ਗੁਰਦੁਆਰਾ ਸਾਹਿਬ ਦਰਸ਼ਨਾਂ ਲਈ ਆਈ ਕੁੜੀ ਵੱਲੋਂ ਗ੍ਰੰਥੀ ‘ਤੇ ਗ਼ਲਤ ਹਰਕਤ ਕਰਨ ਦਾ ਦੋਸ਼

ਅੰਮਿ੍ਤਸਰ: ਸਥਾਨਕ ਗੁਰਦੁਆਰਾ ਪਿਪਲੀ ਸਾਹਿਬ ਵਿਚ ਵੀਰਵਾਰ ਸ਼ਾਮ ਤਿੰਨ ਵਜੇੇ ਦਰਸ਼ਨ ਕਰਨ ਆਈ ਕੁੜੀ ਨਾਲ ਗ੍ੰਥੀ ਵੱਲੋਂ ਗ਼ਲਤ ਹਰਕਤ ਕਰਨ ਦੀ ਸ਼ਿਕਾਇਤ ਦਿੱਤੀ ਗਈ ਹੈ। ਪੀੜਤ ਕੁੜੀ ਨੇ ਗੁਰਦੁਆਰੇ ਦੇ ਇੰਚਾਰਜ ਕੁਲਦੀਪ ਸਿੰਘ ਨੂੰ ਸ਼ਿਕਾਇਤ ਕੀਤੀ ਹੈ। ਇਸ ਸਬੰਧੀ ਕੁੜੀ ਦੇ ਨਾਲ ਕਥਾਵਾਚਕ ਭਾਈ ਅਮਰੀਕ ਸਿੰਘ ਤੇ ਹੋਰ ਸੰਗਤ ਵੀ ਪੁੱਜੀ, ਜਿਸ ਦੇ ਆਧਾਰ ‘ਤੇ ਇੰਚਾਰਜ ਕੁਲਦੀਪ ਸਿੰਘ ਨੇ ਲਿਖਤੀ ਰੂਪ ਵਿਚ ਸ਼ਿਕਾਇਤ ਲੈ ਕੇ ਸਬੰਧਤ ਮੈਨੇਜਰ ਸੁਖਰਾਜ ਸਿੰਘ ਨੂੰ ਦੇ ਦਿੱਤੀ। ਸ਼ਿਕਾਇਤ ਦੇਣ ਦੇ ਬਾਵਜੂਦ ਜਦੋਂ ਉਪਰੋਕਤ ਗ੍ੰਥੀ ਡਿਊਟੀ ਨਿਭਾਉਂਦਾ ਰਿਹਾ ਤਾਂ ਸੰਗਤ ਵਿਚ ਰੋਸ ਜਾਗ ਪਿਆ।

ਇਸ ਸਬੰਧੀ ਸਵਰਨ ਸਿੰਘ ਗਿੱਲ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਨੇ ਉਸੇ ਦਿਨ ਗੁਰਦੁਆਰੇ ਦੇ ਇੰਚਾਰਜ ਨੂੰ ਸ਼ਿਕਾਇਤ ਦੇ ਦਿੱਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਫੇਰ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਨਾਲ ਗੱਲਬਾਤ ਕੀਤੀ। ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਇਸ ਮਾਮਲੇ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਮੈਨੇਜਰ ਪਾਸ ਤਾਂ ਸਮਾਂ ਨਹੀਂ ਹੈ, ਇਸੇ ਲਈ ਕਾਰਵਾਈ ਨਹੀਂ ਹੋਈ।

ਇਸ ਬਾਰੇ ਮੈਨੇਜਰ ਸੁਖਰਾਜ ਸਿੰਘ ਨੇ ਕਿਹਾ ਕਿ ਜਦੋਂ ਇੰਚਾਰਜ ਕੁਲਦੀਪ ਸਿੰਘ ਨੇ ਉਨ੍ਹਾਂ ਪਾਸ ਸ਼ਿਕਾਇਤ ਭੇਜੀ ਤਾਂ ਉਨ੍ਹਾਂ ਮੁੱਖ ਮੈਨੇਜਰ ਮੁਖ਼ਤਾਰ ਸਿੰਘ ਨੂੰ ਬਣਦੀ ਕਾਰਵਾਈ ਲਈ ਆਖਿਆ ਸੀ, ਜਿਸ ‘ਤੇ ਅਗਲੇਰੀ ਕਾਰਵਾਈ ਮੈਨੇਜਰ ਮੁਖ਼ਤਾਰ ਸਿੰਘ ਨੇ ਕਰਨੀ ਹੈ। ਇਸ ਸਬੰਧੀ ਮੈਨੇਜਰ ਮੁਖਤਾਰ ਸਿੰਘ ਨਾਲ ਨੂੰ ਵਾਰ ਵਾਰ ਫੋਨ ਕੀਤਾ ਗਿਆ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਇਸ ਮਗਰੋਂ ਮੀਤ ਸਕੱਤਰ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਕਿਹਾ ਕਿ ਮੈਨੇਜਰ ਮੁਖ਼ਤਾਰ ਸਿੰਘ ਨਾਲ ਗੱਲ ਹੋਈ ਹੈ। ਮੈਨੇਜਰ ਨੇ ਸਵੇਰੇ 11 ਵਜੇ ਜਾਂਚ ਤੇ ਕਾਰਵਾਈ ਲਈ ਸਮਾਂ ਦਿੱਤਾ ਹੈ, ਇਸ ਲਈ ਉਨ੍ਹਾਂ ਨੇ ਫਲਾਇੰਗ ਵਿਭਾਗ ਵੱਲੋਂ ਇੰਸਪੈਕਟਰ ਦੀ ਡਿਊਟੀ ਲਗਾ ਦਿੱਤੀ ਹੈ।

 

Leave a Reply

Your email address will not be published.