ਕੇਂਦਰੀ ਸਿਹਤ ਮੰਤਰੀ ਦਾ ਐਲਾਨ, ਕੋਵਿਡ ਵਾਰਿਅਰਜ਼ ਦੇ ਬੱਚਿਆਂ ਲਈ ਐੱਮਬੀਬੀਐੱਸ ‘ਚ 5 ਸੀਟਾਂ ਹੋਣਗੀਆਂ ਰਿਜ਼ਰਵ

ਨਵੀਂ ਦਿੱਲੀ : MBBS/BDS Seats for 2020-21 : ਦੇਸ਼ ‘ਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਭ ਤੋਂ ਅੱਗੇ ਦੀ ਪੰਕਤੀ ‘ਚ ਰਹਿ ਕੇ ਲੜ ਰਹੇ ਕੋਵਿਡ ਵਾਰਿਅਰਜ਼ ਲਈ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੈਂਟਰਲ ਪੂਲ MBBS/BDS ਦੀਆਂ 5 ਸੀਟਾਂ ਕੋਵਿਡ ਵਾਰਿਅਰਜ਼ ਦੇ ਬੱਚਿਆਂ ਲਈ ਰਿਜ਼ਰਵਡ ਰਹਿਣਗੀਆਂ। ਕੇਂਦਰੀ ਸਿਹਤ ਮੰਤਰੀ ਨੇ ਇਹ ਐਲਾਨ ਕਰਦੇ ਹੋਏ ਕਿਹਾ ਕਿ ਮੈਡੀਕਲ ਕਾਲਜ ‘ਚ ਐੱਮਬੀਬੀਐੱਸ/ਬੀਡੀਐੱਸ ਦੀਆਂ ਸੀਟਾਂ ‘ਚ ਪੰਜ ਸੀਟਾਂ ਕੋਵਿਡ ਵਾਰਿਅਰਜ਼ ਦੇ ਬੱਚਿਆਂ ਲਈ ਰਿਜ਼ਰਵਡ ਰਹਿਣਗੀਆਂ। ਉਨ੍ਹਾਂ ਨੇ ਕਿਹਾ ਕਿ ਕੋਵਿਡ ਵਾਰੀਅਰਸ ਉਹ ਹੈ, ਜੋ ਜ਼ਮੀਨ ‘ਤੇ ਕੰਮ ਕਰਨ ਵਾਲੇ ਆਸ਼ਾ ਕਾਰਜਕਰਤਾ ਅਤੇ ਹਸਪਤਾਲਾਂ ‘ਚ ਕੰਮ ਕਰਨ ਵਾਲੇ ਡਾਕਟਰ ਜਾਂ ਨਰਸ ਹਨ। ਇਨ੍ਹਾਂ ਦੇ ਬੱਚਿਆਂ ਲਈ ਨੈਸ਼ਨਲ ਕੋਟਾ ‘ਚ 5 ਸੀਟਾਂ ਰਿਜ਼ਰਵਡ ਕੀਤੀਆਂ ਗਈਆਂ ਹਨ।

ਸਿਹਤ ਮੰਤਰੀ ਨੇ ਕਿਹਾ ਕਿ ਇਸ ਕਦਮ ਨਾਲ ਕੋਵਿਡ ਪਾਜ਼ੇਟਿਵ ਰੋਗੀਆਂ ਦੇ ਇਲਾਜ ਅਤੇ ਪ੍ਰਬੰਧਨ ‘ਚ ਕੋਵਿਡ ਯੋਧਿਆਂ ਦੁਆਰਾ ਕੀਤੇ ਗਏ ਮਹਾਨ ਯੋਗਦਾਨ ਨੂੰ ਸਨਮਾਨਿਤ ਕਰਨ ਦਾ ਉਦੇਸ਼ ਰੱਖਿਆ ਗਿਆ ਹੈ। ਮੰਤਰੀ ਨੇ ਕਿਹਾ ਕਿ ਰਾਜ/ਕੇਂਦਰੀ ਪ੍ਰਦੇਸ਼ ਸਰਕਾਰ ਇਸ ਸ਼੍ਰੇਣੀ ਲਈ ਪਾਤਰਤਾ ਨੂੰ ਪ੍ਰਮਾਣਿਤ ਕਰਨਗੇ। ਉਮੀਦਵਾਰਾਂ ਦੀ ਚੋਣ MCC ਦੇ ਆਨਲਾਈਨ ਅਪਲਾਈ ਦੇ ਮਾਧਿਅਮ ਨਾਲ ਰਾਸ਼ਟਰੀ ਪ੍ਰੀਖਿਆ ਏਜੰਸੀ ਦੁਆਰਾ ਕਰਵਾਈ ਨੀਟ 2020 ‘ਚ ਪ੍ਰਾਪਤ ਰੈਂਕ ਦੇ ਆਧਾਰ ‘ਤੇ ਕੀਤੀ ਜਾਵੇਗੀ।

ਸਿਹਤ ਮੰਤਰਾਲੇ ਨੇ ਸੈਂਟਰਲ ਪੂਲ ਐੱਮਬੀਬੀਐੱਸ/ਬੀਡੀਐੱਸ ਸੀਟਾਂ ਤਹਿਤ ਸੈਸ਼ਨ 2020-21 ਲਈ ‘ਵਰਲਡ ਆਫ ਕੋਵਿਡ ਵਾਰਿਅਰਜ਼’ ਦੇ ਉਮੀਦਵਾਰਾਂ ਦੀ ਸਲੈਕਸ਼ਨ ਅਤੇ ਐਡਮਿਸ਼ਨ ਲਈ ਨਵੀਂਆਂ ਕੈਟੇਗਿਰੀਆਂ ਨੂੰ ਮਨਜ਼ੂਰੀ ਦਿੱਤੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਸਾਰੇ ਕੋਵਿਡ ਵਾਰਿਅਰਜ਼ ਪ੍ਰਤੀ ਸਾਡੀ ਨਿਸ਼ਠਾ ਹੈ, ਜਿਨ੍ਹਾਂ ਨੇ ਬਿਨਾਂ ਕਿਸੇ ਸਵਾਰਥ ਡੱਟ ਕੇ ਦੇਸ਼ ਦੀ ਸੇਵਾ ਕੀਤੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਜਾਨਲੇਵਾ ਵਾਇਰਸ ਤੋਂ ਛੋਟੀਆਂ-ਛੋਟੀਆਂ ਸਾਵਧਾਨੀਆਂ ਵਰਤ ਕੇ ਬਚਿਆ ਜਾ ਸਕਦਾ ਹੈ।

Leave a Reply

Your email address will not be published. Required fields are marked *