ਪੁਲਿਸ ਦੀਆਂ ਧੱਕੇਸ਼ਾਹੀਆਂ ਵਿਰੁੱਧ ਵਿਧਵਾ ਨੇ ਐੱਸਐੱਸਪੀ ਦਫ਼ਤਰ ਮੂਹਰੇ ਪੀਤੀ ਜ਼ਹਿਰੀਲੀ ਦਵਾਈ

ਬਟਾਲਾ : ਬੀਤੀ ਸ਼ਾਮ ਇਨਸਾਫ ਲਈ ਐੱਸਐੱਸਪੀ ਦਫ਼ਤਰ ‘ਚ ਠੋਕਰਾਂ ਖਾ ਰਹੀ ਇਕ ਵਿਧਵਾ ਔਰਤ ਵੱਲੋਂ ਜ਼ਹਿਰੀਲੀ ਦਵਾਈ ਪੀਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐੱਸਐੱਸਪੀ ਦਫ਼ਤਰ ‘ਚ ਉਕਤ ਔਰਤ ਵੱਲੋਂ ਦਵਾਈ ਪੀਣ ਤੋਂ ਬਾਅਦ ਇਕਦਮ ਹਫੜਾ ਦਫੜੀ ਮੱਚ ਗਈ ਅਤੇ ਪੁਲਿਸ ਨੇ ਤੁਰੰਤ ਆਪ ਹੀ ਉਕਤ ਔਰਤ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜਿਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ਼ ਕੀਤਾ ਜਾ ਰਿਹਾ ਹੈ ਪਰ ਅਜੇ ਵੀ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਕਤ ਔਰਤ ਤੇ ਭਰਾ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਭੈਣ ਕਮਲਜੀਤ ਕੌਰ ਵਿਧਵਾ ਨਿਸ਼ਾਨ ਸਿੰਘ ਵਾਸੀ ਮਾੜੀ ਪਨਵਾਂ ਜੋ ਕਿ ਪਿਛਲੇ 2,3 ਮਹੀਨਿਆਂ ਤੋਂ ਇਨਸਾਫ ਲੈਣ ਲਈ ਖਜਲ ਖੁਰਾਅ ਹੋ ਰਹੀ ਸੀ ਉਸ ਨੇ ਦੱਸਿਆ ਕਿ ਉਸ ਦੀ ਭੈਣ ਦੇ ਦੋ ਟਿੱਪਰ ਤੇ ਜੇਸੀਬੀ ਨੂੰ ਥਾਣਾ ਸ੍ਰੀ ਹਰਗੋਬਿੰਦਪੁਰ ਪੁਲਿਸ ਨੇ ਬਾਊਂਡ ਕੀਤੇ ਹੋਏ ਹਨ ਜਿਸ ਨੂੰ ਲੈ ਕੇ ਉਹ ਕਈ ਦਿਨਾਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਚਲਦੀ ਆ ਰਹੀ ਸੀ।

ਉਸ ਨੇ ਦੱਸਿਆ ਕਿ ਬੀਤੇ ਕੱਲ੍ਹ ਵੀ ਉਹ ਇਨਸਾਫ ਲਈ ਗੁਹਾਰ ਲੈ ਕੇ ਐੱਸਐੱਸਪੀ ਬਟਾਲਾ ਰਛਪਾਲ ਸਿੰਘ ਨੂੰ ਮਿਲੀ ਸੀ। ਜਿਸ ਤੇ ਐੱਸਐੱਸਪੀ ਬਟਾਲਾ ਨੇ ਪੂਰਾ ਇਨਸਾਫ ਦੇਣ ਦਾ ਭਰੋਸਾ ਦਿੱਤਾ ਸੀ ਪਰ ਕੁੱਝ ਹੋਰ ਅਧਿਕਾਰੀ ਉਸ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਦੇ ਆ ਰਹੇ ਸਨ ਅਤੇ ਅੱਜ ਫਿਰ ਉਸ ਦੀ ਭੈਣ ਕਮਲਜੀਤ ਕੌਰ ਐੱਸਐੱਸਪੀ ਬਟਾਲਾ ਦੇ ਦਫਤਰ ‘ਚ ਆਈ ਸੀ ਅਤੇ ਸਾਰਾ ਦਿਨ ਪ੍ਰੇਸ਼ਾਨ ਹੋਣ ਤੋਂ ਬਾਅਦ ਉਸ ਨੇ ਐੱਸਐੱਸਪੀ ਦਫਤਰ ਦੇ ਕਮਪਾਉਂਡ ‘ਚ ਜ਼ਹਿਰੀਲੀ ਦਵਾਈ ਪੀ ਲਈ। ਉਨ੍ਹਾਂ ਕਿਹਾ ਕਿ ਸਾਨੂੰ ਇਨਸਾਫ ਦਵਾਇਆ ਜਾਵੇ।

Leave a Reply

Your email address will not be published.