ਬੁਕਿੰਗ ਕੁੜੀ ਵਾਲਿਆਂ ਨੇ ਕਰਵਾਈ : ਬੱਸੀ

ਨਗਰ ਸੁਧਾਰ ਟਰੱਸਟ ਅੰਮਿ੍ਤਸਰ ਦੇ ਚੇਅਰਮੈਨ ਦਿਨੇਸ਼ ਬੱਸੀ ਨੇ ਕਿਹਾ ਕਿ ਰਿਜ਼ੋਰਟ ਦੀ ਬੁਕਿੰਗ ਲੜਕੀ ਵਾਲਿਆਂ ਨੇ ਕਰਵਾਈ ਸੀ। ਇਸ ਬਾਰੇ ਤਾਂ ਸਮਾਗਮ ਦੀ ਬੁਕਿੰਗ ਕਰਨ ਵਾਲੇ ਰਿਜ਼ੋਰਟ ਮਾਲਿਕ ਦੱਸ ਸਕਦੇ ਹਨ।

ਰਿਜ਼ੋਰਟ ‘ਚ ਸਮਾਗਮ ਹੋਣ ‘ਤੇ ਕੀਤੀ ਜਾਵੇਗੀ ਕਾਰਵਾਈ : ਮੇਅਰ

ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਜੇ ਸੀਲ ਕੀਤੇ ਗਏ ਰਿਜ਼ੋਰਟ ਵਿਚ ਪ੍ਰਰੋਗਰਾਮ ਹੋਇਆ ਹੈ ਤਾਂ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਨਿਗਮ ਕਮਿਸ਼ਨਰ ਕੋਮਲ ਮਿੱਤਲ ਨੇ ਅਜਿਹੇ ਕਿਸੇ ਵੀ ਸਮਾਗਮ ਬਾਰੇ ਜਾਣਕਾਰੀ ਨਾ ਹੋਣ ਦੀ ਗੱਲ ਕਹਿੰਦੇ ਹੋਏ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।