LIVE Farmers Protest in Delhi : ਕਈ ਸੰਗਠਨਾਂ ਨੇ ਭਾਰਤ ਬੰਦ ਨੂੰ ਦਿੱਤੀ ਹਮਾਇਤ, 8 ਦਸੰਬਰ ਨੂੰ ਕਿਸਾਨ ਕਰਨਗੇ ਆਰ-ਪਾਰ ਦੀ ਲੜਾਈ

ਨਵੀਂ ਦਿੱਲੀ: ਆਮ ਆਦਮੀ ਪਾਰਟੀ 8 ਦਸੰਬਰ ਦੇ ਭਾਰਤ ਬੰਦ ‘ਚ ਕਿਸਾਨਾਂ ਦਾ ਸਾਥ ਦੇਵੇਗੀ। ‘ਆਪ’ ਕਨਵੀਨਰ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਦੇਸ਼ ਭਰ ਦੇ ਆਗੂਆਂ ਤੇ ਵਰਕਰਾਂ ਨੂੰ ਕਿਸਾਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ‘ਆਪ’ ਦੇ ਦਿੱਲੀ ਕਨਵੀਨਰ ਤੇ ਕੈਬਨਿਟ ਮੰਤਰੀ ਗੋਪਾਲ ਰਾਏ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦਾ ਢਿੱਲਮਠ ਵਾਲਾ ਰਵੱਈਆ ਕਿਸਾਨਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਤੇ ਕੇਂਦਰ ਸਰਕਾਰ ਕਾਨੂੰਨਾਂ ਦੇ ਫਾਇਦੇ ਗਿਣਵਾ ਰਹੀ ਹੈ, ਜਿਹੜੀ ਬੇਹੱਦ ਨਿਰਾਸ਼ਾਜਣਕ ਹੈ।

ਪਲਵਲ ‘ਚ NH-19 ਅਟੋਹਾ ਮੋੜ ‘ਤੇ ਦਿੱਲੀ ਕੂਚ ਲਈ ਅੜੇ ਕਿਸਾਨਾਂ ਨੇ ਹੰਗਾਮਾ ਕੀਤਾ। ਰਾਸ਼ਟਰੀ ਰਾਜਮਾਰਗ ਨੂੰ ਜਾਮ ਕਰ ਦਿੱਤਾ। ਇਸ ਦੀ ਵਜ੍ਹਾ ਨਾਲ ਕਈ ਕਿੱਲੋਮੀਟਰ ਲੰਬਾ ਜਾਮ ਲੱਗ ਗਿਆ ਹੈ। ਉੱਤੇ ਹੀ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਨਾਲ ਲਗਦੀਆਂ ਹੱਦਾਂ ‘ਤੇ ਕਿਸਾਨਾਂ ਦਾ ਪ੍ਰਦਰਸ਼ਨ ਐਤਵਾਰ ਨੂੰ ਵੀ 10ਵੀਂ ਦਿਨ ਜਾਰੀ ਹੈ। ਇਸ ਦੌਰਾਨ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਸ਼ਨਿਚਰਵਾਰ ਨੂੰ ਕਿਸਾਨ ਜਥੇਬੰਦੀਆਂ ਤੇ ਕੇਂਦਰ ਵਿਚਕਾਰ ਗੱਲਬਾਤ ਦਾ ਕੋਈ ਠੋਸ ਨਤੀਜਾ ਨਹੀਂ ਨਿਕਿਲਆ।

ਕਿਸਾਨ ਨੇਤਾ ਬਲਦੇਵ ਸਿੰਘ ਨੇ ਸਿੰਘੂ ਬਾਰਡਰ ‘ਤੇ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨ ਦੇ ਵਿਰੋਧ ‘ਚ ਬੁਲਾਏ ਭਾਰਤ ਬੰਦ ਨੂੰ ਲੈ ਕੇ ਸਾਰਿਆਂ ਨੂੰ ਇਸ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗੁਜਰਾਤ ਤੋਂ ਵੀ 250 ਕਿਸਾਨਾਂ ਦਾ ਜਥਾ ਦਿੱਲੀ ਆ ਰਿਹਾ ਹੈ। ਕਿਸਾਨ ਅੰਦੋਲਨ ਨੂੰ ਇਹ ਮਜ਼ਬੂਤ ਕਰਨ ਵਾਲਾ ਹੈ।

Boxer Vijender Singh ਨੇ ਐਤਵਾਰ ਕੋਸਿੰਘੂ ਬਾਰਡਰ (ਹਰਿਆਣਾ-ਦਿੱਲੀ ਬਾਰਡਰ) ‘ਤੇ ਕਿਸਾਨਾਂ ਦੇ ਅੰਦੋਲਨ ‘ਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਜੇ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਤਾਂ ਮੈਂ ਆਪਣਾ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਵਾਪਸ ਕਰਾਂਗਾ।

ਇਸ ਤੋਂ ਬਾਅਦ ਹੁਣ 9 ਦਸੰਬਰ ਨੂੰ ਫਿਰ ਤੋਂ ਸਰਕਾਰ ਤੇ ਕਿਸਾਨ ਜਥੇਬੰਦੀਆਂ ‘ਚ ਗੱਲਬਾਤ ਹੋਵੇਗੀ। ਹੁਣ ਦੇਖਣਾ ਵਾਲੀ ਗੱਲ ਇਹ ਹੋਵੇਗੀ ਇਸ ਦੌਰਾਨ ਕੀ ਸਹਿਮਤੀ ਬਣਦੀ ਹੈ। ਇਸ ਤੋਂ ਇਲਾਵਾ ਅੱਠ ਦਸੰਬਰ ਨੂੰ ਕਿਸਾਨਾਂ ਨੇ ਭਾਰਤ ਬੰਦ ਦਾ ਵੀ ਐਲਾਨ ਕੀਤਾ ਹੈ ਜਿਸ ਦਾ ਵਿਰੋਧੀ ਪਾਰਟੀਆਂ ਤੋਂ ਵੀ ਕਾਫੀ ਸਮਰਥਨ ਮਿਲ ਰਿਹਾ ਹੈ।

– ਸ਼ਨੀਵਾਰ ਨੂੰ ਸਰਕਾਰ ਨਾਲ ਕਿਸਾਨ ਜਥੇਬੰਦੀਆਂ ‘ਚ ਹੋਈ ਬੈਠ ਹਾਂ ਤੇ ਨਾਂਹ ‘ਚ ਅੜੇ ਰਹਿਣ ‘ਤੇ ਬੇਨਤੀਜਾ ਰਹੀ। ਇਹ ਪੰਜਵੇਂ ਦੌਰ ਦੀ ਬੈਠਕ ਸੀ। ਇਸ ਦੌਰਾਨ ਕਿਸਾਨਾਂ ਨੇ, ਪਿਛਲੀ ਬੈਠਕ ‘ਚ ਜਿਨ੍ਹਾਂ ਬਿੰਦੂਆਂ ‘ਤੇ ਸਹਿਮਤੀ ਬਣੀ ਸੀ ਉਨ੍ਹਾਂ ਨੂੰ ਵੀ ਨਕਾਰ ਦਿੱਤਾ। ਕਿਸਾਨ ਲਗਾਤਾਰ ਤਿੰਨ ਖੇਤੀ ਕਾਨੂੰਨਾਂ ਨੂੰ ਖ਼ਤਮ ਕਰਨ ਦੀ ਮੰਗ ‘ਤੇ ਅੜੇ ਹਨ।

8 ਦਸੰਬਰ ਨੂੰ ਭਾਰਤ ਬੰਦ ਦਾ ਅਲਟੀਮੇਟਮ, TMC, TRS ਤੋਂ ਬਾਅਦ ਹੁਣ ਕਾਂਗਰਸ ਦਾ ਕਿਸਾਨਾਂ ਨੂੰ ਸਮਰਥਨ

ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਚੱਲ ਰਹੇ ਅੰਦੋਲਨ ਦਾ ਐਤਵਾਰ ਨੂੰ 11ਵਾਂ ਦਿਨ ਹੈ। ਨਵੀਂ ਰਣਨੀਤੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ ‘ਚ ਅਹਿਮ ਬੈਠਕ ਚੱਲ ਰਹੀ ਹੈ। ਇਸ ‘ਚ ਅੱਗੇ ਦੀਆਂ ਯੋਜਨਾਵਾਂ ‘ਤੇ ਚਰਚਾ ਹੋ ਰਹੀ ਹੈ। ਦੂਜੇ ਪਾਸੇ ਕਾਂਗਰਸ ਤੇ ਤੇਲੰਗਾਨਾ ਰਾਸ਼ਟਰੀ ਕਮੇਟੀ ਤੋਂ ਬਾਅਦ ਕਾਂਗਰਸ ਨੇ ਕਿਸਾਨਾਂ ਦੇ ਸਮਰਥਨ ਦਾ ਐਲਾਨ ਕੀਤਾ ਹੈ। ਕਾਂਗਰਸ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਕਾਂਗਰਸ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ। ਅਸੀਂ ਆਪਣੇ ਪਾਰਟੀ ਦਫ਼ਤਰਾਂ ‘ਚ ਪ੍ਰਦਰਸ਼ਨ ਦਾ ਸਹਿਯੋਗ ਕਰਾਂਗੇ। ਇਹ ਕਿਸਾਨਾਂ ਨੂੰ ਰਾਹੁਲ ਗਾਂਧੀ ਦੇ ਸਮਰਥਨ ਨੂੰ ਮਜਬੂਤ ਕਰਨ ਵਾਲਾ ਕਦਮ ਹੋਵੇਗਾ। ਅਸੀਂ ਇਹ ਨਿਸ਼ਚਿਤ ਕਰਾਂਗੇ ਕਿ ਪ੍ਰਦਰਸ਼ਨ ਸਫ਼ਲ ਰਹੇ।


ਦਿਲਜੀਤ ਦੁਸਾਂਝ ਵੱਲੋਂ ਕਿਸਾਨਾਂ ਨੂੰ ਇਕ ਕਰੋੜ ਰੁਪਏ ਦੀ ਮਦਦ

ਉੱਥੇ ਹੀ ਪੰਜਾਬੀ ਸਿੰਗਰ-ਐਕਟਰ ਦਿਲਜੀਤ ਦੁਸਾਂਝ ਦੁਆਰਾ ਕਿਸਾਨਾਂ ਨੂੰ ਇਕ ਕਰੋੜ ਰੁਪਏ ਦੀ ਮਦਦ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪੰਜਾਬੀ ਸਿੰਗਰ ਸਿੰਗਾ ਨੇ ਇਸ ਗੱਲ ਦਾ ਖੁਲਾਸਾ ਕੀਤਾ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਕਿਸਾਨਾਂ ਨੂੰ ਗਰਮ ਕਪੜੇ ਮੁਹੱਇਆ ਕਰਵਾਉਣ ਲਈ ਦਿਲਜੀਤ ਨੇ ਇਕ ਕਰੋੜ ਰੁਪਏ ਦਿੱਤੇ ਹਨ। ਅੱਜ-ਕੱਲ੍ਹ ਤਾਂ ਲੋਕ 10 ਰੁਪਏ ਦਾਨ ਦੇਣ ਤੋਂ ਬਾਅਦ ਵੀ ਸੋਸ਼ਲ ਮੀਡੀਆ ‘ਤੇ ਪੋਸਟ ਕਰਨ ਲਗਦੇ ਹਨ ਪਰ ਇੰਨੀ ਵੱਡੀ ਮਦਦ ਕਰਨ ਤੋਂ ਬਾਅਦ ਵੀ ਮੈਂ ਇਸ ਬਾਰੇ ‘ਚ ਹੁਣ ਤਕ ਕੋਈ ਪੋਸਟ ਨਹੀਂ ਦੇਖੀ ਹੈ।

ਭਾਰਤ ਬੰਦ ਦਾ ਸਮਰਥਨ ਕਰੇਗੀ ਟੀਆਰਐੱਸ

ਤੇਲੰਗਾਨਾ ਦੇ ਮੁੱਖ ਮੰਤਰੀ ਤੇ ਟੀਆਰਐੱਸ ਚੀਫ ਕੇ. ਚੰਦਰਸ਼ੇਖਰ ਰਾਵ ਨੇ ਕਿਸਾਨ ਅੰਦੋਲਨ ਦੇ ਸਮਰਥਨ ਦੀ ਗੱਲ ਰਹੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟ 8 ਦਸੰਬਰ ਨੂੰ ਹੋਣ ਵਾਲੇ ਭਾਰਤ ਬੰਦ ‘ਚ ਕਿਸਾਨਾਂ ਨੂੰ ਪੂਰਾ ਸਮਰਥਨ ਦੇਵੇਗੀ। ਇਸ ਤੋਂ ਪਹਿਲਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਾਮਤਾ ਬਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਰ ਕਦਮ ‘ਤੇ ਕਿਸਾਨਾਂ ਨਾਲ ਹੈ।


ਉਦਯੋਗ ਜਗਤ ਨੂੰ ਰੋਜ਼ਾਨਾ ਕਰੋੜਾਂ ਰੁਪਏ

ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਦੇ ਕਾਰਨ ਉਦਯੋਗ ਜਗਤ ਨੂੰ ਰੋਜ਼ਾਨਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਕਈ ਵੱਡੀਆਂ ਕੰਪਨੀਆਂ ਦੇ ਟਰਾਲੇ ਤਾਂ ਜਾਮ ‘ਚ ਫਸੇ ਹੋਏ ਹਨ। ਦਿੱਲੀ ਤੋਂ ਆਉਣ ਵਾਲੇ ਕਰਮਚਾਰੀ ਵੀ ਕੰਪਨੀਆਂ ‘ਚ ਨਹੀਂ ਪਹੁੰਚ ਰਹੇ। ਇਸ ਦਾ ਅਸਰ ਉਤਪਾਦਨ ‘ਤੇ ਪੈ ਰਿਹਾ ਹੈ। ਆਈਐੱਮਟੀ Industrial Association ਦੇ ਅਨੁਸਾਰ ਅੰਦੋਲਨ ਕਾਰਨ ਉਦਯੋਗ ਨੂੰ ਰੋਜ਼ਾਨਾ ਕਰੀਬ 100 ਕਰੋੜ ਰੁਪਏ ਦਾ ਨੁਕਸਾਨ ਪਹੁੰਚ ਰਿਹਾ ਹੈ। ਮਾਨੇਸਰ ਤੇ ਗੁਰੂਗ੍ਰਾਮ ਦੇ ਉਦਯੋਗਪਤੀਆਂ ਦਾ ਦੂਜੇ ਉਦਯੋਗਿਕ ਖੇਤਰਾਂ ਤੋਂ ਵਪਾਰ ਬੰਦ ਹੋ ਗਿਆ ਹੈ। ਕਈ ਕੰਪਨੀਆਂ ਦਾ ਤਿਆਰ ਮਾਲ ਜਾਮ ‘ਚ ਫਸਿਆ ਹੋਇਆ ਹੈ। ਜ਼ਿਆਦਾਤਰ ਕੰਪਨੀਆਂ ਦੁਆਰਾ ਮਾਲ ਤਿਆਰ ਕਰਨ ਤੋਂ ਬਾਅਦ ਵੀ ਨਹੀਂ ਭੇਜਿਆ ਜਾ ਰਿਹਾ ਕੀਤੇ ਰਾਸਤੇ ‘ਚ ਹਾਲਾਤ ਖਰਾਬ ਹੋ ਜਾਵੇ ਤੇ ਤਿਆਰ ਮਾਲ ਨੂੰ ਨੁਕਸਾਨ ਹੋ ਜਾਵੇ।

ਜ਼ਰੂਰੀ ਸੇਵਾਵਾਂ ਦੀ ਪੂਰਤੀ ਨੂੰ ਬੰਦ ਕਰਨ ਦੀ ਚਿਤਾਵਨੀ

ਚਿੱਲਾ ਰੈਗੂਲੇਟਰ ਬਾਰਡਰ ‘ਤੇ ਧਰਨੇ ‘ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਨਾਲ ਜੁੜੇ ਮੈਂਬਰਾਂ ਨੇ ਨੋਇਡਾ-ਦਿੱਲੀ ‘ਚ ਹੋਣ ਵਾਲੀਆਂ ਜ਼ਰੂਰੀ ਸੇਵਾਵਾਂ ਦੀ ਪੂਰਤੀ ਨੂੰ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ। ਧਰਨੇ ‘ਤੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਦੀ ਲਗਾਤਾਰ ਅਨਦੇਖੀ ਕੀਤੀ ਜਾ ਰਹੀ ਹੈ। ਇਸ ਲਈ ਹੁਣ ਉਨ੍ਹਾਂ ਕੋਲ ਇਹੀ ਇਕ ਰਸਤਾ ਹੈ ਕਿ ਇਹ ਦਿੱਲੀ-ਨੋਇਡਾ ਦੇ ਮੁੱਖ ਬਾਰਡਰ ਤੋਂ ਹੋਣ ਵਾਲੀਆਂ ਜ਼ਰੂਰੀ ਸੇਵਾਵਾਂ ਦੁੱਧ, ਸਬਜੀ, ਫੁੱਲ ਆਦਿ ਦੀ ਪੂਰਤੀ ਨੂੰ ਬੰਦ ਕਰ ਕੇ ਸਰਕਾਰ ਦਾ ਧਿਆਨ ਆਪਣੇ ਵੱਲ ਕਰੇ।

– ਮੁੱਖ ਮੰਤਰੀ ਕੇਜਰੀਵਾਲ ਦੇ ਨਿਰਦੇਸ਼ਾਂ ‘ਤੇ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ (ਆਪ’ ਦੇ ਰਾਸ਼ਟਰੀ ਬੁਲਾਰੇ ਤੇ ਵਿਧਾਇਕ ਰਾਘਵ ਚੱਡਾ ਖੇਤੀ ਕਾਨੂੰਨਾਂ ਖ਼ਿਲਾਫ਼ ਸਿੰਘੂ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸੇਵਾਦਾਰ ਬਣ ਕੇ ਕਿਸਾਨਾਂ ਨੂੰ ਫੁੱਲ ਵੰਡੇ। ਚੱਡਾ ਨੇ ਟਵੀਟ ਕਰ ਕੇ ਕਿਹਾ ਕਿ ਰੋਜ਼ਾਨਾ ਅਸੀਂ ਦੇਖ ਰਹੇ ਹਨ ਕਿ ਕੇਂਦਰ ਸਰਕਾਰ ਬੈਠਕ ਕਰ ਰਹੀ ਹੈ। ਕਿਸਾਨਾਂ ਦੀਆਂ ਇੰਨੀਆਂ ਸਰਲ ਮੰਗਾਂ ਹਨ ਤਾਂ ਹਰ ਦਿਨ ਬੈਠਕ ਕਰਨ ਦਾ ਕੀ ਮਤਲਬ ਹੈ? ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਰੋਜ਼ਾਨਾਂ ਬੈਠਕ ਕੀਤੀ ਜਾ ਰਹੀ ਹੈ ਉਸ ਨਾਲ ਕੇਂਦਰ ਦੀ ਨੀਅਤ ‘ਤੇ ਸਵਾਲ ਖੜ੍ਹਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੇ ਆਗੂ ਨੀਅਤ ਸਾਫ ਰੱਖਣ ਤੇ ਦੇਸ਼ ਦੇ ਕਿਸਾਨਾਂ ਦੀ ਗੱਲ ਮੰਨਣ।

ਆਮ ਆਦਮੀ ਪਾਰਟ ਲਗਾਤਾਰ ਦੇ ਰਹੀ ਸਮਰਥਨ

ਕਿਸਾਨਾਂ ਦੇ ਅੰਦੋਲਨ ਨੂੰ ‘ਆਮ ਆਦਮੀ ਪਾਰਟ’ (ਆਪ) ਲਗਾਤਾਰ ਸਮਰਥਨ ਦੇ ਰਹੀ ਹੈ। ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਟਵੀਟ ਕਰ ਕੇ ਕਿਹਾ ਕਿ ਕਿਸਾਨ ਸੜਕਾਂ ‘ਤੇ ਅੰਦੋਲਨ ਕਰ ਰਹੇ ਹਨ ਪਰ ਕੇਂਦਰ ਸਰਕਾਰ ਸੁਣਨ ਨੂੰ ਤਿਆਰ ਨਹੀਂ ਹੈ। ਕੇਂਦਰ ਸਰਕਾਰ ਟਾਲ-ਮਟੋਲ ਕਰਨ ਦੀ ਬਜਾਏ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੇ। ਰਾਏ ਨੇ ਕਿਹਾ ਕਿ ਦਿੱਲੀ ਦੀ ਸਰਹੱਦ ‘ਤੇ ਅੰਨਦਾਤਾ ਸੜਕਾਂ ‘ਤੇ ਰਾਜ ਗੁਜ਼ਾਰ ਰਿਹਾ ਹੈ ਇਹ ਠੀਕ ਨਹੀਂ ਹੈ।

Leave a Reply

Your email address will not be published. Required fields are marked *