ਅਮਰੀਕਾ ਭੇਜਣ ਲਈ 26 ਲੱਖ ਲੈ ਕੇ ਪਟਿਆਲਾ ਦੇ ਨੌਜਵਾਨ ਨੂੰ ਮੈਕਸਿਕੋ ਦੇ ਜੰਗਲਾਂ ‘ਚ ਘੁੰਮਾਉਂਦਾ ਰਹਿੰਦਾ ਏਜੰਟ

ਪਟਿਆਲਾ : ਪਟਿਆਲਾ ਜ਼ਿਲ੍ਹੇ ਦੇ ਸਮਾਨਾ ਦੇ ਨੌਜਵਾਨ ਨੂੰ ਅਮਰੀਕਾ ਭੇਜਣ ਦੇ ਨਾਂ ‘ਤੇ 26 ਲੱਖ ਰੁਪਏ ਲੈ ਕੇ ਮੈਕਸਿਕੋ ਦੇ ਜੰਗਲਾਂ ‘ਚ ਛੱਡ ਦਿੱਤਾ। ਇਹ ਮਾਮਲਾ ਹੁਣ ਥਾਣਾ ਸਿਟੀ ਸਮਾਨਾ ਪੁਲਿਸ ‘ਚ ਪਹੁੰਚਿਆ ਹੈ। ਪੁਲਿਸ ਨੇ ਰਾਜਿੰਦਰ ਸਿੰਘ ਨਿਵਾਸੀ ਮਜੀਠੀਆ ਐਨਕਲੇਵ ਵਿਰੁੱਧ ਭਗੌੜੇ ਵਿਅਕਤੀਆਂ ਸਮੇਤ ਮਨੁੱਖੀ ਤਸਕਰੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਪੁਲਿਸ ਨੂੰ ਕੀਤੀ ਸ਼ਿਕਾਇਤ ‘ਚ ਨਾਭਾ ਕਲੋਨੀ ਸਮਾਨਾ ਨਿਵਾਲੀ ਮਨਦੀਪ ਸਿੰਘ ਨੇ ਦੱਸਿਆ ਕਿ ਦੋਸ਼ੀ ਰਾਜਿੰਦਰ ਸਿੰਘ ਨਿਵਾਸੀ ਮਜੀਠੀਆ ਐਨਕਲੇਵ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਅਮਰੀਕਾ ਭੇਜ ਦੇਵੇਗਾ। ਇਸ ਦੇ ਲਈ 30 ਲੱਖ ਰੁਪਏ ਦੇਣੇ ਪੈਣਗੇ। 23 ਅਪ੍ਰੈਲ 2019 ਨੂੰ ਦੋਸ਼ੀ ਦੇ ਬੇਟੇ ਅਮਰਿੰਦਰ ਸਿੰਘ ਨੇ ਮਨਦੀਪ ਸਿੰਘ ਨੇ ਉਸ ਤੋਂ ਪੰਜ ਲੱਖ ਰੁਪਏ ਤੇ ਪਾਸਪੋਰਟ ਲੈ ਲਿਆ। ਫਿਰ 9 ਮਈ 2019 ਨੂੰ ਤਿੰਨ ਲੱਖ ਰੁਪਏ ਹੋਰ ਲੈ ਕੇ ਸ਼ਿਕਾਇਤਕਰਤਾ ਨੂੰ ਆਪਣੇ ਨਾਲ ਲਿਜਾ ਕੇ ਵੱਖ-ਵੱਖ ਦੇਸ਼ਾਂ ਦੇ ਜੰਗਲਾਂ ‘ਚ ਪੈਦਲ ਘੁੰਮਾਉਂਦਾ ਰਿਹਾ।

ਇਸ ਦੌਰਾਨ ਸ਼ਿਕਾਇਤਕਰਤਾ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ ਸਮਾਨਾ ‘ਚ ਉਨ੍ਹਾਂ ਦੇ ਪਰਿਵਾਰ ਤੋਂ ਪੈਸੇ ਲੈਂਦਾ ਰਿਹਾ। ਅਮਰਿੰਦਰ ਦੇ ਪਿਤਾ ਰਾਜਿੰਦਰ ਸਿੰਘ ਲੈ ਕੇ ਆਉਂਦਾ ਰਿਹਾ। ਇਸ ਦੌਰਾਨ ਅਮਰਿੰਦਰ ਸ਼ਿਕਾਇਤਕਰਤਾ ਨੂੰ ਮੈਕਸਿਕੋ ਦੇ ਜੰਗਲਾਂ ‘ਚ ਛੱਡ ਕੇ ਚਲਾ ਗਿਆ, ਜਿੱਥੇ ਪੁਲਿਸ ਨੇ ਉਸ ਨੂੰ ਫੜ ਲਿਆ ਤੇ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋਸ਼ੀ ਨੇ ਉਨ੍ਹਾਂ ਤੋਂ ਕੁੱਲ 26 ਲੱਖ 9 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ। ਜਿਸ ਦੇ ਚੱਲਦੇ ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ ਥਾਣਾ ਸਿਟੀ ਸਮਾਨਾ ‘ਚ ਦਰਜ ਕਰਵਾਈ ਹੈ। ਫ਼ਿਲਹਾਲ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਤੇ ਪੁਲਿਸ ਦੁਆਰਾ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।

Leave a Reply

Your email address will not be published. Required fields are marked *