ਇਸ ਦੌਰਾਨ ਭਾਰਤ ਬਾਇਓਟੈੱਕ ਵੱਲੋਂ ਵਿਕਸਤ ਕੀਤੀ ਜਾ ਰਹੀ ਸਵਦੇਸੀ ਵੈਕਸੀਨ ਦਾ ਵੀ ਤੀਜੇ ਗੇੜ ਦਾ ਟ੍ਰਾਇਲ ਸ਼ੁਰੂ ਹੋ ਚੁੱਕਿਆ ਹੈ। ਭਾਰਤ ਬਾਇਓਟੈੱਕ ਤੇ ਜਾਇਡਸ ਕੈਡਿਲਾ ਵੀ ਸਾਲਾਨਾ 40 ਕਰੋੜ ਟੀਕੇ ਦੀ ਸਪਲਾਈ ਕਰਨ ‘ਚ ਸਮਰੱਥ ਹੋਣਗੇ। ਜਾਣਕਾਰਾਂ ਦਾ ਕਹਿਣਾ ਹੈ ਕਿ ਭਾਰਤ ‘ਚ ਟੀਕੇ ਦੀ ਉਪਲਬਧਤਾ ਨਹੀਂ, ਇਸ ਦੀ ਵੰਡ ‘ਚ ਚੁਣੌਤੀ ਆ ਸਕਦੀ ਹੈ।