ਲੰਕਾ ਪ੍ਰੀਮੀਅਰ ਲੀਗ ਦੇ ਪ੍ਰਬੰਧਕਾਂ ਨੂੰ ਝਟਕਾ, ਕ੍ਰਿਸ ਗੇਲ ਤੋਂ ਬਾਅਦ ਇਕ ਹੋਰ ਵੱਡੇ ਖਿਡਾਰੀ ਨੇ ਨਾਂ ਲਿਆ ਵਾਪਸ

ਨਵੀਂ ਦਿੱਲੀ : ਵੈਸਟ ਇੰਡੀਜ਼ ਦੇ ਦਿੱਗਜ ਬੱਲੇਬਾਜ਼ ਕ੍ਰਿਸ ਗੇਲ ਨੇ ਇੰਡੀਅਨ ਪ੍ਰੀਮੀਅਰ ਲੀਗ ‘ਚ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਦੀ ਟੀਮ ਭਾਵੇਂ ਹੀ ਟੂਰਨਾਮੈਂਟ ਦੇ ਪਲੇਅਆਫ ‘ਚ ਨਹੀਂ ਪਹੁੰਚ ਪਾਈ ਪਰ ਬੱਲੇਬਾਜ਼ੀ ਰਾਹੀਂ ਉਨ੍ਹਾਂ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਗੇਲ ਦੇ ਇਸ ਸਾਲ ਹੋਣ ਵਾਲੇ ਲੰਕਾ ਪ੍ਰੀਮੀਅਰ ਲੀਗ ਦੇ ਪਹਿਲੇ ਸੀਜ਼ਨ ‘ਚ ਖੇਡਣ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਉਨ੍ਹਾਂ ਨੇ ਟੂਰਨਾਮੈਂਟ ਤੋਂ ਨਾਮ ਵਾਪਸ ਲੈ ਲਿਆ ਹੈ। ਗੇਲ ਤੋਂ ਬਾਅਦ ਇੰਗਲੈਂਡ ਦੇ ਗੇਂਦਬਾਜ਼ ਲਿਯਾਮ ਪਲੰਕੇਟ ਨੇ ਵੀ ਟੂਰਨਾਮੈਂਟ ਤੋਂ ਹਟਣ ਦਾ ਫ਼ੈਸਲਾ ਲਿਆ।

ਵਿਸ਼ਵ ਕ੍ਰਿਕਟ ਦੇ ਵਿਸਫੋਟਕ ਓਪਨਰ ਗੇਲ ਨੇ ਸ਼੍ਰੀਲੰਕਾ ‘ਚ ਸ਼ੁਰੂ ਹੋ ਰਹੀ ਟੀ-20 ਲੀਗ ਤੋਂ ਨਾਮ ਵਾਪਸ ਲੈ ਲਿਆ ਹੈ। ਨੀਤੀ ਕਾਰਨਾਂ ਕਾਰਨ ਉਨ੍ਹਾਂ ਨੇ ਟੂਰਨਾਮੈਂਟ ਤੋਂ ਹਟਣ ਦਾ ਫ਼ੈਸਲਾ ਲਿਆ ਹੈ। ਸਾਬਕਾ ਭਾਰਤੀ ਆਲਰਾਊਂਡਰ ਇਰਫ਼ਾਨ ਪਠਾਨ ਅਤੇ ਮੁਨਫ ਪਟੇਲ ਦੇ ਨਾਲ ਗੇਲ ਦੇ ਕੈਂਡੀ ਤਸਕਰਸ ਨਾਲ ਜੁੜਨ ਦੀ ਉਮੀਦ ਕੀਤੀ ਜਾ ਰਹੀ ਸੀ। ਇਸ ਟੀਮ ‘ਚ ਸ਼੍ਰੀਲੰਕਾ ਦੇ ਕੁਸਲ ਪਰੇਰਾ ਆਈਕਾਨ ਪਲੇਅਰ ਦੇ ਤੌਰ ‘ਤੇ ਹੋਣਗੇ।

ਬੁੱਧਵਾਰ ਨੂੰ ਤਸਕਰਸ ਵੱਲੋਂ ਜਾਰੀ ਬਿਆਨ ‘ਚ ਦੱਸਿਆ ਗਿਆ ਕਿ ਉਹ ਇਸ ਸਾਲ ਸ਼ੁਰੂ ਹੋ ਰਹੇ ਸ਼੍ਰੀਲੰਕਾ ਦੇ ਟੀ-20 ਲੀਗ ਦਾ ਹਿੱਸਾ ਨਹੀਂ ਹੋ ਸਕਣਗੇ। ਟੂਰਨਾਮੈਂਟ ਤੋਂ ਨਾਂ ਵਾਪਸ ਲੈਣ ਪਿੱਛੇ ਨਿੱਜੀ ਕਾਰਨ ਦੱਸਿਆ ਗਿਆ ਹੈ। ਬਿਆਨ ‘ਚ ਕਿਹਾ ਗਿਆ, ਕ੍ਰਿਸ ਨੇ ਨਿੱਜੀ ਕਾਰਨਾਂ ਕਰਕੇ ਫ੍ਰੈਂਚਾਈਜ਼ੀ ਟੀਮ ਤੋਂ ਨਾਂ ਵਾਪਸ ਲੈ ਲਿਆ ਹੈ ਉਹ ਹੁਣ ਟੂਰਨਾਮੈਂਟ ਦਾ ਹਿੱਸਾ ਨਹੀਂ ਹੋਣਗੇ। ਯੂਨੀਅਰਜ਼ ਬੌਸ ਦੀ ਥਾਂ ਕਿਹੜੇ ਖਿਡਾਰੀ ਨੂੰ ਲਿਆ ਜਾਵੇਗਾ ਇਸਨੂੰ ਲੈ ਕੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਹੈ।

ਗੇਲ ਨੇ ਆਈਪੀਐੱਲ ਦੇ 13ਵੇਂ ਸੀਜ਼ਨ ‘ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ। ਯੂਏਈ ‘ਚ ਖੇਡੇ ਗਏ ਇਸ ਸੀਜ਼ਨ ‘ਚ ਉਨ੍ਹਾਂ ਨੇ ਕੁੱਲ 288 ਰਨ ਬਣਾਏ ਸਨ, ਜਿਸ ‘ਚ 99 ਰਨ ਉਨ੍ਹਾਂ ਦਾ ਸਭ ਤੋਂ ਵੱਧ ਸਕੋਰ ਰਿਹਾ ਸੀ। ਤਸਕਰਸ ਦੀ ਟੀਮ ਟੂਰਨਾਮੈਂਟ ‘ਚ ਆਪਣਾ ਪਹਿਲਾਂ ਮੁਕਾਬਲਾ ਕੋਲੰਬੋ ਕਿੰਗਜ਼ ਖ਼ਿਲਾਫ਼ ਖੇਡੇਗੀ। 26 ਨਵੰਬਰ ਟੂਰਨਾਮੈਂਟ ਦਾ ਆਗ਼ਾਜ਼ ਹੋਣ ਜਾ ਰਿਹਾ ਹੈ।

 

Leave a Reply

Your email address will not be published.