹਾਇਕ ਸੁਪਰਡੈਂਟ ਦੇ ਅਹੁਦੇ ਲਈ ਪ੍ਰੀਖਿਆ ਦੇ ਸੰਭਾਵੀ ਸਿਲੇਬਸ ਨੂੰ ਵੀ ਬੋਰਡ ਦੀ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤਾ ਗਿਆ ਹੈ। ਜੇਲ੍ਹਾਂ ਤੇ ਹੋਰ ਭਰਤੀਆਂ ਲਈ ਬੋਰਡ ਵੱਲੋਂ ਵੱਖ-ਵੱਖ ਵਿਭਾਗਾਂ ‘ਚ ਜੂਨੀਅਰ ਡਰਾਫਟਸਮੈਨ ਦੇ 443 ਅਹੁਦਿਆਂ ਤੇ ਮਾਲੀਆ ਵਿਭਾਗ ‘ਚ ਪਟਵਾਰੀਆਂ ਦੇ 1090 ਅਹੁਦਿਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਅਪਲਾਈ ਕਰਨ ਦੀ ਤਰੀਕ ਜਲਦ ਹੀ ਜਾਰੀ ਕੀਤੀ ਜਾਵੇਗੀ। ਬੀਤੇ ਮਹੀਨੇ ਪੰਜਾਬ ਸਰਕਾਰ ਨੇ ਸੂਬੇ ਦੇ ਵੱਖ-ਵੱਖ ਵਿਭਾਗਾਂ ‘ਚ ਭਰਤੀਆਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਸੀ। ਜਲਦ ਹੀ ਹੋਰ ਕਈ ਵਿਭਾਗਾਂ ‘ਚ ਵੀ ਭਰਤੀ ਪ੍ਰਕਿਰਿਆ ਸ਼ੁਰੂ ਹੋਵੇਗੀ।
ਦੱਸ ਦੇਈਏ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਆਗਾਮੀ ਮਹੀਨੇ ਰੁਜ਼ਗਾਰ ਮੇਲੇ ਕਰਵਾਏ ਜਾਣਗੇ। ਬੀਤੇ ਸਤੰਬਰ ਮਹੀਨੇ ਮੋਹਾਲੀ “ਚ ਕੋਵਿਡ-19 ਤੋਂ ਬਾਅਦ ਪਹਿਲਾ ਰੁਜ਼ਗਾਰ ਮੇਲਾ ਹੋਇਆ ਸੀ। ਮਾਰਚ ਵਿਚ ਕੋਵਿਡ ਕਾਰਨ ਲੱਗੇ ਲਾਕਡਾਊਨ ਕਾਰਨ ਰੁਜ਼ਗਾਰ ਮੇਲੇ ਬੰਦ ਕਰ ਦਿੱਤੇ ਸੀ। ਇਸ ਸਾਲ ਕੋਵਿਡ-19 ਤੋਂ ਬਾਅਦ ਦੂਸਰਾ ਰੁਜ਼ਗਾਰ ਮੇਲਾ ਦਸੰਬਰ ‘ਚ ਹੋਵੇਗਾ।

Leave a Reply

Your email address will not be published. Required fields are marked *