ਛੱਤੀਸਗੜ੍ਹ ਦੇ ਸੁਕਮਾ ’ਚ ਬਾਰੂਦੀ ਸੁਰੰਗ ਧਮਾਕਾ: ਸੀਆਰਪੀਐੱਫ ਦਾ ਅਧਿਕਾਰੀ ਸ਼ਹੀਦ, 9 ਜ਼ਖ਼ਮੀ

ਰਾਏਪੁਰ, 29 ਨਵੰਬਰ – ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ ਵਿਚ ਬਾਰੂਦੀ ਸੁਰੰਗ ਧਮਾਕੇ ਵਿਚ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਦਾ ਸਹਾਇਕ ਕਮਾਂਡੈਂਟ ਸ਼ਹੀਦ ਹੋ ਗਿਆ ਅਤੇ 9 ਹੋਰ ਕਮਾਂਡੋ ਜ਼ਖਮੀ ਹੋ ਗਏ। ਸੁਰੱਖਿਆ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਨਕਸਲੀਆਂ ਨੇ ਸ਼ਨਿਚਰਵਾਰ ਰਾਤ 9 ਵਜੇ ਸੁਕਮਾ ਜ਼ਿਲ੍ਹੇ ਦੇ ਚਿੰਤਲਨਾਰ ਥਾਣਾ ਖੇਤਰ ਅਧੀਨ ਪੈਂਦੇ ਤਾੜਮੇਟਲਾ ਪਿੰਡ ਨੇੜੇ ਜੰਗਲ ਵਿੱਚ ਬਾਰੂਦੀ ਸੁਰੰਗ ਨਾਲ ਧਮਾਕਾ ਕੀਤਾ। ਅੱਧੀ ਰਾਤ ਨੂੰ ਏਅਰ ਫੋਰਸ ਦੇ ਐਮਆਈ-17ਵੀ-5 ਹੈਲੀਕਾਪਟਰ ਨੇ ਜ਼ਖਮੀਆਂ ਨੂੰ ਬਾਹਰ ਕੱਢਿਆ। ਸ਼ਹੀਦ ਦੀ ਪਛਾਣ 206ਵੀਂ ਕੋਬਰਾ ਬਟਾਲੀਅਨ ਦੇ ਸਹਾਇਕ ਕਮਾਂਡੈਂਟ 33 ਸਾਲ ਦੇ ਨਿਤਿਨ ਪੀ. ਭਾਲੇਰਾਵ ਵਜੋਂ ਹੋਈ ਹੈ।

Leave a Reply

Your email address will not be published. Required fields are marked *