Instagram ‘ਤੇ ਦੋਸਤੀ ਨਾ ਪੈ ਜਾਵੇ ਮਹਿੰਗੀ, ਗਿਫ਼ਟ ਦਾ ਝਾਂਸਾ ਦੇ ਕੇ UK ਦੇ ਨੌਜਵਾਨ ਨੇ ਔਰਤ ਨੂੰ ਲਾਇਆ ਚੂਨਾ

ਚੰਡੀਗੜ੍ਹ : ਇੰਸਟਾਗ੍ਰਾਮ ‘ਤੇ ਯੂਕੇ ਦੇ ਨੌਜਵਾਨ ਨੇ ਚੰਡੀਗੜ੍ਹ ਦੀ ਮਹਿਲਾ ਨਾਲ ਦੋਸਤੀ ਕਰ ਗਿਫਟ ਭੇਜਣ ਦੇ ਨਾਂ ‘ਤੇ ਤਿੰਨ ਲੱਖ 45 ਹਜ਼ਾਰ ਦੀ ਠਗੀ ਕਰ ਲਈ। ਪਾਰਸਲ ‘ਚ ਮੁਲਜ਼ਮ ਨੇ 20 ਹਜ਼ਾਰ ਪੌਂਡ, ਲੈਪਟਾਪ ‘ਤੇ ਫੋਨ ਹੋਣ ਦਾ ਝਾਂਸਾ ਦਿੱਤਾ ਸੀ। ਜਿਸ ਨੂੰ ਰਿਸੀਵ ਕਰਨ ਦੇ ਚੱਕਰ ‘ਚ ਔਰਤ ਨੂੰ ਲੱਖਾਂ ਦਾ ਚੂਨਾ ਲੱਗ ਗਿਆ। ਸੈਕਟਰ-38 ਨਿਵਾਸੀ ਜਸਵੀਨ ਕੌਰ ਦੀ ਸ਼ਿਕਾਇਤ ‘ਤੇ ਸੈਕਟਰ-39 ਥਾਣਾ ਪੁਲਿਸ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ।

ਸੈਕਟਰ 38 ਨਿਵਾਸੀ ਜਸਵੀਨ ਕੌਰ ਨੇ ਸ਼ਿਕਾਇਤ ‘ਚ ਦੱਸਿਆ ਕਿ ਉਸ ਦੀ ਯੂਕੇ ਮੂਲ ਦੇ ਇਕ ਨੌਜਵਾਨ ਨਾਲ ਦੋਸਤੀ ਹੋਈ ਸੀ। ਦੋਵਾਂ ਵਿਚਕਾਰ ਚੈਟਿੰਗ ਹੋਣ ਲੱਗੀ। ਇਸ ਦੌਰਾਨ ਪਰਿਵਾਰ ਦੀ ਸਮੱਸਿਆ ਬਾਰੇ ਗੱਲਬਾਤ ‘ਤੇ ਨੌਜਵਾਨ ਨੇ ਉਸ ਦਾ ਹੱਲ ਕੱਢਣ ਦਾ ਵਾਅਦਾ ਕੀਤਾ, ਜਿਸ ਤੋਂ ਬਾਅਦ ਨੌਜਵਾਨ ਨੇ ਮਹਿਲਾ ਦੇ ਘਰ ਦਾ ਪਤਾ ਲੈ ਕੇ ਕਪੱੜੇ, ਐਪਲ ਲੈਪਟਾਪ ਤੇ ਮੋਬਾਈਲ ਫੋਨ ਪਾਰਸਲ ਕਰ ਦਿੱਤਾ। ਦੂਜੇ ਦਿਨ ਤਿੰਨ ਦਿਨ ‘ਚ ਪਾਰਸਲ ਰਿਸੀਵ ਹੋਣ ਦੀ ਜਾਣਕਾਰੀ ਦੇ ਕੇ ਪਤੀ ਦੇ ਇਲਾਜ ਲਈ ਦੂਜੇ ਪਾਰਸਲ ‘ਚ 20 ਹਜ਼ਾਰ ਪੌਂਡ ਭੇਜਣ ਦਾ ਦਾਅਵਾ ਕੀਤਾ।
ਇਸ ਦੇ ਦੋ ਦਿਨ ਬਾਅਦ ਔਰਤ ਨੂੰ ਕਾਲ ਆਈ ਕਿ ਉਨ੍ਹਾਂ ਦਾ ਪਾਰਸਲ ਏਅਰਪੋਰਟ ‘ਤੇ ਪਹੁੰਚ ਗਿਆ ਹੈ। ਉਸ ਨੂੰ ਰਿਲੀਜ ਕਰਵਾਉਣ ਲਈ 60 ਹਜ਼ਾਰ ਰੁਪਏ ਅਕਾਊਂਟ ਨੰਬਰ ‘ਚ ਜਮ੍ਹਾਂ ਕਰਵਾਉਣੇ ਹੋਣਗੇ। ਔਰਤ ਨੇ ਆਪਣੇ ਪਤੀ ਨਾਲ ਗੱਲਬਾਤ ਕਰ ਉਨ੍ਹਾਂ ਦੇ ਭਰਾ ਤੋਂ 60 ਹਜ਼ਾਰ ਰੁਪਏ ਉਸ ਦੇ ਅਕਾਊਂਟ ਟ੍ਰਾਂਸਫਰ ਕਰਵਾਏ। ਹੁਣ 11 ਸਤੰਬਰ 2019 ਨੂੰ ਦੂਜੀ ਵਾਰ ਕਾਲ ਆਈ ਕਿ ਪਾਰਸਲ ਦੀ ਕਸਟਮ ਡਿਊਟੀ ਦੇ ਤੌਰ ‘ਤੇ ਦੋ ਲੱਖ 85 ਹਜ਼ਾਰ ਰੁਪਏ ਜਮ੍ਹਾਂ ਕਰਵਾਉਣੇ ਹੋਣਗੇ। ਜਿਸ ‘ਤੇ ਔਰਤ ਨੇ ਪੈਸਾ ਉਸ ਦੇ ਅਕਾਊਂਟ ‘ਚ ਜਮ੍ਹਾਂ ਕਰਵਾ ਦਿੱਤਾ। ਇਸ ਤਹਿਤ ਚਾਰ ਲੱਖ 45 ਹਜ਼ਾਰ ਦੀ ਠੱਗੀ ਹੋਣ ‘ਤੇ ਮਹਿਲਾ ਨੇ ਸ਼ਿਕਾਇਤ ਪੁਲਿਸ ਨੂੰ ਦਿੱਤੀ।

Leave a Reply

Your email address will not be published.