ਗੋਡੀ ਕਰਨ ਵਾਲੇ ਗੋਡੇ ਨਹੀਂ ਟੇਕਦੇ…….
ਚੰਡੀਗੜ੍ਹ, 6 ਦਸੰਬਰ
ਨਵੀਂ ਦਿੱਲੀ ਦੀਆਂ ਸਰਹੱਦਾਂ ’ਤੇ ਬੀਤੇ ਦਸ ਦਿਨਾਂ ਤੋਂ ਡਟੇ ਹੋਏ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਕਿਸਾਨਾਂ ਨੂੰ ਬਾਰਡਰ ਬੰਦ ਹੋਣ ਕਾਰਨ ਲੋਕਾਂ ਦੀਆਂ ਤਕਲੀਫ਼ਾਂ ਬਾਰੇ ਵੀ ਪਤਾ ਹੈ ਪਰ ਉਹ ਆਮ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਸਰਕਾਰ ਦੇ ਨਵੇਂ ਕਾਨੂੰਨਾਂ ਨਾਲ ਸਿਰਫ਼ ਕਿਸਾਨਾਂ ਦਾ ਨੁਕਸਾਨ ਨਹੀਂ, ਸਗੋਂ ਆਮ ਜਨਤਾ ਨੂੰ ਵੀ ਇਸ ਦਾ ਨੁਕਸਾਨ ਹੋਵੇਗਾ। ਇਸ ਲਈ ਇਸ ਲੜਾਈ ਨੂੰ ਕਿਸਾਨਾਂ ਦੀ ਲੜਾਈ ਸਮਝਣਾ ਗਲਤੀ ਹੋਵੇਗੀ ਤੇ ਇਹ ਹਰ ਵਰਗ ਦੇ ਲੋਕਾਂ ਦੀ ਲੜਾਈ ਹੈ। ਕਿਸਾਨ ਦੇਸ਼ ਭਰ ਵਿੱਚੋਂ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਹੋਏ ਹਨ ਤੇ ਉਨ੍ਹਾਂ ਦੀ ਆਵਾਜ਼ ਦੇਸ਼ ਤੇ ਵਿਦੇਸ਼ ਵਿੱਚ ਸੁਣੀ ਜਾ ਰਹੀ ਹੈ। ਇਸ ਖ਼ਬਰ ਦੇ ਨਾਲ ਕੁੱਝ ਤਸਵੀਰਾਂ ਹਨ, ਜਿਹੜੀਆਂ ਕਿਸਾਨਾਂ ਦੇ ਸਬਰ, ਸੰਤੋਖ ਤੇ ਘਾਲਣਾ ਨੂੰ ਦਰਸਾ ਰਹੀਆਂ ਹਨ।