ਉਤਰ ਪ੍ਰਦੇਸ਼ ‘ਚ ਡਿੱਗਿਆ ਤਾਪਮਾਨ, ਜੰਮੂ-ਕਸ਼ਮੀਰ ‘ਚ ਬਾਰਿਸ਼ ਤੇ ਬਰਫ਼ਬਾਰੀ ਦਾ ਅਲਰਟ

ਨਵੀਂ ਦਿੱਲੀ : ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੇ ਕੁਝ ਉਚਾਈ ਵਾਲੇ ਇਲਾਕਿਆਂ ‘ਚ ਬਰਫ਼ਬਾਰੀ ਦੇ ਬਾਅਦ ਉਤਰ ਪ੍ਰਦੇਸ਼ ਦੇ ਕਈ ਹਿੱਸਿਆਂ ‘ਚ ਤਾਪਮਾਨ ਡਿੱਗ ਗਿਆ ਹੈ। ਪਹਾੜਾਂ ‘ਤੇ ਬਰਫ਼ਬਾਰੀ ਨਾਲ ਮੈਦਾਨੀ ਇਲਾਕਿਆਂ ‘ਚ ਸ਼ੀਤ ਲਹਿਰ ਸ਼ੁਰੂ ਹੋ ਗਈ ਹੈ। ਧੁੰਦ ਦੇ ਕਾਰਨ ਵੀਰਵਾਰ ਨੂੰ ਉਤਰ ਪ੍ਰਦੇਸ਼ ‘ਚ ਜਨਜੀਵਨ ਪ੍ਰਭਾਵਿਤ ਰਿਹਾ। ਭਾਰਤ ਦੇ ਦੱਖਣੀ ਹਿੱਸਿਆਂ ਤਾਮਿਲਨਾਡੂ, ਕੇਰਲ ਦੇ ਵੱਖ-ਵੱਖ ਇਲਾਕਿਆਂ ‘ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ।

ਰਾਸ਼ਟਰੀ ਰਾਜਧਾਨੀ ‘ਚ ਤਾਪਮਾਨ 10.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ ਇਹ ਸ਼ਨਿਚਰਵਾਰ ਤਕ ਇਕ ਡਿਗਰੀ ਹਰ ਥੱਲੇ ਆ ਕੇ 9 ਡਿਗਰੀ ਹੋ ਸਕਦਾ ਹੈ। ਇਸ ਦਾ ਕਾਰਨ ਪਹਾੜੀ ਖੇਤਰਾਂ ‘ਚ ਬਰਫ਼ਬਾਰੀ ਦੇ ਬਾਅਦ ਚੱਲਣ ਵਾਲੀਆਂ ਠੰਢੀਆਂ ਹਵਾਵਾਂ ਹੈ। ਆਈਐੱਮਡੀ ਦੇ ਅਧਿਕਾਰੀਆਂ ਦੇ ਅਨੁਸਾਰ ਇਸ ਮਹੀਨੇ 16 ਨਵਵੰਬਰ ਨੂੰ ਦਿੱਲੀ ‘ਚ ਤਾਪਮਾਨ 2-3 ਡਿਗਰੀ ਤਕ ਘੱਟ ਰਿਹਾ।

Leave a Reply

Your email address will not be published. Required fields are marked *