ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ (ਯੂਐੱਨ) ਨੇ ਕੋਰੋਨਾ ਮਹਾਮਾਰੀ ਨਾਲ ਲੜ ਰਹੀਆਂ ਭਾਰਤ ਦੀਆਂ ਕੇਂਦਰ ਤੇ ਸੂਬਾ ਸਰਕਾਰਾਂ ਦੀ ਸਹਾਇਤਾ ਲਈ ਇਸਰੋ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਹੈ।ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਸਰੋ ਵੱਲੋਂ ਵਿਕਸਤ ਭੁਵਨ ਪੋਰਟਲ ਕੋਰੋਨਾ ਮਹਾਮਾਰੀ ‘ਚ ਭਾਰਤ ਸਰਕਾਰ ਲਈ ਬਹੁਤ ਹੀ ਸਹਾਇਤਾ ਕਰਨ ਵਾਲਾ ਸਾਬਿਤ ਹੋਇਆ ਹੈ। ਇਸ ਪੋਰਟਲ ਦੀ ਮਦਦ ਨਾਲ ਕੋਰੋਨਾ ਮਹਾਮਾਰੀ ਨੂੰ ਕਾਬੂ ਕਰਨ ‘ਚ ਮਦਦ ਮਿਲ ਰਹੀ ਹੈ। ਭੁਵਨ ਇਸਰੋ ਦਾ ਜਿਓ ਪੋਰਟਲ ਹੈ ਜਿਸ ਰਾਹੀਂ ਗੂਗਲ ਅਰਥੀ ਵਾਂਗ ਥ੍ਰੀ ਡਾਇਮੈਂਸ਼ਨਲ ਤਸਵੀਰਾਂ ਰਾਹੀਂ ਡਾਟਾ ਸੰਗ੍ਹਿ ਦਾ ਕੰਮ ਕੀਤਾ ਜਾਂਦਾ ਹੈ। ਇਸਰੋ ਦਾ ਪੁਲਾੜ ‘ਚ ਸਥਾਪਿਤ ਇਹ ਸਾਫਟਵੇਅਰ ਪਲੇਟਫਾਰਮ ਛੇ ਤਰ੍ਹਾਂ ਦੀਆਂ ਸੇਵਾਵਾਂ ‘ਚ ਮਦਦਗਾਰ ਹੈ। ਇਸ ਰਾਹੀਂ ਟ੍ਰੈਕਿੰਗ, ਹਾਟਸਪਾਟ ਦੀ ਪਛਾਣ, ਹੋਮ ਆਈਸੋਲੇਸ਼ਨ, ਸਬਜ਼ੀ ਬਾਜ਼ਾਰ, ਖ਼ੁਰਾਕੀ ਪਦਾਰਥਾਂ ਦੀ ਲੋੜ, ਵਾਤਾਵਰਨ ਆਦਿ ਦੇ ਸਬੰਧ ‘ਚ ਡਾਟਾ ਸੰਗ੍ਹਿ ਦਾ ਕੰਮ ਕੀਤਾ ਜਾ ਸਕਦਾ ਹੈ।