ਦਿੱਲੀ ਗਏ ਕਿਸਾਨ ਖੇਤੀ ਤੇ ਘਰਾਂ ਦੀ ਫ਼ਿਕਰ ਨਾ ਕਰਨ: ਲਹਿਰਾਗਾਗਾ ਦੇ ਕਿਸਾਨਾਂ ਨੇ ਆਪਣੇ ਸਾਥੀਆਂ ਨੂੰ ਦਿੱਤਾ ਹੌਸਲਾ

ਲਹਿਰਾਗਾਗਾ, 29 ਨਵੰਬਰ – ਇਥੇ ਰਿਲਾਇੰਸ ਪੈਟਰੋਲ ਪੰਪ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈਕੇ ਦਿੱਤਾ ਜਾ ਰਿਹਾ ਲਗਾਤਾਰ ਧਰਨਾ ਅੱਜ 60ਵੇਂ ਦਿਨ ’ਚ ਦਾਖਲ ਹੋ ਗਿਆ ਹੈ। ਜਥੇਬੰਦੀ ਦੇ ਬਲਾਕ ਪ੍ਰਮੁੱਖ ਆਗੂਆਂ ਦੇ ਦਿੱਲੀ ਜਾਣ ਕਰਕੇ ਜਥੇਬੰਦੀ ਦੇ ਜ਼ਿਲ੍ਹਾ ਆਗੂ ਸੂਬਾ ਸਿੰਘ ਸੰਗਤਪੁਰਾ ਅਤੇ ਇਸਤਰੀ ਕਿਸਾਨ ਆਗੂ ਬੀਬੀ ਜਸ਼ਨਪ੍ਰੀਤ ਕੌਰ ਪਿਸ਼ੌਰ ਦੀ ਅਗਵਾਈ ’ਚ ਕਿਸਾਨ ਧਰਨੇ ਨੂੰ ਜਾਰੀ ਰੱਖ ਰਹੇ ਹਨ। ਅੱਜ ਧਰਨੇ ਨੂੰ ਇਸਤਰੀ ਆਗੂ ਜਸ਼ਨਪ੍ਰੀਤ ਕੌਰ ਪਿਸ਼ੌਰ, ਸੂਬਾ ਸਿੰਘ ਸੰਗਤਪੁਰਾ, ਮੱਖਣ ਸਿੰਘ ਪਾਪੜਾ, ਬਲਜੀਤ ਕੌਰ ਲੇਹਲ ਕਲਾਂ, ਜਗਸੀਰ ਸਿੰਘ, ਰਾਮ ਸਿੰਘ ਚੋਟੀਆਂ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਰਾਜਧਾਨੀ ਦਿੱਲੀ ’ਚ ਧਰਨਾ ਦੇਣ ਗਏ ਕਿਸਾਨਾਂ ਨੂੰ ਆਪਣੀ ਖੇਤੀ ਅਤੇ ਘਰਾਂ ਦੀ ਰਾਖੀ ਫਿਕਰ ਕਰਨ ਦੀ ਲੋੜ ਨਹੀਂ ਹਨ ਕਿਉਂਕਿ ਉਨ੍ਹਾਂ ਦੀ ਰਾਖੀ ਲਈ ਲੋਕਲ ਜਥੇਬੰਦੀ ਸਮਰਥਕ ਪੁਰਨ ਤੌਰ ’ਤੇ ਚੇਤੰਨ ਹਨ।

Leave a Reply

Your email address will not be published. Required fields are marked *