ਪਾਕਿ ‘ਚ ਵਿਰੋਧੀ ਐੱਮਪੀ ਤੇ ਵਿਧਾਇਕ ਦੇ ਸਕਦੇ ਨੇ ਅਸਤੀਫ਼ਾ, ਦੁਰਵਿਹਾਰ ਦੇ ਵਿਰੋਧ ‘ਚ ਜੱਜ ਸਮੂਹਿਕ ਛੁੱਟੀ ‘ਤੇ

ਲਾਹੌਰ (ਏਐੱਨਆਈ) : ਪਾਕਿਸਤਾਨ ਦੀਆਂ 11 ਵਿਰੋਧੀ ਪਾਰਟੀਆਂ ਦੇ ਸੰਗਠਨ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀਡੀਐੱਮ) ਦੇ ਕੇਂਦਰ ਵਿਚ ਐੱਮਪੀ ਅਤੇ ਸੂਬਾਈ ਸਰਕਾਰ ਦੇ ਵਿਧਾਇਕ ਸਮੂਹਿਕ ਅਸਤੀਫ਼ਾ ਦੇ ਸਕਦੇ ਹਨ। ਇਸ ਦੀ ਜਾਣਕਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਪੰਜਾਬ ਸੂਬੇ ਦੇ ਪ੍ਰਧਾਨ ਰਾਣਾ ਸਨਾਉੱਲ੍ਹਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਸ ਦਾ ਆਖਰੀ ਫ਼ੈਸਲਾ ਪੀਡੀਐੱਮ ਦੇ ਆਗੂ ਕਰਨਗੇ।

ਸਨਾਉੱਲ੍ਹਾ ਨੇ ਕਿਹਾ ਕਿ ਜੇ ਇਮਰਾਨ ਸਰਕਾਰ ਨੇ ਵਿਰੋਧੀ ਆਗੂਆਂ ਨਾਲ ਗੱਲ ਨਾ ਕੀਤੀ ਅਤੇ ਸੰਵਾਦਹੀਣਤਾ ਦੀ ਸਥਿਤੀ ਵਧਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਨਾਲ ਹਾਲਾਤ ਵਿਗੜਨਗੇ। ਉਨ੍ਹਾਂ ਕਿਹਾ ਕਿ ਅਸਤੀਫ਼ੇ ਦੇ ਸਬੰਧ ਵਿਚ ਪੀਡੀਐੱਮ ਜੋ ਵੀ ਫ਼ੈਸਲਾ ਲਵੇਗਾ, ਸਾਡੀ ਪਾਰਟੀ ਉਸ ‘ਤੇ ਅਮਲ ਕਰੇਗੀ। ਉਨ੍ਹਾਂ ਦੱਸਿਆ ਕਿ ਵਿਰੋਧੀ ਪਾਰਟੀਆਂ ਦੀ 13 ਨਵੰਬਰ ਨੂੰ ਲਾਹੌਰ ਰੈਲੀ ਵਿਚ ਵੀ ਹਜ਼ਾਰਾਂ ਲੋਕ ਇਕੱਠੇ ਹੋਏ ਸਨ।

ਇਸ ਤੋਂ ਪਹਿਲੇ 16 ਅਕਤੂਬਰ ਤੋਂ ਵਿਰੋਧੀਆਂ ਦੀਆਂ ਪੰਜ ਰੈਲੀਆਂ ਗੁਜਰਾਂਵਾਲਾ, ਕਰਾਚੀ, ਕੁਏਟਾ, ਪਿਸ਼ਾਵਰ ਅਤੇ ਮੁਲਤਾਨ ਵਿਚ ਹੋ ਚੁੱਕੀਆਂ ਹਨ। ਰੈਲੀਆਂ ਵਿਚ ਹਜ਼ਾਰਾਂ ਲੋਕ ਇਕੱਠੇ ਹੋਏ ਅਤੇ ਇਮਰਾਨ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ।

ਪਾਕਿਸਤਾਨ ਦੇ ਕਸੂਰ ਜ਼ਿਲ੍ਹੇ ਵਿਚ ਬਾਰ ਕੌਂਸਲ ਪ੍ਰਧਾਨ ਦੇ ਦੁਰਵਿਹਾਰ ਕਾਰਨ ਇੱਥੋਂ ਦੇ ਸਾਰੇ ਜੱਜ ਸਮੂਹਿਕ ਛੁੱਟੀ ‘ਤੇ ਚਲੇ ਗਏ ਹਨ। ਬਾਰ ਪ੍ਰਧਾਨ ਨੇ ਇਕ ਜੱਜ ਨਾਲ ਦੁਰਵਿਹਾਰ ਕਰ ਦਿੱਤਾ ਸੀ। ਇਨ੍ਹਾਂ ਸਾਰੇ ਜੱਜਾਂ ਨੇ ਅਦਾਲਤ ਵਿਚ ਕੰਮ ਰੋਕ ਦਿੱਤਾ ਹੈ।

Leave a Reply

Your email address will not be published. Required fields are marked *