ਪ੍ਰਧਾਨ ਮੰਤਰੀ ਮੋਦੀ ਨੇ ਕੀਤਾ Bengaluru Tech Summit ਦਾ ਉਦਘਾਟਨ, ਡਿਜੀਟਲ ਇੰਡੀਆ ਨੂੰ ਦੱਸਿਆ ਗੇਮਚੇਂਜਰ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ Bengaluru Tech Summit 2020 ਦਾ ਉਦਘਾਟਨ ਕੀਤਾ। ਇਸ ਖ਼ਾਸ ਪ੍ਰੋਗਰਾਮ ‘ਚ ਨਵੀਂ ਤਕਨੀਕ ਨਾਲ ਮਹਾਮਾਰੀ ਤੋਂ ਬਾਅਦ ਆਉਣ ਵਾਲੀਆਂ ਪ੍ਰਮੁੱਖ ਚੁਣੌਤੀਆਂ ‘ਤੇ ਚਰਚਾ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਰਨਾਟਕ ਸਰਕਾਰ ਬਾਇਓਤਕਨਾਲੋਜੀ ਐਂਡ ਸਟਾਰਟਅਪ, ਸਾਫਟਵੇਅਰ ਤਕਨਾਲੋਜੀ ਪਾਰਕਸ ਆਫ ਇੰਡੀਆ (ਐੱਸਟੀਪੀਆਈ) ਤੇ ਐੱਮਐੱਮ ਐਕਟੀਵਿਟੀ ਟੈਕ ਕਮਿਊਨੀਕੇਸ਼ਨ ਨਾਲ ਮਿਲ ਕੇ ਇਸ ਟੈਕ ਸਮਿਟ ਦਾ ਆਯੋਜਨ ਕੀਤਾ ਹੈ, ਜੋ 19 ਨਵੰਬਰ ਤੋਂ 21 ਨਵੰਬਰ ਤਕ ਚੱਲੇਗਾ।

ਪ੍ਰਧਾਨ ਮੰਤਰੀ ਨੇ ਕੀਤਾ ਸੰਬੋਧਨ

– ਪੀਐੱਮ ਮੋਦੀ ਨੇ ਕਿਹਾ ਕਿ ਤਕਨਾਲੋਜੀ ਨੇ ਮਨੁੱਖੀ ਮਾਣ ਨੂੰ ਵਧਾਉਣ ਦਾ ਕੰਮ ਕੀਤਾ ਹੈ। ਮੌਜੂਦਾ ਸਮੇਂ ਲੱਖਾਂ ਕਿਸਾਨ ਇਕ ਕਲਿੱਕ ‘ਤੇ ਵਿੱਤੀ ਸਹਾਇਤਾ ਸਮੇਤ ਜ਼ਰੂਰੀ ਜਾਣਕਾਰੀ ਹਾਸਿਲ ਕਰ ਲੈਂਦੇ ਹਨ। ਇਹ ਸਾਰਾ ਤਕਨਾਲੋਜੀ ਜ਼ਰੀਏ ਹੀ ਸੰਭਵ ਹੋ ਸਕਿਆ ਹੈ।

– ਕੋਰੋਨਾ ਵਾਇਰਸ ਦੇ ਦੌਰ ‘ਚ ਤਕਨਾਲੋਜੀ ਨੇ ਗ਼ਰੀਬਾਂ ਤਕ ਮਨੁੱਖੀ ਮਦਦ ਪਹੁੰਚਾਉਣ ‘ਚ ਕਾਫ਼ੀ ਮਦਦ ਕੀਤੀ ਹੈ। ਪੀਐੱਮ ਮੋਦੀ ਨੇ ਦੱਸਿਆ ਕਿ ਭਾਰਤ ਕੋਲ ਇਨਫਰਮੇਸ਼ਨ ਦੇ ਦੌਰ ‘ਚ ਖ਼ੁਦ ਨੂੰ ਅੱਗੇ ਰੱਖਣ ਦੀ ਭਰਪੂਰ ਤਾਕਤ ਹੈ। ਸਾਡੇ ਕੋਲ ਤਕਨਾਲੋਜੀ ਨਾਲ ਜੁੜੀ ਕਮਾਲ ਦੀ ਜਾਣਕਾਰੀ ਮੌਜੂਦ ਹੈ, ਨਾਲ ਹੀ ਸਾਡੇ ਕੋਲ ਇਕ ਵੱਡਾ ਬਾਜ਼ਾਰ ਹੈ। ਸਾਡੇ ਲੋਕਲ ਟੈਕ ਸਲਿਊਸ਼ਨ ਕੋਲ ਇਸ ਦਿਸ਼ਾ ‘ਚ ਦੁਨੀਆ ਨੂੰ ਦੇਣ ਲਈ ਕਾਫ਼ੀ ਕੁਝ ਹੈ।

– ਮੌਜੂਦਾ ਸਮੇਂ ‘ਚ ਟੈਕ ਸਲਿਊਸ਼ਨ ਨੂੰ ਭਾਰਤ ‘ਚ ਡਿਜ਼ਾਈਨ ਕੀਤਾ ਜਾਂਦਾ ਹੈ। ਫਿਰ ਇਸ ਨੂੰ ਪੂਰੀ ਦੁਨੀਆ ‘ਚ ਪਹੁੰਚਾਇਆ ਜਾਂਦਾ ਹੈ। ਪੀਐੱਮ ਮੋਦੀ ਨੇ ਕਿਹਾ ਕਿ ਨੌਜਵਾਨ ਸਾਈਬਰ ਸਕਿਓਰਿਟੀ ਸਲਿਊਸ਼ਨ ਦੀ ਦਿਸ਼ਾ ‘ਚ ਅਹਿਮ ਰੋਲ ਅਦਾ ਕਰ ਸਕਦੇ ਹਨ।

– ਪੀਐੱਮ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਡਿਜੀਟਲ ਤੇ ਟੈਕ ਸਲਿਊਸ਼ਨ ਲਈ ਸਫਲਤਾਪੂਰਵਕ ਮਾਰਕੀਟ ਤਿਆਰ ਕੀਤੀ ਹੈ। ਸਰਕਾਰ ਨੇ ਆਪਣੀਆਂ ਸਾਰੀਆਂ ਯੋਜਨਾਵਾਂ ‘ਚ ਤਕਨਾਲੋਜੀ ਨੂੰ ਅਹਿਮ ਹਿੱਸੇਦਾਰੀ ਦਿੱਤੀ ਹੈ। ਸਾਡੀ ਸਰਕਾਰ ਦਾ ਮਾਡਲ ‘ਤਕਨਾਲੋਜੀ ਫਸਟ’ ਹੈ।

ਬੈਂਗਲੁਰੂ ਟੈਕ ਸਮਿਟ 2020 ਦਾ ਥੀਮ

ਇਸ ਸਾਲ ਬੈਂਗਲੁਰੂ ਟੈਕ ਸਮਿਟ 2020 ਦਾ ਥੀਮ Next is Now ਰੱਖਿਆ ਗਿਆ ਹੈ। ਇਸ ਪ੍ਰੋਗਰਾਮ ‘ਚ ਉਭਰਦੀ ਹੋਈ ਤਕਨੀਕ ਤੋਂ ਲੈ ਕੇ ਕੋਵਿਡ-19 ਤੋਂ ਬਾਅਦ ਆਉਣ ਵਾਲੀਆਂ ਮੁੱਖ ਚੁਣੌਤੀਆਂ ‘ਤੇ ਵਿਚਾਰ-ਚਰਚਾ ਕੀਤੀ ਜਾ ਰਹੀ ਹੈ। ਇਸ ਤਹਿਤ ਕੋਰੋਨਾ ਮਹਾਮਾਰੀ ਤੋਂ ਬਾਅਦ ਵਿਸ਼ਵ ‘ਚ ਉਭਰਦੀਆਂ ਮੁੱਖ ਚੁਣੌਤੀਆਂ ਤੇ ਸੂਚਨਾ ਤਕਨੀਕੀ ਤੇ ਇਲੈਕਟ੍ਰਾਨਿਕਸ ਤੇ ਬਾਇਓਤਕਨਾਲੋਜੀ ਦੇ ਖਤੇਰ ‘ਚ ਪ੍ਰਮੁੱਖ ਤਕਨੀਕਾਂ ਤੇ ਨਵੀਆਂ ਤਕਨੀਕਾਂ ਦੇ ਪ੍ਰਭਾਵ ‘ਤੇ ਮੁੱਖ ਰੂਪ ‘ਚ ਚਰਚਾ ਕੀਤੀ ਜਾ ਰਹੀ ਹੈ।

Leave a Reply

Your email address will not be published.