Corona ਗਿਆ ਨਹੀਂ ਕਿ ਇਸ ਸ਼ਹਿਰ ‘ਚ ਰਹੱਸਮਈ ਬਿਮਾਰੀ ਨੇ ਦਿੱਤੀ ਦਸਤਕ, ਹਸਪਤਾਲ ‘ਚ ਦਾਖਲ ਕਰਾਏ ਗਏ 140 ਲੋਕ

ਨਵੀਂ ਦਿੱਲੀ : ਦੇਸ਼ ਤੋਂ ਅਜੇ ਕੋਰੋਨਾ ਖ਼ਤਮ ਨਹੀਂ ਹੋਇਆ ਕਿ ਆਂਧ੍ਰ ਪ੍ਰਦੇਸ਼ ‘ਚ ਇਕ ਅਜੀਬੋਗਰੀਬ ਬਿਮਾਰੀ ਨੇ ਸਨਸਨੀ ਫੈਲਾ ਦਿੱਤੀ ਹੈ। ਸਮਾਚਾਰ ਏਜੰਸੀ ਏਐੱਨਆਈ ਮੁਤਾਬਿਕ, ਆਂਧ੍ਰ ਪ੍ਰਦੇਸ਼ ਦੇ ਏਲੁਰੂ ਕਸਬੇ ਦੇ ਵੱਖ-ਵੱਖ ਹਿੱਸਿਆਂ ‘ਚ ਲੋਕਾਂ ‘ਚ ਇਸ ਰਹੱਸਮਈ ਬਿਮਾਰੀ ਦੇ ਲੱਛਣ ਦੇਖਣ ਨੂੰ ਮਿਲ ਰਹੇ ਹਨ। ਏਲੁਰੂ ਦੇ ਸਰਕਾਰੀ ਹਸਪਤਾਲ ਦੇ ਸੁਪਰਡੈਂਟ ਡਾ.ਮੋਹਨ ਨੇ ਦੱਸਿਆ ਕਿ ਇਲਾਕੇ ‘ਚ ਬੀਮਾਰ ਪੈਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। ਕਈ ਲੋਕਾਂ ਨੂੰ ਮਿਰਗੀ ਜਾਂ ਬੇਹੋਸ਼ੀ ਵਰਗੇ ਲੱਛਣਾਂ ਤੋਂ ਬਾਅਦ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਰਿਪੋਰਟ ਮੁਤਾਬਿਕ, ਇਸ ਰਹੱਸਮਈ ਬੀਮਾਰੀ ਨੂੰ ਲੈ ਕੇ ਛਾਣਬੀਣ ਕੀਤੀ ਜਾ ਰਹੀ ਹੈ। ਇਸ ਵਾਕਿਏ ਨਾਲ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਡਾ.ਮੋਹਨ ਨੇ ਦੱਸਿਆ ਕਿ ਇਸ ਬਿਮਾਰੀ ਦੇ ਚੱਲਦਿਆਂ ਪਿਛਲੀ ਰਾਤ ਤੋਂ ਅੱਜ ਸਵੇਰੇ ਤਕ ਲਗਪਗ 140 ਲੋਕਾਂ ਨੂੰ ਦਾਖਲ ਤੇ ਡਿਸਚਾਰਜ ਕਰਵਾਇਆ ਜਾ ਚੁੱਕਿਆ ਹੈ। ਹਾਲਾਂਕਿ ਕੁਝ ਹੋਰ ਰਿਪੋਰਟਾਂ ‘ਚ ਤਕਰੀਬਨ 228 ਲੋਕਾਂ ਦੇ ਹਸਪਤਾਲ ‘ਚ ਦਾਖਲ ਕਰਾਏ ਜਾਣ ਦੀ ਗੱਲ ਕਹੀ ਗਈ ਹੈ।
ਡਾਕਟਰਾਂ ਨੇ ਦੱਸਿਆ ਕਿ ਲੱਛਣਾਂ ‘ਚ ਮਤਲੀ ਤੇ ਬੇਹੋਸ਼ੀ ਸ਼ਾਮਲ ਹੈ। ਇਹੀ ਨਹੀਂ ਹੈਰਾਨੀ ਦੀ ਗੱਲ ਇਹ ਹੈ ਕਿ ਜੋ ਡਾਕਟਰਜ਼ ਮਰੀਜ਼ਾਂ ਦੀ ਦੇਖ-ਰੇਖ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਮਰੀਜ਼ਾਂ ਦਾ ਇਕ-ਦੂਜੇ ਤੋਂ ਕੋਈ ਲੈਣਾ ਦੇਣਾ ਨਹੀਂ ਹੈ ਤੇ ਨਾ ਹੀ ਇਹ ਇਕ ਦੂਜੇ ਦੇ ਸੰਪਰਕ ‘ਚ ਆਏ ਹਨ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਸਾਰੇ ਮਰੀਜ਼ ਏਲੁਰੂ ਦੇ ਵੱਖ-ਵੱਖ ਖੇਤਰਾਂ ਤੋਂ ਹਨ। ਇਹ ਕਿਸੇ ਸਾਮੂਹਿਕ ਸਮਾਗਮ ‘ਚ ਵੀ ਇਕੱਠਿਆਂ ਜਮ੍ਹਾਂ ਨਹੀਂ ਹੋਏ।

Leave a Reply

Your email address will not be published. Required fields are marked *