ਕੀ ਬਿੱਗ ਬੌਸ 14 ਵਿੱਚ ਨਜ਼ਰ ਆਏਗੀ ਰਾਧੇ ਮਾਂ, ਮੇਕਰਸ ਨੇ ਸ਼ੋਅ ਲਈ ਕੀਤਾ ਅਪ੍ਰੋਚ!

ਮੁੰਬਈਟੈਲੀਵਿਜ਼ਨ ਦੇ ਸਭ ਤੋਂ ਮਸ਼ਹੂਰ ਸ਼ੋਅ ਚੋਂ ਇੱਕ ਬਿੱਗ ਬੌਸ ਆਪਣੇ ਨਵੇਂ ਸੀਜ਼ਨ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਬਿੱਗ ਬੌਸ 14 ਜਲਦੀ ਹੀ ਸ਼ੁਰੂ ਹੋ ਸਕਦਾ ਹੈ। ਇੱਕ ਵਾਰ ਫਿਰ ਸਲਮਾਨ ਖ਼ਾਨ ਸ਼ੋਅ ਨੂੰ ਹੋਸਟ ਕਰਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਇਸ ਸ਼ੋਅ ਨਾਲ ਜੁੜੀ ਖ਼ਬਰਾਂ ਆ ਰਹੀਆਂ ਹਨ ਕਿ ਨਿਰਮਾਤਾਵਾਂ ਨੇ ਬਿੱਗ ਬੌਸ 14 ਲਈ ਰਾਧੇ ਮਾਂ ਨੂੰ ਅਪ੍ਰੋਚ ਕੀਤਾ ਹੈ। ਇਹ ਜਾਣਕਾਰੀ ਬਿੱਗ ਬੌਸ ਜਾਸੂਸ‘ ਨਾਂ ਦੇ ਇੰਸਟਾਗ੍ਰਾਮ ਅਕਾਉਂਟ ਨੇ ਦਿੱਤੀ ਹੈ।

ਹਾਲਾਂਕਿਰਾਧੇ ਮਾਂ ਦੀ ਖ਼ਬਰ ਦੀ ਅਜੇ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ। ਪਰ ਮੀਡੀਆ ਰਿਪੋਰਟਾਂ ਮੁਤਾਬਕਉਹ ਬਿੱਗ ਬੌਸ 14 ਵਿੱਚ ਨਜ਼ਰ ਆ ਸਕਦੀ ਹੈ। ਰਾਧੇ ਮਾਂ ਨੂੰ ਰੂਹਾਨੀ ਗੁਰੂ ਦੇ ਤੌਰ ਤੇ ਜਾਣਿਆ ਜਾਂਦਾ ਹੈ। ਰਾਧੇ ਮਾਂ ਦਾ ਅਸਲ ਨਾਂ ਸੁਖਵਿੰਦਰ ਕੌਰ ਹੈ ਤੇ ਉਹ ਆਪਣੇ ਆਪ ਨੂੰ ਮਾਂ ਦੁਰਗਾ ਦਾ ਰੂਪ ਦੱਸਦੀ ਹੈ। ਉਹ ਅਕਸਰ ਦੇਵੀ ਮਾਂ ਦੇ ਕੀਰਤਨ ਅਤੇ ਜਾਗਰਾਤਿਆਂ ਚ ਸ਼ਰਧਾਲੂਆਂ ਨੂੰ ਦਰਸ਼ਨ ਦੇਣ ਆਉਂਦੀ ਹੈ। ਇਸ ਦੇ ਬਾਵਜੂਦ ਰਾਧੇ ਮਾਂ ਦਾ ਵਿਵਾਦਾਂ ਨਾਲ ਵੀ ਡੂੰਘਾ ਰਿਸ਼ਤਾ ਹੈ।


ਦੱਸ ਦਈਏ ਕਿ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਦੋਰਾਂਗਲਾ ਵਿੱਚ ਜੰਮੀ ਸੁਖਵਿੰਦਰ ਕੌਰਰਾਧੇ ਮਾਂ ਨੇ ਛੋਟੀ ਉਮਰ ਵਿੱਚ ਹੀ ਅਧਿਆਤਮਿਕਤਾ ਦਾ ਰਾਹ ਅਪਣਾ ਲਿਆ ਸੀ। ਉਸ ਤੋਂ ਬਾਅਦ ਉਸਨੇ ਆਪਣੀ ਕਮਾਈ ਜ਼ਰੂਰਤਮੰਦ ਲੋਕਾਂ ਨੂੰ ਦਾਨ ਕਰਨਾ ਸ਼ੁਰੂ ਕਰ ਦਿੱਤੀ। ਉਸ ਦੀ ਕਾਫੀ ਫੈਨ ਫੋਲੋਇੰਗ ਹੈ। ਦੱਸ ਦਈਏ ਕਿ ਰਾਧੇ ਮਾਂ ਤੋਂ ਪਹਿਲਾਂ ਵੀ ਕਈ ਅਧਿਆਤਮਿਕ ਗੁਰੂਆਂ ਨੇ ਬਿੱਗ ਬੌਸ 14 ਵਿੱਚ ਦਾਖਲਾ ਲਿਆ ਹੈ।

Leave a Reply

Your email address will not be published. Required fields are marked *