ਬਰਾਕ ਓਬਾਮਾ ਦੀ ਕਿਤਾਬ A Promised Land ਬਣਾਉਣ ਜਾ ਰਹੀ ਦਾ ਨਵਾ ਰਿਕਾਰਡ

ਨਿਊਯਾਰਕ, ਏਪੀ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ (Barack Obama) ਦੀ ਕਿਤਾਬ ‘ਏ ਪ੍ਰੋਮਿਸਡ ਲੈਂਡ’ (A Promised Land) ਇਨ੍ਹਾਂ ਦਿਨਾਂ ‘ਚ ਪੂਰੇ ਵਿਸ਼ਵ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਕਿਤਾਬ ‘ਚ ਕਈ ਦੇਸ਼ਾਂ ਦੇ ਆਗੂਆਂ ਦੇ ਨਾਲ-ਨਾਲ ਮਨਮੋਹਨ ਸਿੰਘ ਤੋਂ ਲੈ ਕੇ ਸੋਨੀਆ ਗਾਂਧੀ ਤਕ ਦਾ ਜ਼ਿਕਰ ਹੈ। ਅਜਿਹੇ ‘ਚ ਕਿਤਾਬ ਦੀ ਡਿਮਾਂਡ ਕਾਫੀ ਵੱਧ ਗਈ ਹੈ। ਅਮਰੀਕਾ ਤੇ ਕੈਨੇਡਾ ‘ਚ ਪਹਿਲੇ 24 ਘੰਟਿਆਂ ‘ਚ 8,90,000 ਕਿਤਾਬਾਂ ਵਿਕ ਗਈਆਂ ਤੇ ਇਸ ਨਾਲ ਹੀ ਇਹ ਆਧੁਨਿਕ ਇਤਿਹਾਸ ‘ਚ ਸਭ ਤੋਂ ਵੱਧ ਵਿਕਣ ਵਾਲਾ Presidential memoirs ਬਣਨ ਨੂੰ ਤਿਆਰ ਹੈ।

Penguin Random House ਲਈ ਰਿਕਾਰਡ ਵਿਕਰੀ
ਪਹਿਲੇ ਦਿਨ ਵਿਕਰੀ Penguin Random House ਲਈ ਰਿਕਾਰਡ ਹੈ, ਜਿਸ ‘ਚ ਕਿਤਾਬ ਨੂੰ ਖਰੀਦਣ ਲਈ ਪਹਿਲਾ ਹੋਈ ਬੁਕਿੰਗ, ਈ-ਬੁੱਕ ਤੇ Audio ਦੀ ਵਿਕਰੀ ਵੀ ਸ਼ਾਮਲ ਹੈ। Penguin Random House ਦੇ ਪ੍ਰਕਾਸ਼ਕ David Drake ਨੇ ਕਿਹਾ, ‘ਅਸੀਂ ਪਹਿਲੇ ਦਿਨ ਦੀ ਵਿਕਰੀ ਤੋਂ ਬੇਹੱਦ ਖੁਸ਼ ਹਾਂ। ਇਹ ਉਸ ਵਿਆਪਕ ਉਤਸ਼ਾਹ ਨੂੰ ਦਰਸਾਉਂਦਾ ਹੈ, ਜੋ ਪਾਠਕਾਂ ਨੇ (ਸਾਬਕਾ) ਰਾਸ਼ਟਰਪਤੀ ਓਬਾਮਾ ਦੀ ਕਿਤਾਬ ਦੀ ਬਹੁਤ ਉਡੀਕ ਸੀ।’

Leave a Reply

Your email address will not be published.