ਅੱਤਵਾਦੀ ਕੋਰੋਨਾ ਨੂੰ ਜੈਵਿਕ ਹਥਿਆਰ ਬਣਾ ਫੈਲਾਉਣ ਦੀ ਤਾਕ ‘ਚ

ਸੰਯੁਕਤ ਰਾਸ਼ਟਰ: ਅਲਕਾਇਦਾ ਅਤੇ ਆਈਐੱਸਆਈਐੱਸ ਵਰਗੇ ਅੱਤਵਾਦੀ ਸੰਗਠਨ ਕੋਰੋਨਾ ਮਹਾਮਾਰੀ ਨੂੰ ਜੈਵਿਕ ਹਥਿਆਰ ਵਜੋਂ ਇਸਤੇਮਾਲ ਕਰਨ ਲਈ ਆਪਣੇ ਮੈਂਬਰਾਂ ਨੂੰ ਪ੍ਰੇਰਿਤ ਕਰ ਰਹੇ ਹਨ। ਇੰਟਰਨੈੱਟ ਮੀਡੀਆ ‘ਤੇ ਮਨਘੜਤ ਝੂਠ ਫੈਲਾ ਰਹੇ ਹਨ। ਇਹ ਸੰਗਠਨ ਮਹਾਮਾਰੀ ਨੂੰ ਪੱਛਮ ‘ਤੇ ਅੱਲ੍ਹਾ ਦਾ ਕਹਿਰ ਦੱਸ ਰਹੇ ਹਨ।

ਸੰਯੁਕਤ ਰਾਸ਼ਟਰ ਸੰਘ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅੱਤਵਾਦੀ ਸੰਗਠਨ ਮੈਂਬਰਾਂ ਨੂੰ ਇਹ ਸਮਝਾਉਂਦੇ ਹੋਏ ਸਰਗਰਮ ਕਰ ਰਹੇ ਹਨ ਕਿ ਕੋਰੋਨਾ ਅੱਲ੍ਹਾ ਦਾ ਭੇਜਿਆ ਗਿਆ ਸੈਨਿਕ ਹੈ ਜੋ ਮੁਸਲਮਾਨਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਮਾਰਨ ਲਈ ਭੇਜਿਆ ਗਿਆ ਹੈ। ਇਸ ਇਨਫੈਕਸ਼ਨ ਨੂੰ ਹਥਿਆਰ ਦੇ ਰੂਪ ਵਿਚ ਇਸਤੇਮਾਲ ਕਰਦੇ ਹੋਏ ਜ਼ਿਆਦਾ ਤੋਂ ਜ਼ਿਆਦਾ ਫੈਲਾਉ। ਇਨ੍ਹਾਂ ਸੰਗਠਨਾਂ ਵੱਲੋਂ ਬਾਕਾਇਦਾ ਆਪਣੇ ਮੈਂਬਰਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਭੀੜ ਵਾਲੇ ਅਜਿਹੇ ਖੇਤਰਾਂ ਵਿਚ ਜਾਣ ਜਿੱਥੇ ਹੋਰ ਭਾਈਚਾਰੇ ਦੇ ਲੋਕ ਹਨ ਅਤੇ ਖੰਘਦੇ ਹੋਏ ਇਸ ਬਿਮਾਰੀ ਨੂੰ ਜ਼ਿਆਦਾ ਤੋਂ ਜ਼ਿਆਦਾ ਫੈਲਾਉਣ। ਅੱਤਵਾਦੀ ਸੰਗਠਨ ਕੋਰੋਨਾ ਮਹਾਮਾਰੀ ਵਿਚ ਵੀ ਇਸ ਕੋਸ਼ਿਸ਼ ਵਿਚ ਹਨ ਕਿ ਇਨਫੈਕਸ਼ਨ ਨੂੰ ਆਪਣੇ ਨਾਪਾਕ ਇਰਾਦਿਆਂ ਲਈ ਇਸਤੇਮਾਲ ਕੀਤਾ ਜਾਵੇ। ਇਸ ਲਈ ਅੱਲ੍ਹਾ ਦੇ ਨਾਂ ‘ਤੇ ਮਨਘੜਤ ਕਹਾਣੀਆਂ ਦੱਸੀਆਂ ਗਈਆਂ ਹਨ। ਇਨ੍ਹਾਂ ਕਹਾਣੀਆਂ ਨੂੰ ਇੰਟਰਨੈੱਟ ਮੀਡੀਆ ਦੇ ਵੱਖ-ਵੱਖ ਮਾਧਿਅਮਾਂ ‘ਤੇ ਪਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *