ਹੁਣ ਖਿਡਾਰੀਆਂ ਦੀ ਮਦਦ ਲਈ ਵੀ ਅੱਗੇ ਆਏ ਸੋਨੂੰ ਸੂਦ

ਮੁੰਬਈ: ਅਦਾਕਾਰ ਸੋਨੂੰ ਸੂਦ ਨੇ ਦਿੱਲੀ ਵਿੱਚ ਕਰਾਟੇ ਪਲੇਅਰ ਵਿਜੇਂਦਰ ਕੌਰ ਦੀ ਸਰਜਰੀ ਕਰਵਾਈ ਹੈ। ਵਿਜੇਂਦਰ ਕੌਰ ਦੇ ਪੈਰ ਦੀ ਸਰਜਰੀ ਲਈ ਸੋਨੂੰ ਸੂਦ ਨੇ ਮਦਦ ਕੀਤੀ ਹੈ। ਵੀਡੀਓ ਰਾਹੀਂ ਵਿਜੇਂਦਰ ਨੇ ਸੋਨੂੰ ਸੂਦ ਤੇ ਡਾਕਟਰਾਂ ਦਾ ਧੰਨਵਾਦ ਕੀਤਾ ਤੇ ਨਾਲ ਹੀ ਕਿਹਾ ਕਿ ਮੈਂ ਜਲਦ ਹੀ ਆਪਣੀ ਗੇਮ ‘ਚ ਵਾਪਸੀ ਕਰਾਂਗੀ ਤੇ ਦੇਸ਼ ਲਈ ਮੈਡਲ ਜਿਤਾਂਗੀ।

 

ਸੋਨੂੰ ਸੂਦ ਨੇ ਵੀ ਵਿਜੇਂਦਰ ਕੌਰ ਦਾ ਹੌਂਸਲਾ ਵਧਾਇਆ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੇ ਨਾਲ ਹੀ ਅਪਾਹਜ ਕ੍ਰਿਕਟ ਖਿਡਾਰੀ ਧੀਰਜ ਸਿੰਘ, ਜੋ ਸਟੇਟ ਲੈਵਲ ਦਾ ਖਿਡਾਰੀ ਹੈ, ਨੇ ਸੋਨੂੰ ਸੂਦ ਨੂੰ ਆਪਣੇ ਆਟੋਗ੍ਰਾਫ ਨਾਲ ਕ੍ਰਿਕਟ ਬੈਟ ਤੇ ਸੀਜ਼ਨ ਬਾਲ ਦੇਣ ਦੀ ਅਪੀਲ ਕੀਤੀ।  ਉਸ ਨੇ ਕਿਹਾ ਕਿ ਉਹ ਮਿਡਲ ਕਲਾਸ ਪਰਿਵਾਰ ਤੋਂ ਹੈ ਤੇ ਕ੍ਰਿਕਟ ਬੈਟ ਦੀ ਕੀਮਤ 10 ਹਜ਼ਾਰ ਤੋਂ ਵੱਧ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੋਨੂੰ ਸੂਦ ਨੇ ਰਿਪਲਾਈ ਕਰਦੇ ਲਿਖਿਆ “ਐਡਰੈੱਸ ਭੇਜੋ, ਪਹੁੰਚ ਜਾਏਗਾ।”

 

ਲੌਕਡਾਊਨ ‘ਚ ਸੋਨੂੰ ਸੂਦ ਨੇ ਹਰ ਜ਼ਰੂਰਤਮੰਦ ਦੀ ਮਦਦ ਕੀਤੀ ਹੈ। ਚਾਹੇ ਹਜ਼ਾਰਾਂ ਲੋਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣਾ ਹੋਵੇ, ਕਿਸੇ ਗਰੀਬ ਕਿਸਾਨ ਪਰਿਵਾਰ ਦੀ ਮਦਦ ਜਾਂ ਫਿਰ ਪਰਵਾਸੀ ਮਜ਼ਦੂਰਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣਾ ਹੋਵੇ। ਹਾਲ ਹੀ ‘ਚ ਇਸ ਰੀਅਲ ਹੀਰੋ ਨੇ JEE-NEET ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਤੱਕ ਪਹੁੰਚਾਉਣ ਦੀ ਵੀ ਗੱਲ ਕਹੀ ਸੀ। ਇਸ ਵਾਰ ਸੋਨੂੰ ਸੂਦ ਖਿਡਾਰੀਆਂ ਦਾ ਹੌਸਲਾ ਵਧਾਉਂਦੇ ਵੀ ਨਜ਼ਰ ਆਏ।

Leave a Reply

Your email address will not be published.